ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਗੋਆ ਯਾਤਰਾ ਦੌਰਾਨ ਭਾਜਪਾ ਨੂੰ ਲੈ ਕੇ ਭਵਿੱਖਬਾਣੀ ਕਰ ਕੇ ਸਿਆਸੀ ਸਰਗਰਮੀ ਨੂੰ ਇਕ ਵਾਰ ਫਿਰ ਤੇਜ਼ ਕਰ ਦਿੱਤਾ ਹੈ। ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਾ ਸਮਝਣ’ ਨੂੰ ਲੈ ਕੇ ਕਿਸ਼ੋਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਉਣ ਵਾਲੇ ਕਈ ਦਹਾਕਿਆਂ ਤਕ ਭਾਰਤੀ ਰਾਜਨੀਤੀ ‘ਚ ਤਾਕਤਵਰ ਬਣੀ ਰਹੇਗੀ। ਪੋਲ ਕੰਸਲਟੈਂਸੀ ਫਰਮ ਇੰਡੀਅਨ ਪਾਲੀਟਿਕਲ ਐਕਸ਼ਨ ਕਮੇਟੀ ਦੇ ਮੁਖੀ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਹਾਲੇ ਕਈ ਦਹਾਕਿਆਂ ਤਕ ਲੜਣਾ ਪਵੇਗਾ।

ਉਨ੍ਹਾਂ ਨੇ ਕਿਹਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਮੋਦੀ ਨੂੰ ਸੱਤਾ ਤੋਂ ਹਟਾਉਣ ਦੇ ਵਹਿਮ ‘ਚ ਨਾ ਰਹਿਣ। ਮੋਦੀ ਯੁੱਗ ਦਾ ਇੰਤਜ਼ਾਰ ਕਰਨਾ ਰਾਹੁਲ ਦੀ ਗਲਤੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇਹ ਬਿਆਨ ਅਜਿਹੇ ਸਮੇਂ ‘ਚ ਦਿੱਤਾ ਹੈ ਜਦੋਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀਰਵਾਰ ਨੂੰ ਦੌਰੇ ‘ਤੇ ਜਾ ਰਹੀ ਹੈ। ਪੀਕੇ ਵੀ ਹਾਲੇ ਗੋਆ ‘ਚ ਹੀ ਹੈ ਤੇ ਉੱਥੇ ਅਗਲੇ ਸਾਲ ਵਿਧਾਨ ਸਭਾ ਚੋਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਜ਼ਮੀਨ ਤਿਆਰ ਕਰਨ ‘ਚ ਲੱਗੇ ਹਨ।

ਇਕ ਚੋਣ ਰਣਨੀਤੀਕਾਰ ਵਜੋਂ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਉਦੋਂ ਵਧਿਆ ਜਦੋਂ ਉਸਨੇ ਇਸ ਸਾਲ ਦੇ ਸ਼ੁਰੂ ‘ਚ ਬੰਗਾਲ ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਦੀ ਸ਼ਾਨਦਾਰ ਜਿੱਤ ‘ਚ ਮਦਦ ਕੀਤੀ। ਕਾਂਗਰਸ ਬਾਰੇ ਕਿਸ਼ੋਰ ਨੇ ਕਿਹਾ ਕਿ ਉਹ (ਰਾਹੁਲ ਗਾਂਧੀ) ਇਸ ਭੁਲੇਖੇ ‘ਚ ਸਨ ਕਿ ਨਰਿੰਦਰ ਮੋਦੀ ਲਈ ਸੱਤਾ ਖਤਮ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੇ ਦਹਾਕਿਆਂ ‘ਚ ਰਾਜਨੀਤੀ ਦੇ ਕੇਂਦਰ ‘ਚ ਹੋਣ ਜਾ ਰਹੀ ਹੈ। ਚਾਹੇ ਉਹ ਜਿੱਤੇ, ਜਾਂ ਹਾਰੇ। ਇਹ ਬਿਲਕੁੱਲ ਉਵੇਂ ਹੀ ਜਿਵੇਂ ਕਾਂਗਰਸ ਲਈ ਸ਼ੁਰੂਆਤੀ 40 ਸਾਲਾਂ ‘ਚ ਸੀ।