ਦਲਿਤ ਦਾ ਮਾਸੂਮ 2 ਸਾਲ ਦਾ ਬੱਚਾ ਮੰਦਰ ‘ਚ ਚਲਾ ਗਿਆ

ਭਾਰਤ ਦੇ ਸੂਬੇ ਕਰਨਾਟਕ ਦੇ ਮੀਆਪੁਰ ਪਿੰਡ (ਜ਼ਿਲ੍ਹਾਂ ਕੋਪਾਲ) ਵਿਖੇ ਅਖੌਤੀ ਨੀਂਵੀ ਜਾਤ ਦੇ ਪਰਿਵਾਰ ਨੂੰ ਮੰਦਰ ਦੇ ਸ਼ੁੱਧੀਕਰਨ ਵਾਸਤੇ ਅਖੌਤੀ ਉੱਚ ਜਾਤੀਆਂ ਵਲੋਂ 25,000 ਦਾ ਡੰਨ ਲਾ ਦਿੱਤਾ ਗਿਆ, ਸਿਰਫ ਇਸ ਕਰਕੇ ਕਿ ਇੱਕ ਦਲਿਤ ਦਾ ਮਾਸੂਮ 2 ਸਾਲ ਦਾ ਬੱਚਾ ਮੰਦਰ ‘ਚ ਚਲਾ ਗਿਆ।

ਪਿਤਾ ਚੰਦਰੂ ਨੇ ਦੱਸਿਆ ਕਿ ਬੱਚੇ ਦਾ ਜਨਮ ਦਿਨ ਸੀ, ਸੋਚਿਆ ਮੰਦਰ ਦੇ ਬਾਹਰ ਹੋ ਆਈਏ। ਬਾਹਰ ਮੀਂਹ ਪੈਣ ਲੱਗ ਪਿਆ ਤੇ ਬੱਚਾ ਅੰਦਰ ਚਲਾ ਗਿਆ। ਜ਼ਿਕਰਯੋਗ ਹੈ ਕਿ ਭਾਰਤ ਦੇ ਬਹੁਤ ਸਾਰੇ ਛੋਟੇ ਵੱਡੇ ਮੰਦਰਾਂ ‘ਚ ਸਮਾਜ ਵਲੋਂ ਲਿਤਾੜੇ ਲੋਕਾਂ ਦਾ ਦਾਖਲਾ ਬੰਦ ਹੈ।

ਹਿੰਦੂਤਵ ਦੀ ਘਨੇੜੀ ਚੜ੍ਹੇ ਦਲਿਤ ਵੀਰ-ਭਰਾ ਇਸ ਬਾਰੇ ਸੋਚਣ ਅਤੇ ਪੰਜਾਬ ਨਾਲ ਮੁਕਾਬਲਾ ਕਰਕੇ ਵੀ ਜ਼ਰੂਰ ਵੇਖਣ ਕਿ ਪੰਜਾਬ ਦੇ ਮੁਕਾਬਲੇ ਭਾਰਤ ਦੇ ਸੂਬਿਆਂ ‘ਚ ਉਨ੍ਹਾਂ ਦਾ ਕੀ ਹਾਲ ਕੀਤਾ ਜਾ ਰਿਹਾ।

ਪੰਜਾਬ ਦੇ ਦਲਿਤ ਆਗੂ ਇਸ ਵਰਤਾਰੇ ਨੂੰ ਸਮਝਣ ਤੇ ਮਹਿਸੂਸ ਕਰਨ ਅਤੇ ਸਾਂਝੇ ਦੁਸ਼ਮਣ ਦੁਆਲੇ ਹੋਣ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ