ਚੰਡੀਗੜ੍ਹ (ਬਿਊਰੋ) – ਪੰਜਾਬੀ ਫ਼ਿਲਮ ‘ਲਾਵਾਂ ਫੇਰੇ’ ‘ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਹੁਣ ਆਪਣੇ ਪ੍ਰੇਮੀ ਗੁਰਬਖਸ਼ ਸਿੰਘ ਚਾਹਲ ਨਾਲ ਲਾਵਾਂ ਫੇਰੇ ਲੈਣ ਵਾਲੀ ਹੈ। ਅਮਰੀਕੀ ਬਿਜ਼ਨਸਮੈਨ ਗੁਰਬਖਸ਼ ਸਿੰਘ ਚਾਹਲ ਨਾਲ ਰੁਬੀਨਾ ਨੇ ਆਪਣੇ ਰਿਲੇਸ਼ਨਸ਼ਿਪ ਦੀ ਆਫਿਸ਼ਲੀ ਤੌਰ ‘ਤੇ ਪੁਸ਼ਟੀ ਕੀਤੀ ਸੀ।

ਹਾਲ ਹੀ ‘ਚ ਰੁਬੀਨਾ ਨੇ ਇਸ ਬਾਰੇ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਲਵ ਲਾਈਫ ਨਾਲ ਮੰਗਣੀ ਕਰ ਲਈ ਹੈ। ਬੀਤੇ ਦਿਨ ਰੁਬੀਨਾ ਬਾਜਵਾ ਨੇ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਰੁਬੀਨਾ ਬਾਜਵਾ ਨੇ ਮੰਗੇਤਰ ਗੁਰਬਖਸ਼ ਚਾਹਲ ਲਈ ਇੱਕ ਪਿਆਰਾ ਜਿਹਾ ਨੋਟ ਵੀ ਲਿਖਿਆ।

ਰੁਬੀਨਾ ਬਾਜਵਾ ਨੇ ਪਹਿਲਾਂ ਵੀ ਆਪਣੇ ਰਿਸ਼ਤੇ ਬਾਰੇ ਚਰਚਾ ਕਰਦਿਆਂ ਕਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਗੁਰਬਖਸ਼ ਚਾਹਲ ਨਾਲ ਪਿਆਰ ਹੋਇਆ ਤਾਂ ਉਨ੍ਹਾਂ ਨੇ ਨਿਕ ਜੋਨਸ ਤੋਂ ਇੰਸਪਰੀਏਸ਼ਨ ਲੈਂਦੇ ਹੋਏ ਖੁਦ ਗੁਰਬਖਸ਼ ਨਾਲ ਕੋਨਟੈਕਟ ਕੀਤਾ। ਜਿਵੇਂ ਨਿਕ ਨੇ ਟਵਿੱਟਰ ‘ਤੇ ਲੇਡੀ ਲਵ ਪ੍ਰਿਅੰਕਾ ਚੋਪੜਾ ਨਾਲ ਜੁੜੇ ਸੀ। ਨਿਕ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਰੁਬੀਨਾ ਨੇ ਸੋਸ਼ਲ ਮੀਡੀਆ ‘ਤੇ ਗੁਰਬਖਸ਼ ਨੂੰ ਮੈਸੇਜ ਕੀਤੇ। ਉਸ ਤੋਂ ਬਾਅਦ ਦੋਵਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਸ ਤੋਂ ਇਲਾਵਾ ਦੋਵਾਂ ਦੀ ਮੰਗਣੀ ਹੋਣ ਦੇ ਬਾਵਜੂਦ ਦੋਵਾਂ ਨੇ ਫਿਲਹਾਲ ਆਫਿਸ਼ਲੀ ਤੌਰ ‘ਤੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ। ਹੁਣ ਪਰਮੀਸ਼ ਵਰਮਾ ਦੇ ਵਿਆਹ ਤੋਂ ਬਾਅਦ ਪੰਜਾਬੀ ਫੈਨਜ਼ ਆਪਣੀ ਪਸੰਦੀਦਾ ਸਟਾਰ ਅਦਾਕਾਰਾ ਰੂਬੀਨਾ ਬਾਜਵਾ ਦੇ ਵਿਆਹ ਨੂੰ ਦੇਖਣ ਲਈ ਐਕਸਾਈਟੇਡ ਹਨ।