ਨਵੀਂ ਦਿੱਲੀ (ਬਿਊਰੋ) – ਅਮਿਤਾਭ ਬੱਚਨ ਆਪਣੇ ਕੰਮ ਦੇ ਤਜ਼ਰਬਿਆਂ ਤੋਂ ਇਲਾਵਾ ਨਿੱਜੀ ਜ਼ਿੰਦਗੀ ਦੇ ਕਿੱਸਿਆਂ ਨੂੰ ਵੀ ਅਕਸਰ ਹੀ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਕੰਮ ਦੇ ਸ਼ੈਡਿਊਲ ਬਾਰੇ ਦੱਸਿਆ। ਪ੍ਰੋਫੈਸ਼ਨਲ ਲਾਈਫ ਦਾ ਤਜ਼ਰਬਾ ਸਾਂਝਾ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਘਰ ਜਲਸਾ ‘ਚ ਚਮਗਿੱਦੜਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਿਤਾਭ ਨੇ ਆਪਣੇ ਬਲਾਗ ‘ਚ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ ਹੈ, ”ਇਨ੍ਹਾਂ ਸਾਰੀਆਂ ਗੱਲਾਂ ਦੇ ਖੁਲਾਸੇ ਤੋਂ ਬਾਅਦ ਇਕ ਹੋਰ ਗੱਲ ਧਿਆਨ ‘ਚ ਆਈ ਹੈ…ਚਮਗਿੱਦੜ। ਸਾਵਧਾਨੀ ਵਰਤਨ ਤੋਂ ਬਾਅਦ ਵੀ ਕੱਲ ਫ਼ਿਰ ਤੋਂ ਇਨ੍ਹਾਂ ਨਾਲ ਸਾਹਮਣਾ ਹੋਇਆ। ਸਾਰੇ ਲੋੜੀਂਦੇ ਯੰਤਰ ਇਕੱਠੇ ਕੀਤੇ ਜਾਣੇ ਸ਼ੁਰੂ ਹੋ ਗਏ, ਜੋ ਚਮਗਿੱਦੜਾਂ ਨੂੰ ਰੋਕਣ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਤੋਂ ਰਾਹਤ ਦੇਣਗੇ। ਇਸ ਨਾਲ ਡਰੇ ਹੋਏ ਪਰਿਵਾਰਕ ਮੈਂਬਰਾਂ ਨੂੰ ਰਾਹਤ ਮਿਲੇਗੀ।

ਚਮਗਿੱਦੜਾਂ ਤੋਂ ਛੁਟਕਾਰਾ ਪਾਉਣ ਦੀ ਮੰਗੀ ਸਲਾਹ
”ਨਹੀਂ…ਮੈਨੂੰ EF brigade ਤੋਂ ਕਿਸੇ ਸਲਾਹ ਦੀ ਲੋੜ ਨਹੀਂ ਹੈ ਪਰ ਜੇ ਤੁਹਾਡੇ ਕੋਲ ਕੋਈ ਨਵੀਂ ਚੀਜ਼ ਹੈ, ਜਿਸ ਦੀ ਅਸੀਂ ਅੱਜ ਤੱਕ ਕੋਸ਼ਿਸ਼ ਨਹੀਂ ਕੀਤੀ ਹੈ ਤਾਂ ਜ਼ਰੂਰ ਸਾਡੇ ਕੋਲ ਲਿਆਓ। ਅਸੀਂ ਧੂੰਆ ਕੀਤਾ, ਰੋਗਾਣੂ-ਮੁਕਤ ਤਰਲ ਛਿੜਕਦੇ ਹਾਂ, ਇਲੈਕਟ੍ਰਾਨਿਕ ਰਿਪੇਲੈਂਟ ਯੰਤਰ ਅਤੇ ਸਭ ਤੋਂ ਜ਼ਿਆਦਾ ਪ੍ਰੈਕਟੀਕਲ ਹੈ- eucalyptus ਤੇਲ ਦਾ ਵੀ ਸਾਰੀ ਜਗ੍ਹਾ ਛਿੜਕਾਅ ਕਰਵਾਇਆ ਹੈ।”

ਫ੍ਰੈਕਚਰ ਉਂਗਲੀ ਦੀ ਦਿੱਤੀ ਜਾਣਕਾਰੀ
ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਬਲੈਕ ਐਂਡ ਵ੍ਹਾਈਟ ਕੰਬੀਨੇਸ਼ਨ ਆਊਟਫਿਟ ‘ਚ ਆਪਣੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਕੇ ਆਪਣੇ ਨਵੇਂ ਫੁਟਵਿਅਰ ਦਿਖਾਏ ਸਨ। ਇਸ ਪੋਸਟ ਰਾਹੀਂ ਉਨ੍ਹਾਂ ਨੇ ਦੱਸਿਆ ਕਿ ਉਸ ਦੇ ਪੈਰ ਦੇ ਅੰਗੂਠੇ ‘ਚ ਫਰੈਕਚਰ ਹੈ, ਜਿਸ ਕਾਰਨ ਉਸ ਨੂੰ ਕਾਲੇ ਪੇਟੈਂਟ ਚਮੜੇ ਦੇ ਜੁੱਤੇ ਛੱਡਣੇ ਪਏ।