ਬੀਤੇ ਦਿਨੀ ਸਿੰਘੂ ਬਾਰਡਰ ‘ਤੇ ਇੱਕ ਨਿਹੰਗ ਸਿੰਘ ਨੂੰ ਮੁਰਗਾ ਲੈਣ ਦੀ ਮੰਗ ਤਹਿਤ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਅੱਜ ਬਾਇੱਜ਼ਤ ਬਰੀ ਹੋ ਗਏ ਹਨ। ਇਸ ਮੌਕੇ ਨਿਹੰਗ ਨਵੀਨ ਸਿੰਘ ਸੰਧੂ ਨੇ ਗਲਬਾਤ ਕਰਦਿਆਂ ਕਿਹਾ ਕਿ ਗ਼ਲਤ ਜਾਣਕਾਰੀ ਦੇ ਚਲਦਿਆਂ ਇਹ ਸਭ ਹੋਇਆ ਹੈ। ਪਹਿਲਾਂ ਮਾਮਲੇ ਦੀ ਪੂਰੀ ਜਾਂਚ ਕਰਨੀ ਚਾਹੀਦੀ ਸੀ ਅਤੇ ਫਿਰ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਜੋ ਵੀ ਹੋਇਆ ਉਹ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਤਹਿਤ ਹੋਇਆ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਨਿਹੰਗ ਸਿੰਘ ਨੇ ਦੱਸਿਆ ਕਿ ਅੱਜ ਤੱਕ ਮੇਰਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਪਰ RSS ਅਤੇ BJP ਨਾਲ ਜੋੜ ਕੇ ਮੇਰੇ ਨਾਮ ਨੂੰ ਖ਼ਰਾਬ ਕੀਤਾ ਗਿਆ ਹੈ।

ਪੰਜਾਬ ਦੀ ਇੱਕ ਮਸ਼ਹੂਰ ਕਹਾਵਤ ਐ ਕਿ ..
“ ਰਿੱਝਦੀ ਦਾਲ ਕੱਚੀ ਪੱਕੀ ਦੇਖਣ ਲਈ ਦਾਲ ਚੋਂ ਬੱਸ ਇੱਕ ਦਾਣਾ ਟੋਹਣ ਨਾਲ ਹੀ ਪਤਾ ਲੱਗ ਜਾਂਦਾ “
ਨਿਹੰਗ ਨਵੀਨ ਸਿੰਘ ਨਾਲ ਹੋਈ ਬਦਸਲੂਕੀ ਤੋਂ ਬਾਅਦ ਦੋਸ਼ਾਂ’ਚ ਘਿਰੇ ਲੱਖੇ ਸਿਧਾਣੇ ਵੱਲੋਂ ਇੰਟਰਵਿਊ ਦਿੰਦਿਆਂ ਭਾਈ ਨਵੀਨ ਸਿੰਘ ‘ ਨਿਹੰਗ’ ਨੂੰ ਨਵੀਨ ਕੁਮਾਰ, ਨਿਹੰਗ ਅਮਨਦੀਪ ਸਿੰਘ ਨੂੰ ‘ ਅਮਨਾ’ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਸਿਰਫ ‘ ਧੁੰਮਾ’ ਪਰ ਸਿੱਖ ਕੌਮ ਅੰਦਰ ਆਏ ਦਿਨ ਜਾਣਬੁੱਝ ਕੇ ਨਵੇਂ ਨਵੇਂ ਵਿਵਾਦ ਖੜੇ ਕਰਣ ਵਾਲੇ ਬਦਨਾਮ ਕਲਾਕਾਰ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਤਿਕਾਰਿਤ ਲਹਿਜੇ’ਚ ‘ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ‘ ਕਹਿਕੇ ਸੰਬੋਧਨ ਕਰਣਾ ਲੱਖੇ ਦੀ ਗੁਰਸਿੱਖੀ ਬਾਰੇ ਮਾਨਸਿਕਤਾ ਅਤੇ ਵਿਆਖਿਆ ਦਾ ਸਬੂਤ ਹੈ।
~ ਜਸਵੰਤ ਸਿੰਘ ਬਰਾੜ