ਲੁਧਿਆਣੇ ਵਾਲਾ ਮੰਡ CM ਚੰਨੀ ਅਤੇ ਰੰਧਾਵਾ ’ਤੇ ਹੋ ਗਿਆ ਔਖਾ- ਕਹਿੰਦਾ ਮੇਰੀ ਮਾਂ ‘ਇੰਦਰਾ ਨੂੰ ਸ਼ਰਧਾਂਜਲੀ ਕਿਉਂ ਨਹੀਂ ਦਿੱਤੀ
ਬੀਤੇ ਸੈਂਤੀ ਸਾਲ ਦਾ ਨਿੱਜੀ ਤਜਰਬਾ ਇਹੀ ਕਹਿੰਦਾ ਕਿ ਕ ਤ ਲੇ ਆ ਮ ਕਰਨ ਵਾਲੇ ਇਨਸਾਫ਼ ਨਹੀਂ ਦਿੰਦੇ ਹੁੰਦੇ, ਜਿਨ੍ਹਾਂ ਇਨਸਾਫ਼ ਲੈਣਾ ਸੀ, ਉਹ ਉਦੋਂ ਹੀ ਲੈ ਗਏ। ਹੁਣ ਤਾਂ ਬੱਸ ਅਖੌਤੀ ਲੋਕਤੰਤਰ ਦਾ ਚਿਹਰਾ ਹੀ ਦੁਨੀਆ ਸਾਹਮਣੇ ਨੰ ਗਾ ਕਰਨ ਵਾਲੀ ਗੱਲ ਹੈ, ਜੋ ਸਿੱਖ ਬਾਖੂਬੀ ਕਰ ਰਹੇ ਹਨ ਤੇ ਕਰਦੇ ਰਹਿਣਗੇ।
ਚੌਰਾਸੀ ਦੇ ਕਤ ਲੇ ਆ ਮ ਬਾਰੇ ਸਿੱਖਾਂ ਨੇ ਸਾਰੇ ਤਰੀਕੇ ਵਰਤੇਃ – ਕੁੱਕੀ-ਸੁੱਖੀ ਨੇ ਦੋਸ਼ੀ ਸੋਧ ਕੇ – ਫੂਲਕਾ ਸਾਹਿਬ ਨੇ ਕੇਸ ਲੜ ਕੇ – ਪੱਤਰਕਾਰ ਜਰਨੈਲ ਸਿੰਘ ਤੇ ਹੋਰਾਂ ਨੇ ਕਿਤਾਬਾਂ ਲਿਖ ਕੇ – ਬਾਹਰਲੇ ਸਿੱਖਾਂ ਨੇ ਖੂਨਦਾਨ ਮੁਹਿੰਮ ਖੜ੍ਹੀ ਕਰਕੇ।
ਇੱਕ ਕੌਮ ਵਜੋਂ ਅਸੀਂ ਵੱਖੋ ਵੱਖਰੇ ਮੁਹਾਜ਼ ‘ਤੇ ਇਹੀ ਕਰ ਸਕਦੇ ਸੀ। ਊਣਤਾਈਆਂ ਵੀ ਰਹੀਆਂ ਹੋਣਗੀਆਂ ਪਰ ਗਲ਼ ਪਈ ਬਿਪਤਾ ਅਸੀਂ ਕੌਮ ਵਜੋਂ ਇੰਝ ਹੀ ਨਜਿੱਠੀ।
ਅੱਗੇ ਤੁਰਦਿਆਂ ਸਮਝਣ ਵਾਲੀ ਗੱਲ ਇਹ ਹੈ ਕਿ ਸਿੱਖਾਂ ਨੂੰ ਮਾਰਨ ਤੇ ਉਜਾੜਨ ਵਾਲੇ ਕਾਂਗਰਸੀ, ਭਾਜਪਈ, ਕਾਮਰੇਡ, ਲਿਬਰਲ, ਰਾਸ਼ਟਰਵਾਦੀ ਤੇ ਵਿਚਲੇ ਗ਼ਦਾਰ ਉਦੋਂ ਵੀ ਸਾਰੇ ਇੱਕ ਸਨ ਤੇ ਹੁਣ ਵੀ ਇੱਕ ਹਨ।
ਸਿੱਖਾਂ ਨੇ ਕਦੋਂ ਇੱਕ ਹੋਣਾ, ਗੱਲ ਇੱਥੇ ਖੜ੍ਹੀ ਹੈ।
ਸਿੱਖ ਏਨਾ ਹੀ ਕਰ ਜਾਣ ਕਿ ਆਪਣੇ ਬੱਚਿਆਂ ਅਤੇ ਆਲੇ ਦੁਆਲੇ ਨੂੰ ਦੱਸ ਜਾਣ ਤੇ ਅਹਿਸਾਸ ਕਰਵਾ ਜਾਣ ਕਿ ਕੌਮ ਨਾਲ ਚੌਰਾਸੀ ਤੇ ਉਸਤੋਂ ਬਾਅਦ ਇਹ ਹੋਇਆ ਸੀ, ਏਨਾ ਹੀ ਬਹੁਤ ਹੈ।
ਕੋਈ ਅਨਪੜ੍ਹ ਸੀ ਜਾਂ ਬਹੁਤ ਹੀ ਪੜ੍ਹਿਆ ਲਿਖਿਆ, ਅਕਾਲ ਤਖਤ ‘ਤੇ ਹਮਲੇ ਨੇ ਅੰਦਰ ਤੱਕ ਹਿਲਾ ਛੱਡਿਆ ਸੀ। ਇੰਦਰਾ ਦੇ ਸੋਧੇ ਨੇ ਇੱਕ ਧਰਵਾਸ ਦਿੱਤਾ ਸੀ, ਇੰਝ ਲੱਗਾ ਸੀ ਕਿ ਢੱਠੀ ਪੱਗ ਕਿਸੇ ਨੇ ਸਿਰ ‘ਤੇ ਧਰ ਦਿੱਤੀ ਹੋਵੇ ਤੇ ਕਿਹਾ ਹੋਵੇ; ਹੈਗੇ ਆਂ ਹਾਲੇ।
ਸਾਬਕਾ ਜਸਟਿਸ ਆਰ ਐੱਸ ਸੋਢੀ ਨੇ ਇਸ ਇੰਟਰਵਿਊ ‘ਚ ਖ਼ੁਦ ਦਾ ਦਰਦ ਤੇ ਸ਼ਹੀਦ ਸਤਵੰਤ ਸਿੰਘ ਦੇ ਸੀਨੇ ਦਾ ਦਰਦ ਪੇਸ਼ ਕਰਕੇ ਡੂੰਘੇ ਜਜ਼ਬਾਤ ਬਿਆਨੇ ਹਨ, ਬੇਹੱਦ ਦੇਖਣਯੋਗ ਵਾਰਤਾ।