ਉਸ ਨੇ ਵਿਸ਼ਵ ਕ੍ਰਿਕਟ ‘ਤੇ ਜੋ ਕਾਲਾ ਧੱਬਾ ਛੱਡਿਆ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ

ਨਵੀਂ ਦਿੱਲੀ : ਆਈਸੀਸੀ ਟੀ-20 ਵਿਸ਼ਵ ਕੱਪ 2021 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਤੋਂ ਬਾਅਦ ਦਿਗਜ਼ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵਿਚਾਲੇ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।

ਹਰਭਜਨ ਨੇ ਸੋਸ਼ਲ ਮੀਡੀਆ ‘ਤੇ ਆਮਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁਹੰਮਦ ਆਮਿਰ ਦੀ ਇੰਨੀ ਔਕਾਤ ਨਹੀਂ ਕਿ ਮੈਂ ਉਨ੍ਹਾਂ ਨਾਲ ਗੱਲ ਕਰਾਂ। ਉਨ੍ਹਾਂ ਆਪਣੇ ਯੂਟਿਊਬ ਚੈਨਲ ‘ਤੇ ਕਿਹਾ, ‘ਜੇਕਰ ਮੈਂ ਇਸ ਚਿੱਕੜ ਵਿਚ ਜਿਨਾਂ ਜ਼ਿਆਦਾ ਜਾਵਾਂਗਾ ਉਨਾਂ ਹੀ ਮੈਂ ਖ਼ੁਦ ਗੰਦਾ ਹੋਵਾਂਗਾ। ਆਮਿਰ ਆਮਿਰ ਦੀ ਇੰਨੀ ਔਕਾਤ ਨਹੀਂ ਕਿ ਮੈਂ ਉਨ੍ਹਾਂ ਨਾਲ ਗੱਲ ਕਰਾਂ।


ਉਸ ਨੇ ਵਿਸ਼ਵ ਕ੍ਰਿਕਟ ‘ਤੇ ਜੋ ਕਾਲਾ ਧੱਬਾ ਛੱਡਿਆ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਸ ਵਿਅਕਤੀ ਦੀ ਕੀ ਗੱਲ ਕਰੀਏ ਜਿਸ ਨੇ ਕ੍ਰਿਕਟ ਵੇਚ ਦਿਤਾ,ਆਪਣਾ ਦੇਸ਼, ਆਪਣੀ ਇੱਜ਼ਤ ਅਤੇ ਸਵੈਮਾਨ ਦਾਅ ‘ਤੇ ਲਗਾ ਦਿਤਾ। ਮੈਨੂੰ ਉਸ ਦੇ ਟਵੀਟ ‘ਤੇ ਪ੍ਰਤੀਕਿਰਿਆ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਉਹ ਇੱਕ ਜ਼ਾਹਿਲ ਹੈ।

ਭੱਜੀ ਨੇ ਆਪਣੇ ਯੂ-ਟਿਊਬ ਚੈਨਲ ’ਤੇ ਇਕ ਬਿਆਨ ਵਿਚ ਕਿਹਾ, ‘ਜੇਕਰ ਮੈਂ ਇਸ ਚਿੱਕੜ ਵਿਚ ਜ਼ਿਆਦਾ ਜਾਵਾਂਗਾ ਤਾਂ ਖ਼ੁਦ ਵੀ ਗੰਦਾ ਹੋ ਜਾਵਾਂਗਾ। ਆਮਿਰ ਦੀ ਇੰਨੀ ਹੈਸੀਅਤ ਨਹੀਂ ਹੈ ਜਾਂ ਇਹ ਕਹਾਂ ਕਿ ਉਸ ਪੱਧਰ ਦਾ ਇਨਸਾਨ ਹੀ ਨਹੀਂ ਹੈ ਕਿ ਮੈਂ ਉਨ੍ਹਾਂ ਨਾਲ ਗੱਲ ਕਰਾਂ। ਉਸ ਨਾਲ ਜ਼ਿਆਦਾ ਗੱਲ ਕਰਨ ਨਾਲ ਮੇਰਾ ਹੀ ਅਪਮਾਨ ਹੋਵੇਗਾ। ਉਹ ਕਲੰਕ ਦਾ ਕਾਰਨ ਹੈ। ਜੋ ਕਾਲਾ ਦਾਗ ਉਸ ਨੇ ਵਿਸ਼ਵ ਕ੍ਰਿਕਟ ’ਤੇ ਛੱਡਿਆ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਜਿਸ ਇਨਸਾਨ ਨੇ ਕ੍ਰਿਕਟ ਨੂੰ ਵੇਚ ਦਿੱਤਾ, ਆਪਣੇ ਦੇਸ਼, ਈਮਾਨ ਅਤੇ ਆਤਮ-ਸਨਮਾਨ ਨੂੰ ਦਾਅ ’ਤੇ ਲਗਾ ਦਿੱਤਾ ਉਸ ਦੇ ਬਾਰੇ ਵਿਚ ਕੀ ਗੱਲ ਕੀਤੇ ਜਾਏ। ਮੈਨੂੰ ਤੁਹਾਡੇ ਟਵੀਟ ’ਤੇ ਪ੍ਰਤੀਕਿਰਿਆ ਹੀ ਨਹੀਂ ਦੇਣੀ ਚਾਹੀਦੀ ਸੀ, ਕਿਉਂਕਿ ਤੁਸੀਂ ਜਾਹਲ ਹੋ।’


ਜ਼ਿਕਰਯੋਗ ਹੈ ਕਿ ਪਾਕਿਸਤਾਨ ਖ਼ਿਲਾਫ਼ ਭਾਰਤ ਟੀਮ ਦੀ ਹਾਰ ਦੇ ਬਾਅਦ ਮੁਹੰਮਦ ਆਮਿਰ ਅਤੇ ਹਰਭਜਨ ਸਿੰਘ ਵਿਚਾਲੇ ਟਵਿਟਰ ’ਤੇ ਜ਼ੁਬਾਨੀ ਜੰਗ ਸ਼ੁਰੂ ਹੋਈ ਸੀ।