ਕਸੀਕੋ ਵਿੱਚ ਡ ਰੱ ਗ ਮਾਫੀਆ ਦਰਮਿਆਨ ਹੋਈ ਗੋ ਲੀ ਬਾ ਰੀ ਵਿੱਚ ਹਿਮਾਚਲ ਪ੍ਰਦੇਸ਼ ਦੇ ਇੱਕ ਟਰੈਵਲ ਬਲਾਗਰ ਦੀ ਮੌਤ ਹੋ ਗਈ। ਕੈਲੀਫੋਰਨੀਆ ਦੀ ਭਾਰਤੀ ਮੂਲ ਦੀ ਔਰਤ ਜੋ ਆਪਣਾ ਜਨਮ ਦਿਨ ਮਨਾਉਣ ਮੈਕਸੀਕੋ ਗਈ ਸੀ, ਨੂੰ ਮੈਕਸੀਕੋ ਦੇ ਟੁਲਮ ਦੇ ਇੱਕ ਰੈਸਟੋਰੈਂਟ ਵਿੱਚ ਗੋ ਲੀ ਮਾਰ ਦਿੱਤੀ ਗਈ।

ਇਹ ਔਰਤ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸ ‘ਚ ਰਹਿੰਦੀ ਸੀ। ਉਸ ਦੇ ਨਾਲ, ਇਸ ਗੋਲੀਬਾਰੀ ਵਿੱਚ ਇੱਕ ਜਰਮਨ ਸੈਲਾਨੀ ਜੈਨੀਫਰ ਹੇਨਜ਼ੋਲਡ ਵੀ ਮਾਰਿਆ ਗਿਆ ਹੈ।

29 ਸਾਲਾ ਅੰਜਲੀ ਰਿਆਤ ਇੱਕ ਟਰੈਵਲ ਬਲਾਗਰ ਸੀ। ਉਹ 22 ਅਕਤੂਬਰ ਨੂੰ ਆਪਣੇ ਜਨਮਦਿਨ ਤੋਂ ਪਹਿਲਾਂ ਸੋਮਵਾਰ ਨੂੰ ਟੁਲਮ ਪਹੁੰਚੀ ਸੀ। ਉਸਨੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਆਪਣੇ ਆਪ ਨੂੰ ਸੈਨ ਜੋਸ (ਕੈਲੀਫੋਰਨੀਆ) ਵਿੱਚ ਰਹਿਣ ਵਾਲੀ ਹਿਮਾਚਲ ਪ੍ਰਦੇਸ਼ ਦੀ ਇੱਕ ਟ੍ਰੈਵਲ ਬਲੌਗਰ ਦੱਸਿਆ ਹੈ।

ਅੰਜਲੀ ਜੁਲਾਈ ਤੋਂ ਲਿੰਕਡਇਨ ਨਾਲ ਸੀਨੀਅਰ ਸਾਈਟ ਭਰੋਸੇਯੋਗਤਾ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਇਸ ਤੋਂ ਪਹਿਲਾਂ ਉਹ ਯਾਹੂ ‘ਤੇ ਕੰਮ ਕਰਦੀ ਸੀ।


ਰਿਆਟ ਦੇ ਇੰਸਟਾਗ੍ਰਾਮ ਅਕਾਊਾਟ ‘ਤੇ ਉਨ੍ਹਾਂ ਨੂੰ ਕੈਲੀਫੋਰਨੀਆ ‘ਚ ਰਹਿਣ ਵਾਲੀ ਭਾਰਤ ਦੇ ਹਿਮਾਚਲ ਪ੍ਰਦੇਸ਼ ਦੀ ਇਕ ਯਾਤਰਾ ਬਲਾਗਰ ਦੱਸਿਆ ਗਿਆ ਹੈ | ਫੇਸ ਬੁੱਕ ਪੇਜ਼ ‘ਤੇ ਦੱਸਿਆ ਗਿਆ ਹੈ ਕਿ ਉਹ ਕੈਲੀਫੋਰਨੀਆ ਦੇ ਸੈਨ ਜੋਸ ‘ਚ ਰਹਿੰਦੀ ਸੀ | ਜ਼ਿਕਰਯੋਗ ਹੈ ਕਿ ਤੁਲੁਮ ‘ਚ ਸੜਕ ਕਿਨਾਰੇ ਬਣੇ ਰੈਸਟੋਰੈਂਟ ‘ਚ ਬੀਤੀ ਦੇਰ ਰਾਤ ਨੂੰ ਗੋਲੀਬਾਰੀ ‘ਚ ਤਿੰਨ ਹੋਰ ਵਿਦੇਸ਼ੀ ਸੈਲਾਨੀ ਜ਼ਖਮੀ ਹੋ ਗਏ ਸਨ |