ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਹਿਲਾ ਪੱਤਰਕਾਰ ਅਰੂਸਾ ਆਲਮ ਦੇ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ।

ਉਨ੍ਹਾਂ ਨੇ ਇਸ ਸਤੰਬਰ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।

ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ, ਪੱਤਰਕਾਰ ਅਰੂਸਾ ਆਲਮ ਦੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਨਾਲ ਸਬੰਧ ਹੋਣ ਦਾ ਦਾਅਵਾ ਕਰ ਰਹੇ ਹਨ।

ਤਾਂ ਉੱਥੇ ਹੀ ਸਾਬਕਾ ਮੁੱਖ ਮੰਤਰੀ ਨੇ ਆਪਣੇ ਫੇਸਬੱਕ ਪੰਨੇ ‘ਤੇ ਭਾਰਤੀ ਅਹੁਦੇਦਾਰਾਂ ਦੇ ਨਾਲ ਅਰੂਸਾ ਆਲਮ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

ਇਸ ਵਿਚਾਲੇ ਅਰੂਸਾ ਆਲਮ ਨੇ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅਮਰਿੰਦਰ ਨੇ ਇੰਨੀ ਵੱਡੀ ਦੁਨੀਆਂ ਵਿੱਚ ਮੈਨੂੰ ਆਪਣਾ ਦੋਸਤ ਚੁਣਿਆ… ਸਾਡਾ ਮੈਂਟਲ ਅਤੇ ਆਈਕਿਊ ਲੇਵਲ ਇੱਕ ਬਰਾਬਰ ਹੈ।

ਦਰਅਸਲ, ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਰੂਸਾ ਆਲਮ ਦੇ ਆਈਐੱਸਆਈ ਨਾਲ ਸਬੰਧਾਂ ਨੂੰ ਲੈ ਕੇ ਜਾਂਚ ਦੇ ਹੁਕਮ ਦੇਣ ਦੀ ਖ਼ਬਰ ਆਈ ਸੀ। ਇਸ ਤੋਂ ਬਾਅਦ ਟਵਿੱਟਰ ‘ਤੇ ਬਹਿਸ ਵੀ ਛਿੜ ਗਈ ਸੀ। ਅਮਰਿੰਦਰ ਸਿੰਘ ਨੇ ਇਸ ਤੋਂ ਬਾਅਦ ਕਿਹਾ ਸੀ, “ਮੇਰੀ ਕੈਬਨਿਟ ਵਿੱਚ ਤੁਸੀਂ ਮੰਤਰੀ ਸੀ। ਤੁਸੀਂ ਕਦੇ ਅਰੂਸਾ ਆਲਮ ਨੂੰ ਲੈ ਕੇ ਸ਼ਿਕਾਇਤ ਨਹੀਂ ਕੀਤੀ। ਉਹ 16 ਸਾਲ ਤੋਂ ਭਾਰਤ ਸਰਕਾਰ ਦੀ ਮਨਜ਼ੂਰੀ ਲੈ ਕੇ ਆ ਰਹੀ ਹੈ।”

ਇੰਟਰਵਿਊ ਵਿੱਚ ਕੀ ਕਿਹਾ ਅਰੂਸਾ ਆਲਮ ਨੇ ?

ਆਪਣੇ ਇੰਟਰਵਿਊ ਵਿੱਚ ਅਰੂਸਾ ਨੇ ਕਾਂਗਰਸ ਨੇ ਸਿਆਸੀ ਆਗੂਆਂ ‘ਤੇ ਹ ਮ ਲਾ ਬੋਲਦਿਆਂ ਕਿਹਾ ਕਿ ਉਹ ਪੰਜਾਬ ਦੇ ਕਾਂਗਰਸੀ ਆਗੂਆਂ ਦੇ ਬਿਆਨ ਨਾਲ ਬਹੁਤ ਦੁਖੀ ਅਤੇ ਨਿਰਾਸ਼ ਹਨ ਅਤੇ ਕਦੇ ਭਾਰਤ ਨਹੀਂ ਆਉਣਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੀ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਕਿਹਾ, “ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਉਹ ਇੰਨਾ ਹੇਠਾ ਡਿੱਗ ਸਕਦੇ ਹਨ। ਸੁਖਜਿੰਦਰ ਸਿੰਘ ਰੰਧਾਵਾ, ਪੀਪੀਸੀਸੀ ਚੀਫ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ (ਨਵਜੋਤ ਕੌਰ ਸਿੱਧੂ) ਲੱਕੜਬੱਘੇ ਹਨ।”

“ਉਹ ਕੈਪਟਨ ਨੂੰ ਸ਼ਰਮਿੰਦਾ ਕਰਨ ਲਈ ਮੇਰੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਨ੍ਹਾਂ ਕੋਲ ਮੁੱਦਿਆਂ ਦੀ ਕਮੀ ਹੋ ਗਈ ਹੈ ਕਿ ਕੀ ਉਹ ਮੇਰਾ ਸਹਾਰਾ ਲੈ ਕੇ ਸਿਆਸੀ ਮਕਸਦ ਸਾਧ ਰਹੇ ਹਨ?”

ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਦੋਸਤੀ ‘ਤੇ ਸਵਾਲ ਚੁੱਕਣ ਵਾਲੇ ਕਾਂਗਰਸੀ ਆਗੂਆਂ ਨੂੰ ਜਵਾਬ ਦਿੰਦਿਆਂ ਹੋਇਆ ਉਨ੍ਹਾਂ ਨੇ ਕਿਹਾ, “ਮੇਰਾ ਉਨ੍ਹਾਂ ਲਈ ਸੰਦੇਸ਼ ਹੈ। ਪਲੀਜ਼ ਥੋੜ੍ਹੇ ਵੱਡੇ ਹੋ ਜਾਓ ਅਤੇ ਆਪਣੇ ਘਰ ਨੂੰ ਠੀਕ ਕਰੋ।”

“ਕਾਂਗਰਸ ਨੇ ਪੰਜਾਬ ਵਿੱਚ ਆਪਣੀ ਜ਼ਮੀਨ ਗੁਆ ਦਿੱਤੀ ਹੈ। ਜੰਗ ਦੇ ਵਿਚਾਲੇ ਕੌਣ ਆਪਣੇ ਜਨਰਲ ਨੂੰ ਬਦਲਦਾ ਹੈ। ਕਾਂਗਰਸ ਦਿਸ਼ਾਹੀਨ ਹੈ ਅਤੇ ਡੂੰਘਾਈ ਨਾਲ ਵੰਡੀ ਹੋਈ ਹੈ।”

ਆਈਐੱਸਆਈ ਦੇ ਨਾਲ ਸਬੰਧ ਹੋਣ ਦੇ ਇਲਜ਼ਾਮ ਨੂੰ ਖਾਰਿਜ ਕਰਦਿਆਂ ਹੋਇਆ ਅਰੂਸਾ ਆਲਮ ਨੇ ਇੰਟਰਵਿਊ ਵਿੱਚ ਕਿਹਾ, “ਮੈਂ ਦੋ ਦਹਾਕਿਆਂ ਤੋਂ ਭਾਰਤ ਆ ਰਹੀ ਹਾਂ, ਕੈਪਟਨ ਦੇ ਸੱਦੇ ‘ਤੇ ਪਿਛਲੇ 16 ਸਾਲ ਅਤੇ ਉਸ ਤੋਂ ਪਹਿਲਾਂ ਇੱਕ ਪੱਤਰਕਾਰ ਹੋਣ ਦੇ ਨਾਤੇ ਤੇ ਵਫ਼ਦ ਦੇ ਨਾਲ ਵੀ ਆਈ ਹਾਂ। ਕੀ ਉਹ ਮੇਰੇ ਲਿੰਕਸ ਨੂੰ ਲੈ ਕੇ ਅਚਾਨਕ ਜਾਗੇ ਹਨ।”

ਅਰੂਸਾ ਆਲਮ ਆਪਣੇ ਪਾਕਿਸਤਾਨ ਦੌਰੇ ਅਤੇ ਵੀਜ਼ਾ ‘ਤੇ ਉਠਣ ਵਾਲੇ ਸਵਾਲਾਂ ‘ਤੇ ਕਹਿੰਦੀ ਹੈ ਕਿ ਜਦੋਂ ਕੋਈ ਪਾਕਿਸਤਾਨ ਤੋਂ ਭਾਰਤ ਆਉਂਦਾ ਹੈ ਤਾਂ ਉਸ ਨੂੰ ਬੜੀ ਗੁੰਝਲਦਾਰ ਕਲੀਅਰੈਂਸ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ।

ਕਿਸੇ ਵੀ ਪ੍ਰਕਿਰਿਆ ਨੂੰ ਬਾਈਪਾਸ ਨਹੀਂ ਕੀਤਾ ਗਿਆ ਹੈ। ਜੋ ਸਕ੍ਰੀਨਿੰਗ ਹੁੰਦੀ ਹੈ ਉਹੀ ਕੀਤੀ ਗਈ ਹੈ।

ਕਾਂਗਰਸੀ ਮੰਡ ਨੇ ਲਿਆ ਹੁਣ ਕੈਪਟਨ ਨਾਲ ਪੰਗਾ,ਕਹਿੰਦਾ ਘਰ ਬਹਿਜੋ ਸਾਰੀ ਉਮਰ ਦਾ ਠੇਕਾ ਥੋੜ੍ਹੀ ਲਿਆ,ਤੁਹਾਨੂੰ ਤਾਂ ਅਰੂਸਾ ਲੈਕੇ ਬਹਿਗੀ