ਕੈਨੇਡੀਅਨ ਵੋਟਰਾਂ ਨੇ 2004 ਤੋਂ ਲੈ ਕੇ 2021 ਤੱਕ 17 ਸਾਲਾਂ ਦੌਰਾਨ ਕਾਰਵਾਈਆਂ ਗਈਆਂ 7 ਚੋਣਾਂ ‘ਚੋਂ 5 ਚੋਣਾਂ ਦੌਰਾਨ ਘੱਟਗਿਣਤੀ ਸਰਕਾਰਾਂ ਬਣਾਈਆਂ ਹਨ। ਇੱਕ ਵਾਰ ਪਾਲ ਮਾਰਟਿਨ ਦੀ, ਦੋ ਵਾਰ ਸਟੀਫਨ ਹਾਰਪਰ ਦੀ ਤੇ ਦੋ ਵਾਰ ਜਸਟਿਨ ਟਰੂਡੋ ਦੀ। ਇੱਕ ਵਾਰ ਸਟੀਫਨ ਹਾਰਪਰ ਤੇ ਇੱਕ ਵਾਰ ਜਸਟਿਨ ਟਰੂਡੋ ਬਹੁਗਿਣਤੀ ਸਰਕਾਰ ਬਣਾ ਗਏ ਸਨ। ਸੁਨੇਹਾ ਸਾਫ਼ ਹੈ ਕਿ ਸੱਤਾਧਾਰੀ ਤੇ ਵਿਰੋਧੀ ਕੈਨੇਡੀਅਨ ਲੋਕਾਂ ਦੇ ਹਿਤ ‘ਚ ਰਲ਼ ਮਿਲ ਕੇ ਕੰਮ ਕਰੋ, ਬਹੁਗਿਣਤੀ ਸਰਕਾਰ ਮਨਮਰਜ਼ੀਆਂ ਕਰਦੀ ਹੈ, ਜੋ ਕੈਨੇਡਾ ਦੇ ਲੋਕਾਂ ਨੂੰ ਪਸੰਦ ਨਹੀਂ। ਸਿਆਸੀ ਪਾਰਟੀਆਂ ਬੇਸ਼ੱਕ ਬਹੁਗਿਣਤੀ ਸਰਕਾਰ ਹੀ ਪਸੰਦ ਕਰਦੀਆਂ ਪਰ ਲੋਕਾਂ ਲਈ ਹਮੇਸ਼ਾ ਘੱਟਗਿਣਤੀ ਸਰਕਾਰ ਹੀ ਚੰਗੀ ਰਹਿੰਦੀ ਹੈ, ਇਹ ਸੂਤਰ ਨਹੀਂ, ਰਿਕਾਰਡ ਦੱਸਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨੂੰ ਉਨ੍ਹਾਂ ਦੀ ਚੋਣ ਸਫਲਤਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਉਨ੍ਹਾਂ ਨਾਲ ਕੰਮ ਕਰਦੇ ਰਹਿਣ ਦੀ ਉਮੀਦ ਰੱਖਦੇ ਹਨ। ਟਰੂਡੋ ਦੀ ਲਿਬਰਲ ਪਾਰਟੀ ਨੇ ਕੈਨੇਡੀਅਨ ਸੰਸਦੀ ਚੋਣਾਂ ਜਿੱਤ ਲਈਆਂ ਹਨ, ਪਰ ਬਹੁਮਤ ਹਾਸਲ ਕਰਨ ਦਾ ਉਨ੍ਹਾਂ ਦਾ ਇਰਾਦਾ ਪੂਰਾ ਨਹੀਂ ਹੋਇਆ।ਹਾਲਾਂਕਿ, ਟਰੂਡੋ ਇੱਕ ਸਥਿਰ ਘੱਟਗਿਣਤੀ ਸਰਕਾਰ ਦੀ ਅਗਵਾਈ ਕਰਨਗੇ, ਜੋ ਕਿ ਨੇੜਲੇ ਭਵਿੱਖ ਵਿੱਚ ਵਿਰੋਧੀ ਧਿਰ ਨੂੰ ਸੱਤਾ ਤੋਂ ਹਟਾਉਣਾ ਸੌਖਾ ਨਹੀਂ ਹੋਵੇਗਾ। ਮੋਦੀ ਨੇ ਇੱਕ ਟਵੀਟ ਵਿੱਚ ਕਿਹਾ, “ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੋਣਾਂ ਵਿੱਚ ਜਿੱਤ ਲਈ ਵਧਾਈ। ਮੈਂ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੇ ਨਾਲ-ਨਾਲ ਆਲਮੀ ਅਤੇ ਬਹੁਪੱਖੀ ਮੁੱਦਿਆਂ ‘ਤੇ ਸਹਿਯੋਗ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ”


ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੇ ਕਿਸੇ ਵੀ ਹੋਰ ਪਾਰਟੀ ਦੇ ਮੁਕਾਬਲੇ ਜ਼ਿਆਦਾ ਸੀਟਾਂ ਜਿੱਤੀਆਂ ਹਨ। ਲਿਬਰਲ ਪਾਰਟੀ 158 ਸੀਟਾਂ ਜਿੱਤਣ ਦੀ ਕਗਾਰ ‘ਤੇ ਹੈ, ਜੋ 2019’ ਚ ਜਿੱਤੀਆਂ ਗਈਆਂ ਚੋਣਾਂ ਤੋਂ ਇਕ ਜ਼ਿਆਦਾ ਹੈ। ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਲਈ ਲੋੜੀਂਦੀਆਂ 170 ਸੀਟਾਂ ਤੋਂ ਹੁਣ ਇਹ 12 ਸੀਟਾਂ ਦੂਰ ਹੈ। ਕੰਜ਼ਰਵੇਟਿਵ ਪਾਰਟੀ ਨੇ 119 ਸੀਟਾਂ ਜਿੱਤੀਆਂ। ਪਿਛਲੀਆਂ ਸੰਸਦੀ ਚੋਣਾਂ ਵਿੱਚ ਵੀ, ਇਹ ਉਨੀ ਹੀ ਸੀਟਾਂ ਜਿੱਤ ਸਕਦੀ ਸੀ। ਟਰੂਡੋ ਨੂੰ ਬਹੁਤੀਆਂ ਸੀਟਾਂ ਜਿੱਤਣ ਦੀ ਸੰਭਾਵਨਾ ਨਹੀਂ ਜਾਪਦੀ, ਪਰ ਉਹ ਸਥਿਰ ਘੱਟ ਗਿਣਤੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹਨ.

ਕੈਨੇਡਾ ਵਿਚ ਵੋਟਰਾਂ ਵਲੋਂ ਬੀਤੇ ਕੱਲ੍ਹ ਕੀਤੀ ਗਈ 44ਵੀਂ ਸੰਸਦ ਦੀ ਚੋਣ ਬੀਤੀ 15 ਅਗਸਤ ਨੂੰ ਭੰਗ ਕੀਤੀ ਗਈ 43ਵੀਂ ਸੰਸਦ ਤੋਂ ਬਹੁਤੀ ਵੱਖਰੀ ਨਹੀਂ ਹੈ | 18 ਅਕਤੂਬਰ, 2019 ਦੇ ਚੋਣ ਨਤੀਜੇ ਵਾਂਗ, ਇਕ ਵਾਰੀ ਫਿਰ ਲਿਬਰਲ ਪਾਰਟੀ ਨੂੰ ਘੱਟ-ਗਿਣਤੀ ਸਰਕਾਰ ਦਾ ਫ਼ਤਵਾ ਮਿਲਿਆ ਹੈ ਪਰ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ ਕੁਝ ਘਟ ਗਈ ਹੈ | ਕੁਲ ਮਿਲਾ ਕੇ ਭਾਰਤੀ ਮੂਲ ਦੇ ਡੇਢ ਦਰਜਨ ਦੇ ਕਰੀਬ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਹਨ | ਕੁਝ ਸੀਟਾਂ ਦੀਆਂ ਡਾਕ ਰਾਹੀਂ ਮਿਲੀਆਂ ਵੋਟਾਂ ਦੀ ਗਿਣਤੀ ਅਜੇ ਕੀਤੀ ਜਾ ਰਹੀ ਹੈ ਪਰ ਇਸ ਨਾਲ ਸੀਟਾਂ ਵਿਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਨਹੀਂ ਹੈ | ਲਿਬਰਲ ਪਾਰਟੀ ਨੂੰ 158 (2019 ਤੋਂ ਇਕ ਸੀਟ ਵੱਧ), ਕੰਜਰਵੇਟਿਵ ਪਾਰਟੀ ਨੂੰ 119 (2019 ਤੋਂ ਦੋ ਸੀਟਾਂ ਘੱਟ), ਬਲਾਕ ਕਿਊਬਕ ਨੂੰ 34 (ਪਿਛਲੀ ਵਾਰੀ ਤੋਂ ਦੋ ਵੱਧ), ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ 25 (2019 ਤੋਂ ਇਕ ਸੀਟ ਵੱਧ) ਅਤੇ ਗਰੀਨ ਪਾਰਟੀ ਨੂੰ ਦੋ ਸੀਟਾਂ (2019 ਤੋਂ ਇਕ ਸੀਟ ਘੱਟ) ਮਿਲੀਆਂ ਹਨ ਪਰ ਡਾਕ ਰਾਹੀ ਮਿਲੀਆਂ ਵੋਟਾਂ ਦੀ ਗਿਣਤੀ ਜਾਰੀ ਹੋਣ ਕਰਕੇ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਨੇ ਅਜੇ ਸਾਰੇ ਨਤੀਜੇ ਤਸਦੀਕ ਨਹੀਂ ਕੀਤੇ | 2019 ਵਿਚ ਇਕ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਸੀ ਪਰ ਇਸ ਵਾਰੀ ਆਜ਼ਾਦ ਉਮੀਦਵਾਰਾਂ ਨੂੰ ਕੋਈ ਸੀਟ ਨਹੀਂ ਮਿਲੀ | ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਚੱਲਦੀ ਰੱਖਣ ਲਈ ਐਨ.ਡੀ.ਪੀ ਇਕ ਵਾਰ ਫਿਰ ‘ਕਿੰਗ ਮੇਕਰ’ ਪਾਰਟੀ ਵਜੋਂ ਉੱਭਰੀ ਹੈ | ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਮਾਂਟਰੀਅਲ ਨੇੜੇ ਪਾਪੀਨੋ ਹਲਕੇ ਤੋਂ (9 ਉਮੀਦਵਾਰਾਂ ਨੂੰ ਹਰਾ ਕੇ) 5ਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ | ਕੰਜਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਉਂਟਾਰੀਓ ‘ਚ ਦਰਹਮ ਹਲਕੇ ਤੋਂ ਆਪਣੀ ਚੋਣ ਜਿੱਤੇ ਹਨ ਅਤੇ ਐਨ.ਡੀ.ਪੀ ਦੇ ਆਗੂ ਜਗਮੀਤ ਸਿੰਘ ਬਿ੍ਟਿਸ਼ ਕੋਲੰਬੀਆ ਵਿਚ ਬਰਨਬੀ ਦੱਖਣੀ ਹਲਕੇ ਤੋਂ ਲਗਾਤਾਰ ਤੀਸਰੀ ਵਾਰੀ ਚੋਣ ਜਿੱਤ ਗਏ ਹਨ | ਬਲਾਕ ਕਿਊਬਕ ਦੇ ਆਗੂ ਫਰਾਂਸੁਆ ਬਲਾਂਸ਼ੇ ਵੀ ਆਪਣੀ ਸੀਟ ਜਿੱਤ ਗਏ ਹਨ ਪਰ ਗਰੀਨ ਪਾਰਟੀ ਦੀ ਆਗੂ ਐਮਨੀ ਪਾਲ ਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਚਰਚਿਤ ਆਗੂ ਮੈਕਸੀਮ ਬਰਨੀਏ ਚੋਣਾਂ ਹਾਰ ਗਏ ਹਨ | ਲਿਬਰਲ ਪਾਰਟੀ ਨੂੰ ਸ਼ਹਿਰੀ ਹਲਕਿਆਂ ਅਤੇ ਕੰਜਰਵੇਟਿਵ ਪਾਰਟੀ ਨੂੰ ਮੁੱਖ ਤੌਰ ‘ਤੇ ਪੇਂਡੂ ਹਲਕਿਆਂ ‘ਚੋਂ ਵੋਟਰਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਚੋਣ ਪ੍ਰਚਾਰ ਦੌਰਾਨ ਵਿਵਾਦਾਂ ਵਿਚ ਘਿਰਨ ਕਰਕੇ ਚੋਣ ਮੈਦਾਨ ‘ਚੋਂ ਹਟਾਇਆ ਗਿਆ (ਪਰ ਬੈਲਟ ਪੇਪਰ ਉਪਰ ਨਾਂਅ ਲਿਖਿਆ ਰਿਹਾ) ਲਿਬਰਲ ਉਮੀਦਵਾਰ ਕੈਵਿਨ ਵੁਆਂਗ ਟੋਰਾਂਟੋ ਦੇ ਹਲਕੇ ਤੋਂ ਚੋਣ ਜਿੱਤ ਗਿਆ ਹੈ ਜੋ ਹੁਣ ਆਜ਼ਾਦ ਸੰਸਦ ਮੈਂਬਰ ਹੋਵੇਗਾ | ਚੋਣ ਪ੍ਰਚਾਰ ਦੌਰਾਨ ਹੀ ਚੋਣ ਮੈਦਾਨ ‘ਚੋਂ ਹਟਾਏ ਗਏ ਸਾਬਕਾ ਸੰਸਦ ਮੈਂਬਰ ਰਾਜ ਸੈਣੀ ਦੀ ਕਿਚਨਰ-ਸੈਂਟਰ ਹਲਕੇ ਤੋਂ ਹਾਰ ਹੋਈ ਹੈ ਉਹ ਸੀਟ ਗਰੀਨ ਪਾਰਟੀ ਨੂੰ ਮਿਲ ਗਈ ਹੈ | ਲਿਬਰਲ ਪਾਰਟੀ ਦੀ ਅਫ਼ਗਾਨ ਮੂਲ ਦੀ ਇਕੋ ਇਕ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ (ਚੋਣ ਪ੍ਰਚਾਰ ਦੌਰਾਨ ਤਾਲਿਬਾਨਾਂ ਨੂੰ ਭਰਾ ਕਹਿਣ ਕਾਰਨ ਵਿਵਾਦ ‘ਚ ਘਿਰੀ) ਮਰੀਅਮ ਮੁਨਸੇਫ ਉਂਟਾਰੀਓ ‘ਚ ਆਪਣੇ ਪੀਟਰਬੋਰੋ-ਕਵਾਰਥਾ ਹਲਕੇ ਤੋਂ ਚੋਣ ਹਾਰ ਗਈ ਹੈ | ਪਹਿਲਾਂ ਦੀ ਤਰ੍ਹਾਂ ਉਂਟਾਰੀਓ, ਅਲਬਰਟਾ ਅਤੇ ਬਿ੍ਟਿਸ਼ ਕੋਲੰਬੀਆ ਤੋਂ ਪੰਜਾਬੀ ਉਮੀਦਵਾਰਾਂ ਨੂੰ ਵੀ ਚੰਗਾ ਹੁੰਗਾਰਾ ਮਿਲਿਆ | ਕੈਬਨਿਟ ਮੰਤਰੀ ਬਰਦੀਸ਼ ਚੱਗਰ ਉਂਟਾਰੀਓ ‘ਚ ਵਾਟਰਲੂ ਤੋਂ (ਤੀਸਰੀ ਵਾਰੀ) ਚੋਣ ਜਿੱਤ ਗਈ ਹੈ | ਹਰਜੀਤ ਸਿੰਘ ਸੱਜਣ ਵੈਨਕੂਵਰ-ਸਾਊਥ ਹਲਕੇ ਤੋਂ ਜੇਤੂ ਰਹੇ ਹਨ | ਓਕਵਿੱਲ ਹਲਕੇ ਤੋਂ ਮੰਤਰੀ ਅਨੀਤਾ ਆਨੰਦ ਨੇ ਜਿੱਤ ਦਰਜ ਕਰਵਾਈ ਹੈ | ਬਰੈਂਪਟਨ ਦੇ ਸਾਰੇ ਪੰਜ ਹਲਕਿਆਂ ਤੋਂ ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਮਨਿੰਦਰ ਸਿੱਧੂ ਤੇ ਸ਼ਫਕਤ ਅਲੀ (ਲਹਿੰਦੇ ਪੰਜਾਬ ਮੂਲ ਦੇ) ਜੇਤੂ ਰਹੇ ਹਨ | ਸਰੀ ਨਿਊਟਨ ਹਲਕੇ ਤੋਂ ਸੁੱਖ ਧਾਲੀਵਾਲ, ਸਰੀ-ਸੈਂਟਰ ਤੋਂ ਰਣਦੀਪ ਸਰਾਏ, ਐਡਮਿੰਟਨ-ਮਿਲਵੁੱਡਜ਼ ਤੋਂ ਟਿਮ ਉੱਪਲ ਜੇਤੂ ਰਹੇ ਹਨ | ਮਿਸੀਸਾਗਾ-ਮਾਲਟਨ (ਸਿਆਸਤ ਛੱਡ ਚੁੱਕੇ ਨਵਦੀਪ ਸਿੰਘ ਬੈਂਸ ਦੇ ਹਲਕੇ) ਤੋਂ ਨੌਜਵਾਨ ਇਕਵਿੰਦਰ ਗਹੀਰ ਪਹਿਲੀ ਵਾਰ ਚੋਣ ਜਿੱਤੇ ਹਨ ਅਤੇ ਕਿਊਬਕ ‘ਚ ਡੌਰਵਲ-ਲਾਚੀਨ-ਲਾਸਾਲ ਹਲਕੇ ਤੋਂ ਤੀਸਰੀ ਵਾਰੀ ਅੰਜੂ ਢਿੱਲੋਂ ਨੂੰ ਜਿੱਤ ਮਿਲੀ ਹੈ | ਮਾਰਖਮ-ਯੂਨੀਅਨਵਿੱਲ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਬੌਬ ਸਰੋਆ ਇਸ ਵਾਰੀ ਚੋਣ ਹਾਰ ਗਏ ਹਨ ਤੇ ਉਹ ਸੀਟ ਲਿਬਰਲ ਪਾਰਟੀ ਦੇ ਉਮੀਦਵਾਰ ਚਿਆਂਗ ਪਾਲ ਨੇ ਜਿੱਤ ਲਈ ਹੈ | ਅਲਬਰਟਾ ‘ਚ ਜਿੱਥੇ ਕੰਜਰਵੇਟਿਵ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਈ ਹੈ ਉਥੇ ਕੈਲਗਰੀ ਦੇ ਹਲਕੇ ਕੈਲਗਰੀ-ਸਕਾਈਵਿਊ ਤੋਂ ਜਿਓਰਜ ਚਾਹਲ ਜੇਤੂ ਰਹੇ ਹਨ | ਕੈਲਗਰੀ-ਫਾਰੈਸਟ ਲਾਅਨ ਤੋਂ ਜਸਰਾਜ ਸਿੰਘ ਹੱਲਣ ਜਿੱਤੇ ਹਨ | ਇਸ ਵਾਰੀ ਸਿੰਘ ਨਾਂਅ ਦੇ ਕੁਲ 11 ਉਮੀਦਵਾਰ ਚੋਣ ਮੈਦਾਨ ‘ਚ ਸਨ ਜਿਨ੍ਹਾਂ ਵਿਚੋਂ 2 ਨੂੰ ਜਿੱਤ ਮਿਲੀ ਹੈ | ਉਂਟਾਰੀਓ ‘ਚ ਨਿਪੀਅਨ ਹਲਕੇ ਤੋਂ ਲਿਬਰਲ ਉਮੀਦਵਾਰ ਚੰਦਰਕਾਂਤ ਆਰੀਆ ਨੂੰ ਲਗਾਤਾਰ (2015 ਤੋਂ) ਤੀਸਰੀ ਵਾਰ ਜਿੱਤ ਮਿਲੀ ਹੈ | 2019 ਦੀ ਸੰਸਦੀ ਚੋਣ ਦੀ ਤਰ੍ਹਾਂ 2021 ਵਿਚ ਵੀ ਕੰਜਰਵੇਟਿਵ ਪਾਰਟੀ ਨੂੰ ਕੁਲ ਵੋਟਾਂ ਵੱਧ ਮਿਲੀਆਂ ਹਨ ਪਰ ਲਿਬਰਲ ਪਾਰਟੀ ਨੂੰ ਵੋਟਾਂ ਘੱਟ ਮਿਲਣ ਬਾਵਜੂਦ ਵੱਧ ਉਮੀਦਵਾਰ ਜਿੱਤੇ ਹਨ | ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਲਿਬਰਲ ਪਾਰਟੀ ਦੇ ਦਰਜਨ ਕੁ ਉਮੀਦਵਾਰਾਂ ਦੀ ਜਿੱਤ ਪੀ.ਪੀ.ਸੀ ਦੇ ਉਮੀਦਵਾਰਾਂ ਵਲੋਂ ਕੰਜਰਵੇਟਿਵ ਪਾਰਟੀ ਦੀਆਂ ਵੋਟਾਂ ਤੋੜਨ ਕਰਕੇ ਹੋਈ ਹੈ | ਚੋਣ ਨਤੀਜੇ ਤੋਂ ਬਾਅਦ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੇ ਹੋਏ ਆਪਣਾ ਕੰਮ ਜਾਰੀ ਰੱਖਣਗੇ |

ਕੈਨੇਡਾ ਦੀ 338 ਮੈਂਬਰਾਂ ਵਾਲੀ 44ਵੀਂ ਸੰਸਦ ਲਈ ਹੋਈਆਂ ਚੋਣਾਂ ਵਿਚ ਬਿ੍ਟਿਸ਼ ਕੋਲੰਬੀਆ ਸੂਬੇ ਦੇ ਕੁੱਲ 18 ਪੰਜਾਬੀ ਉਮੀਦਵਾਰਾਂ ‘ਚੋਂ 5 ਪੰਜਾਬੀ ਚੋਣ ਜਿੱਤਣ ਵਿਚ ਸਫ਼ਲ ਰਹੇ, ਜਿਨ੍ਹਾਂ ਚੋਂ ਇਕ 5ਵੀਂ ਵਾਰ, 3 ਤੀਸਰੀ ਵਾਰ ਤੇ 1 ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪਾਈਆਂ ਗਈਆਂ | ਦੇਰ ਰਾਤ ਐਲਾਨੇ ਚੋਣ ਨਤੀਜਿਆਂ ਵਿਚ ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਸਰੀ ਨਿਊਟਨ ਸੰਸਦੀ ਹਲਕੇ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਆਪਣੇ ਵਿਰੋਧੀ ਐੱਨ.ਡੀ.ਪੀ. ਦੇ ਅਵਨੀਤ ਜੌਹਲ ਨੂੰ ਹਰਾ ਕੇ ਚੋਣ ਜਿੱਤ ਗਏ ਹਨ | ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਨੇੜਲੇ ਪਿੰਡ ਸੂਜਾਪੁਰ ਦੇ ਜੰਮਪਲ ਸੱੁਖ ਧਾਲੀਵਾਲ 5ਵੀਂ ਵਾਰ ਸੰਸਦ ਮੈਂਬਰ ਚੁਣੇ ਗਏ | ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਸਿੱਖ ਰੱਖਿਆ ਮੰਤਰੀ ਵਜੋਂ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਉਣ ਵਾਲੇ ਹਰਜੀਤ ਸਿੰਘ ਸੱਜਣ ਵੈਨਕੂਵਰ ਸਾਊਥ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ | ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਬੰਬੇਲੀ ਦੇ ਜੰਮਪਲ ਹਰਜੀਤ ਸਿੰਘ ਸੱਜਣ ਨੇ ਕੰਜ਼ਰਵੇਟਿਵ ਉਮੀਦਵਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁੱਢੇਵਾਲ ਦੇ ਸੁਖਬੀਰ ਸਿੰਘ ਗਿੱਲ ਨੂੰ ਹਰਾਇਆ | ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਤੇ ਬਰਨਬੀ ਸਾਊਥ ਤੋਂ ਉਮੀਦਵਾਰ ਜਗਮੀਤ ਸਿੰਘ ਤੀਜੀ ਵਾਰ ਕੈਨੇਡਾ ਦੇ ਸੰਸਦ ਮੈਂਬਰ ਚੁਣੇ ਗਏ | ਜਗਮੀਤ ਸਿੰਘ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਡਾ. ਜਗਤਾਰਨ ਸਿੰਘ ਧਾਲੀਵਾਲ ਦਾ ਸਪੁੱਤਰ ਹੈ | ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਨੇੜਲੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਦੀ ਟਿਕਟ ‘ਤੇ ਸਰੀ ਸੈਂਟਰ ਸੰਸਦੀ ਹਲਕੇ ਤੋਂ ਤੀਜੀ ਵਾਰ ਸੰਸਦ ਮੈਂਬਰ ਬਣਨ ਵਿਚ ਸਫਲ ਰਹੇ ਹਨ | ਉਨ੍ਹਾਂ ਨੇ ਐੱਨ.ਡੀ.ਪੀ. ਦੀ ਪੰਜਾਬਣ ਉਮੀਦਵਾਰ ਸੋਨੀਆ ਆਂਧੀ ਨੂੰ ਹਰਾਇਆ | ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨਾਲ ਸਬੰਧਿਤ ਲਿਬਰਲ ਉਮੀਦਵਾਰ ਪਰਮ ਬੈਂਸ ਸਟੀਵਸਟਨ-ਰਿਚਮੰਡ ਈਸਟ ਤੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ | ਪਰਮ ਬੈਂਸ ਬਿ੍ਟਿਸ਼ ਕੋਲੰਬੀਆ ਦੇ 2 ਸਾਬਕਾ ਮੁੱਖ ਮੰਤਰੀਆਂ ਦੇ ਨਿੱਜੀ ਸਕੱਤਰ ਰਹਿ ਚੁੱਕੇ ਹਨ | ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਵਿਚ ਹਰਜੀਤ ਸਿੰਘ ਸੱਜਣ ਨੂੰ ਮੁੜ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਸੁੱਖ ਧਾਲੀਵਾਲ ਨੂੰ ਵੀ ਕੈਬਨਿਟ ਮੰਤਰੀ ਬਣਾਉਣ ਦੀ ਪੂਰੀ ਸੰਭਾਵਨਾ ਹੈ | ਬਿ੍ਟਿਸ਼ ਕੋਲੰਬੀਆ ‘ਚ ਚੋਣ ਹਾਰਨ ਵਾਲੇ ਪੰਜਾਬੀ ਉਮੀਦਵਾਰਾਂ ‘ਚ ਗੁਰਾਇਆ ਨੇੜਲੇ ਪਿੰਡ ਪੱਦੀ ਜਾਗੀਰ ਦੇ ਦੇਵ ਹੇਅਰ ਕੰਜ਼ਰਵੇਟਿਵ, ਜਲੰਧਰ ਨੇੜਲੇ ਪਿੰਡ ਬੜਿੰਗ ਦੇ ਅੰਮਿ੍ਤ ਬੜਿੰਗ, ਪੀਪਲਜ਼ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਵੱਦੀ ਦੀ ਰਾਜੀ ਤੂਰ ਐੱਨ.ਡੀ.ਪੀ. ਜ਼ਿਲ੍ਹਾ ਮੋਗਾ ਦੇ ਪਿੰਡ ਸੋਸਨ ਦੀ ਲਖਵਿੰਦਰ ਝੱਜ ਲਿਬਰਲ, ਚੜਿੱਕ ਪਿੰਡ ਦੀ ਡਾ. ਲਵਰੀਨ ਗਿੱਲ ਲਿਬਰਲ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੂਹੜਪੁਰਾ ਦੀ ਗੀਤ ਗਰੇਵਾਲ ਲਿਬਰਲ, ਬਿਲ ਸੰਧੂ ਐੱਨ.ਡੀ.ਪੀ., ਅੰਮਿ੍ਤਸਰ ਦੇ ਪਿੰਡ ਰਸੂਲਪੁਰ ਦੀ ਟੀਨਾ ਬੈਂਸ, ਸਬੀਨਾ ਸਿੰਘ ਐੱਨ.ਡੀ.ਪੀ. ਤੇ ਆਦਮਪੁਰ ਨੇੜਲੇ ਪਿੰਡ ਮਹੱਦੀਪੁਰ ਦੀ ਆਜ਼ਾਦ ਉਮੀਦਵਾਰ ਪਰਵੀਨ ਹੁੰਦਲ ਸ਼ਾਮਿਲ ਹਨ |-ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਕੈਲਗਰੀ ਦੇ ਵੱਖ-ਵੱਖ ਹਲਕਿਆ ਤੋਂ ਪੰਜਾਬੀ ਮੂਲ ਦੇ 2 ਉਮੀਦਵਾਰ ਜੇਤੂ ਰਹੇ ਹਨ | ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਜਾਰਜ ਚਾਹਲ ਜੇਤੂ ਰਹੇ ਹਨ | ਪਹਿਲਾਂ ਇਸ ਹਲਕੇ ਤੋਂ ਐਡਵੋਕੇਟ ਜਗਦੀਪ ਜੈਗ ਸਹੋਤਾ ਕੰਜ਼ਰਵੇਵਿਟ ਪਾਰਟੀ ਦੇ ਸੰਸਦ ਮੈਂਬਰ ਸਨ | ਇਸ ਵਾਰ ਉਹ ਦੂਜੇ ਸਥਾਨ ‘ਤੇ ਰਹੇ ਹਨ ਅਤੇ ਐਨ.ਡੀ.ਪੀ. ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਤੀਜੇ ਸਥਾਨ ‘ਤੇ ਰਹੇ | ਇਸ ਤਰ੍ਹਾਂ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਪੂਰਨ ਗੁਰਸਿੱਖ ਦਸਤਾਰ ਧਾਰੀ ਜਸਰਾਜ ਸਿੰਘ ਹੱਲਣ ਜੇਤੂ ਰਹੇ | ਇਨ੍ਹਾਂ ਦੂਜੀ ਵਾਰ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਹੈ | ਅਲਬਰਟਾ ਦੀ ਰਾਜਧਾਨੀ ਐਡਮਿੰਟਨ ਮਿੱਲ ਵੁੱਡ ਤੋਂ ਪੰਜਾਬੀ ਮੂਲ ਦੇ ਦਸਤਾਰ ਧਾਰੀ ਸਿੱਖ ਟਿਮ ਉੱਪਲ ਕੰਜ਼ਰਵੇਟਿਵ ਪਾਰਟੀ ਵਲੋਂ ਜੇਤੂ ਰਹੇ ਹਨ |