ਬਾਬਾ ਅਮਨ ਸਿੰਘ ਨੇ ਦੱਸਿਆ ਨਰਿੰਦਰ ਤੋਮਰ ਨਾਲ ਮੁਲਾਕਾਤ ਦਾ ਕਾਰਨ। ਕਿਹਾ ਚੰਡੀਗੜ੍ਹ ਬਾਬਾ ਸੁਰਜੀਤ ਸਿੰਘ ਦੀ ਬਰਸੀ ਦੌਰਾਨ ਹੋਈ ਸੀ ਮਿਲਣੀ।
ਕਿਹਾ ਸਾਨੂੰ 10 ਲੱਖ ਦਾ ਦਿੱਤਾ ਗਿਆ ਸੀ ਲਾਲਚ ਕਿ ਤੁਸੀਂ ਘੋੜੇ ਅਤੇ ਸਰੂਪ ਲੈ ਕੇ ਚਲੇ ਜਾਉ ਮੋਰਚੇ ਵਿੱਚੋਂ ਵਾਪਿਸ। ਗੁਰੂ ਸਾਹਿਬ ਲਈ ਇੱਕ ਟਰਾਲੀ ਵੀ ਕੀਤੀ ਗਈ ਸੀ ਭੇਂਟ। ਕਿਹਾ ਪੂਰੇ ਦਲ ਨਾਲ ਗਏ ਸੀ ਮਿਲਣ , ਸਾਰਿਆਂ ਦੀ ਫੋਟੋ ਕਰੋ ਵਾਇਰਲ।

ਨਿਹੰਗਾਂ ਵਾਂਗ ਨਾਨਕਸਰ ਵਾਲਾ ਬਾਬਾ ਲੱਖਾ ਸਿੰਘ ਵੀ ਸਿੰਗੂ ਬਾਡਰ ‘ਤੇ ਲੰਗਰ ਲਾਈ ਬੈਠਾ ਪਹਿਲੇ ਦਿਨ ਦਾ। ਉਸ ਨੂੰ ਵੀ ਸਰਕਾਰ ਨੇ ਮੀਟਿੰਗ ਵਾਸਤੇ ਬੁਲਾਇਆ ਸੀ। ਸ਼ੁਕਰ ਆ ਨਾਨਕਸਰ ਵਾਲਿਆਂ ਨੇ ਲਖਬੀਰ ਦਾ ਕ ਤ ਲ ਨਹੀਂ ਕੀਤਾ। ਨਹੀਂ ਤਾਂ ਕਾਮਰੇਡਾਂ ਤੇ ਓਹਨਾ ਦੇ ਪੱਤਰਕਾਰਾਂ ਨੇ ਇਨ੍ਹਾਂ ‘ਤੇ ਵੀ ਸਰਕਾਰ ਨਾਲ ਮਿਲੇ ਹੋਣ ਦਾ ਦੋਸ਼ ਲਾ ਦੇਣਾ ਸੀ।
#ਮਹਿਕਮਾ_ਪੰਜਾਬੀ


ਜਦੋਂ ਕੋਈ ਸਿੱਖ ਸਪਰਿਟ ਨੂੰ ਹੁਲਾਰਾ ਦੇਣ ਵਾਲਾ ਐਕਸ਼ਨ ਹੁੰਦਾ ਤਾਂ ਸਾਰਾ ਕਾਮਰੇਡ, ਲਿਬਰਲ, ਮੌਡਰਨ ਤੇ ਮਿਸ਼ਨਰੀ ਲਾਣਾ ਇੱਕਠਾ ਹੋ ਕੇ ਸਿੱਖਾਂ ਤੇ ਹਮਲਾਵਰ ਹੋ ਜਾਂਦਾ। ਨਿਹੰਗ ਸਿੰਘਾਂ ਨੇ ਬੇਅਦਬੀ ਦੇ ਦੋਸ਼ੀ ਦਾ ਸੋਧਾ ਲਗਾ ਕੇ ਕੌਮ ਦਾ ਮਨੋਬਲ ਚੱਕ ਦਿੱਤਾ ਕਿ ਅਸੀਂ ਗਲੀਆਂ ਰੋਲੇ ਜਾਂਦੇ ਗੁਰੂ ਮਹਾਰਾਜ ਦੇ ਅੰਗਾਂ ਨੂੰ ਬਰਦਾਸ਼ਤ ਨਹੀੰ ਕਰਾਂਗਾ। ਇਸ ਬੱਜਰ ਗੁਨਾਹ ਦੀ ਸਜਾ ਇਸੇ ਤਰਾਂ ਹੀ ਚੌਂਕ ਟੰਗ ਕੇ ਦਿੱਤੀ ਜਾਵੇ।

ਇਸ ਘਟਨਾ ਤੋਂ ਬਾਅਦ ਨਿਹੰਗਾਂ ਨੂੰ ਉਸ ਤਰਾਂ ਦੇ ਵਿਰੋਧ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤਰਾਂ ਦਾ ਵਿਰੋਧ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਝਲਾਉਣ ਤੋਂ ਬਾਅਦ ਦੀਪ ਸਿੱਧੂ ਤੇ ਬਾਕੀ ਸਿੱਖਾਂ ਨੂੰ ਸਹਿਣਾ ਪਿਆ ਸੀ।

ਦੋਵੇਂ ਘਟਨਾਵਾਂ ਨੇ ਕਿਸਾਨ ਸੰਘਰਸ਼ ਦਾ ਰੱਤੀ ਭਰ ਵੀ ਨੁਕਸਾਨ ਨਹੀਂ ਕੀਤਾ। ਸਗੋਂ ਸੰਘਰਸ਼ ਦੀ ਮੁੱਖ ਫੋਰਸ ਦਾ ਮਨੋਬਲ ਸੱਤਵੇਂ ਅਸਮਾਨ ਤੇ ਕਰ ਦਿੱਤਾ। ਪਰ ਸਿੱਖਾਂ ਦੇ ਵਿਰੋਧੀਆਂ ਤੋੰ ਇਹ ਬਿਲਕੁਲ ਵੀ ਬਰਦਾਸ਼ਤ ਨਹੀੰ ਹੁੰਦਾ ਕਿ ਸਿੱਖ ਕੌਮ ਇਸ ਤਰਾਂ ਦੀ ਸਪਰਿਟ’ਚ ਹੋਵੇ। ਉਹ ਅਜਿਹੇ ਮੌਕਿਆਂ ਤੇ ਸਿੱਖਾਂ ਦੇ ਮਨੋਬਲ ਨੂੰ ਢਾਹ ਲਗਾਉਣ ਲਈ ਹਰ ਹੀਲਾ ਵਰਤਦੇ ਹਨ ਭਾਵੇਂ ਉਸ ਨਾਲ ਕਿਸਾਨ ਸੰਘਰਸ਼ ਦਾ ਵੀ ਜਿੰਨਾਂ ਮਰਜ਼ੀ ਨੁਕਸਾਨ ਹੋ ਜਾਵੇ। ਉਦੋਂ 26 ਜਨਵਰੀ ਨੂੰ ਕੀ ਹੋਇਆ ਤੇ ਹੁਣ ਕੀ ਹੋ ਰਿਹਾ ਸਭ ਕੁਝ ਤੁਹਾਡੇ ਸਾਹਮਣੇ ਹੈ।
– ਸਤਵੰਤ ਸਿੰਘ