ਲੈਸਟਰ (ਇੰਗਲੈਂਡ), 19 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਸ਼ਹਿਰ ਲੈਸਟਰ ਦੀ ਇਕ ਅਦਾਲਤ ਨੇ ਲੈਸਟਰ ਦੇ ਰਹਿਣ ਵਾਲੇ ਜਲੰਧਰ ਸ਼ਹਿਰ ਨਾਲ ਸਬੰਧਿਤ ਭਾਰਤੀ ਮੂਲ ਦੇ 28 ਸਾਲਾ ਇਕ ਵਿਅਕਤੀ ਨੂੰ ਜੇਲ੍ਹ• ਦੀ ਸਜ਼ਾ ਸੁਣਾਈ ਹੈ, ਜਿਸ ਨੇ ਆਪਣੀ ਪਤਨੀ ਦਾ ਕ ਤ ਲ ਕਰਕੇ ਲਾਸ਼ ਨੂੰ ਸੜਕ ‘ਤੇ ਸੁੱਟ ਦਿੱਤਾ ਸੀ | ਜ਼ੁਰਮ ਕਬੂਲ ਕਰਨ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ |

ਕਸ਼ਿਸ਼ ਅਗਰਵਾਲ ਨੇ ਆਪਣੀ ਪਤਨੀ ਗੀਤਿਕਾ ਗੋਇਲ ‘ਤੇ ਇਸ ਸਾਲ 3 ਮਾਰਚ ਨੂੰ ਮੱਧ ਇੰਗਲੈਂਡ ਦੇ ਲੈਸਟਰ ਸਥਿਤ ਵਿੰਟਰਸਡੇਲ ਰੋਡ ‘ਤੇ ਸਥਿਤ ਘਰ ਵਿਚ ਹ ਮ ਲਾ ਕੀਤਾ ਸੀ | ਉਸ ਨੇ ਕ ਤ ਲ ਦੇ ਬਾਅਦ ਲਾ ਸ਼ ਨੂੰ ਕਾਰ ਵਿਚ ਪਾ ਕੇ ਸੜਕ ‘ਤੇ ਛੱਡ ਦਿੱਤਾ ਅਤੇ ਫਿਰ ਵਾਪਸ ਆਪਣੇ ਘਰ ਪਰਤ ਗਿਆ | ਅਗਰਵਾਲ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਤਹਿਤ ਉਹ ਘੱਟ ਤੋਂ ਘੱਟ 20 ਸਾਲ 6 ਮਹੀਨੇ ਜੇਲ੍ਹ• ਦੀ ਸਜ਼ਾ ਭੁਗਤੇਗਾ |

ਇੰਗਲੈਂਡ ‘ਚ ਤਿੰਨ ਦਿਨਾਂ ‘ਚ 400 ਤੋਂ ਵੱਧ ਲੋਕਾਂ ਇੰਗਲਿਸ਼ ਚੈਨਲ ਕੀਤਾ ਪਾਰ
ਲੈਸਟਰ (ਇੰਗਲੈਂਡ), 19 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਵਿਚ ਪਿਛਲੇ ਦਿਨਾਂ ‘ਚ 400 ਤੋਂ ਵਧੇਰੇ ਲੋਕਾਂ ਨੇ ਗੈਰ-ਕਾਨੂੰਨੀ ਤਰੀਕੇ ਇੰਗਲਿਸ਼ ਚੈਨਲ ਪਾਰ ਕੀਤਾ ਹੈ | ਇਹ ਪ੍ਰਗਟਾਵਾ ਗ੍ਰਹਿ ਮੰਤਰਾਲੇ ਨੇ ਕੀਤਾ | ਇਨ੍ਹਾਂ 410 ਪ੍ਰਵਾਸੀ ਲੋਕਾਂ ਨੇ 11 ਕਿਸ਼ਤੀਆਂ ਦੀ ਵਰਤੋਂ ਕੀਤੀ | ਜਾਣਕਾਰੀ ਅਨੁਸਾਰ ਫਰਾਂਸ ਅਧਿਕਾਰੀਆਂ ਨੇ 17 ਕਿਸ਼ਤੀਆਂ ਨੂੰ ਵੜਨ ਨਹੀਂ ਦਿੱਤਾ | ਇਸ ਦੌਰਾਨ ਸਰਕਾਰ ਨੇ ਆਖਿਆ ਕਿ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਨੂੰ ਹਰ ਹੀਲੇ ਰੋਕਿਆ ਜਾਵੇਗਾ | ਉਨ੍ਹ•ਾਂ ਕਿਹਾ ਕਿ ਇਸ ਮਕਸਦ ਲਈ ਇਕ ਨਵੀਂ ਨੀਤੀ ਅਮਲ ਵਿਚ ਲਿਆਂਦੀ ਜਾ ਰਹੀ ਹੈ ਤਾਂ ਕਿ ਅਪਰਾਧੀ ਕਿਸਮ ਦੇ ਲੋਕ ਆਪਣੇ ਗਲਤ ਮਨਸੂਬਿਆਂ ‘ਚ ਕਾਮਯਾਬ ਨਾ ਹੋ ਸਕਣ | ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸਾਲ 19,400 ਲੋਕ ਫਰਾਂਸ ਤੋਂ ਇੰਗਲੈਂਡ ‘ਚ ਛੋਟੀਆਂ ਕਿਸ਼ਤੀਆਂ ਰਾਹੀਂ ਦਾਖਲ ਹੋਏ, ਜਦਕਿ ਸਾਲ 2020 ਵਿਚ ਇਹ ਗਿਣਤੀ ਮਹਿਜ 84,60 ਸੀ |