Baani Sandhu: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਕੱਢੀ ਭੜਾਸ, ਕਿਹਾ ‘ਕਰੀ ਜਾਓ ਚੁਗਲੀਆਂ, ਮੈਨੂੰ …, ਦੇਖੋ ਵੀਡੀਓ

Baani Sandhu : ਪੰਜਾਬੀ ਗਾਇਕਾ ਬਾਣੀ ਸੰਧੂ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਇੰਨੀਂ ਦਿਨੀਂ ਆਉਣ ਵਾਲੀ ਫਿਲਮ ‘ਮੈਡਲ’ ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ। ਦੱਸ ਦਈਏ ਕਿ ਉਸ ਦੀ ਇਹ ਫਿਲਮ 2 ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਇਸ ਤੋਂ ਪਹਿਲਾਂ ਬਾਣੀ ਸੰਧੂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ;ਚ ਆ ਗਈ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਵਿਰੋਧੀਆਂ ‘ਤੇ ਆਪਣੀ ਭੜਾਸ ਕੱਢਦੀ ਨਜ਼ਰ ਆ ਰਹੀ ਹੈ। ਉਸ ਨੇ ਵੀਡੀਓ ਸ਼ੇਅਰ ਕਰ ਕਿਹਾ, ‘ਜਿਹੜੇ ਤੁਹਾਡੇ ਪਿੱਠ ਪਿੱਛੇ ਚੁਗਲੀਆਂ ਕਰਦੇ ਆ, ਉਨ੍ਹਾਂ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਇਹ ਤਾਂ ਉਹ ਧੋਬੀ ਨੇ ਜੋ ਮੁਫਤ ‘ਚ ਤੁਹਾਡੇ ਪਾਪ ਧੋ ਰਹੇ ਹਨ। ਇਸ ਦੇ ਲਈ ਤੁਹਾਨੂੰ ਗੁੱਸਾ ਹੋਣ ਦੀ ਲੋੜ ਨਹੀਂ।

ਇਸ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰੋ।’ ਬਾਣੀ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, ‘ਓ ਭੋਲੇ ਲੋਕੋ ਇਹੋ ਜਿਹੀ ਲੇਬਰ ਦਾ ਧੰਨਵਾਦ ਕਰਿਆ ਕਰੋ ਗੁੱਸਾ ਨਹੀਂ, ਬਾਕੀ ਮੈਡਲ ਲਈ ਤਿਆਰ ਰਹੋ। ਪਰਮਾਤਮਾ ਸਭ ਦਾ ਭਲਾ ਕਰੇ ਤੇ ਹਰ ਇਨਸਾਨ ਦੀ ਮੇਹਨਤ ਓਹਦੀ ਝੋਲੀ ‘ਚ ਪਾਵੇ।’ ਦੇਖੋ ਇਹ ਵੀਡੀਓ: