ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

ਅਜਿਹੀ ਹੀ ਖਬਰ ਕੈਨੇਡਾ ਤੋਂ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਪ੍ਰੀਤ ਸਿੰਘ (20) ਵਜੋਂ ਹੋਈ। ਬਲਬੀਰ ਆਪਣੇ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ।

ਮ੍ਰਿਤਕ ਬਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਜੋ ਪੰਜਾਬ ਪੁਲਿਸ ਵਿੱਚੋਂ ਸੇਵਾਮੁਕਤ ਹਨ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਬਲਪ੍ਰੀਤ ਸਿੰਘ (20 )ਦਸ ਮਹੀਨੇ ਪਹਿਲਾਂ ਹੀ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖਰਚ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਗਿਆ ਸ

ਐਤਵਾਰ ਬਲਪ੍ਰੀਤ ਦੇ ਦੋਸਤ ਦਾ ਕੈਨੇਡਾ ਤੋਂ ਫੋਨ ਆਇਆ ਕਿ ਉਹਨਾਂ ਦੇ ਮੁੰਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਲਪ੍ਰੀਤ ਦੀ ਮਾਤਾ ਬਲਵਿੰਦਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਬਲਪ੍ਰੀਤ ਦੀ ਮਾਂ ਨੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਜੇਕਰ ਸਰਕਾਰਾਂ ਚੰਗੀਆਂ ਹੋਣ ਤਾਂ ਸਾਡੇ ਨਿਆਣੇ ਬਾਹਰ ਧੱਕੇ ਖਾਣ ਲਈ ਨਾ ਜਾਣ। ਬਲਪ੍ਰੀਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।