ਔਕਲੈਂਡ -ਹਰਜਿੰਦਰ ਸਿੰਘ ਬਸਿਆਲਾ-:-ਇਕ ਹਿੰਦੀ ਫਿਲਮ ਦੇ ਗਾਣੇ ਦੀਆਂ ਉਪਰ ਲਿਖੀਆਂ ਲਾਈਨਾਂ ਦੇ ਤੁਕਾਂਤ ਬਦਲ ਕੇ ਇੰਝ ਹੀ ਜਾਪਣ ਲੱਗ ਪਿਆ ਹੈ ਕਿ ਜਿਵੇਂ ਗੀਤ ਦੇ ਵਿਚ ਜਿਸ ਟੱਪੂ-ਟੱਪੂ ਕਰਦੇ ਲੜਕੇ ਦੀ ਗੱਲ ਕੀਤੀ ਗਈ ਹੈ, ਉਵੇਂ ਹੀ ਕਰੋਨਾ ਦਾ ਹਾਲ ਹੋਇਆ ਪਿਆ ਹੈ। ਇਹ ਕਿਸੇ ਦੇ ਹੱਥ ਵੀ ਨਹੀਂ ਆ ਰਿਹਾ ਅਤੇ ਨਾ ਹੀ ਪਤਾ ਲਗਦਾ ਹੈ ਕਿ ਆਇਆ ਕਿੱਥੋਂ ਹੈ ਅਤੇ ਜਾਣਾ ਕਿੱਥੇ ਹੈ।

ਅਮਰੀਕਾ ਦੀ ਖੁਫ਼ੀਆਂ ਏਜੰਸੀ ਨੇ ਅੱਜ ਇਕ ਰਿਪੋਰਟ ਪੇਸ਼ ਕੀਤੀ ਹੈ ਕਿ ਕਰੋਨਾ ਦਾ ਮੂਲ ਕਿੱਥੋਂ ਆਇਆ? ਇਹ ਕਿਵੇਂ ਮਨੁੱਖੀ ਸਰੀਰ ਦੇ ਵਿਚ ਪ੍ਰਵੇਸ਼ ਕੀਤਾ? ਸ਼ਾਇਦ ਕਦੇ ਵੀ ਪਤਾ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਯੋਗ ਨਹੀਂ ਹੋ ਪਾ ਰਹੇ ਕਿ ਲੱਭ ਸਕਣ ਕਿ ਕਰੋਨਾ ਕਿੱਦਾਂ ਸ਼ੁਰੂ ਹੋਇਆ। ‘ਦਾ ਆਫਿਸ ਆਫ ਦਾ ਯੂ. ਐਸ. ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸੀ (ਓਡਨੀ) ਦਾ ਕਹਿਣਾ ਹੈ ਇਸਦਾ ਕਾਰਨ ਕੁਦਰਤੀ ਮੂਲ ਅਤੇ ਇੱਕ ਲੈਬ ਰਾਹੀਂ ਰਿਸਾਬ ਹੋ ਜਾਣਾ, ਮੰਨਣਯੋਗ ਅਨੁਮਾਨ ਹਨ, ਜਿਸ ਨੂੰ ਕਿਹਾ ਜਾ ਸਕੇ ਕਿ ਸਾਰਸ-ਕੋਵ -2 ਨੇ ਮਨੁੱਖਾਂ ਨੂੰ ਪਹਿਲੀ ਵਾਰ ਇਸ ਤਰ੍ਹਾਂ ਸੰਕਰਮਿਤ ਕੀਤਾ। ਪਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਲੇਸ਼ਕ ਇਸ ਗੱਲ ’ਤੇ ਅਸਹਿਮਤ ਹਨ ਕਿ ਕਿਸ ਦੀ ਜ਼ਿਆਦਾ ਸੰਭਾਵਨਾ ਹੈ ਜਾਂ ਕੀ ਕੋਈ ਨਿਸ਼ਚਤ ਮੁਲਾਂਕਣ ਬਿਲਕੁਲ ਵੀ ਕੀਤਾ ਜਾ ਸਕਦਾ ਹੈ। ਰਿਪੋਰਟ ਵਿਚ ਉਨ੍ਹਾਂ ਸੁਝਾਵਾਂ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ ਕਿ ਕੋਰੋਨਵਾਇਰਸ ਬਾਇਓ ਵੈਪਨ (ਰਸਾਇਣਕ ਹ ਥਿ ਆ ਰ) ਵਜੋਂ ਪੈਦਾ ਹੋਇਆ ਸੀ, ਅਤੇ ਕਿਹਾ ਗਿਆ ਹੈ ਕਿ ਇਸ ਸਿਧਾਂਤ ਦੇ ਸਮਰਥਕਾਂ ਨੂੰ ‘ਵੁਹਾਨ ਇੰਸਟੀਚਿਊਟ ਆਫ਼ ਵੁਹਾਨ ਇੰਸਟੀਚਿਊਟਠ ਤੱਕ ਸਿੱਧੀ ਪਹੁੰਚ ਨਹੀਂ ਸੀ। ਇਸ ਲਈ ਉਨ੍ਹਾਂ ’ਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਵਰਨਣਯੋਗ ਹੈ ਕਿ ਚੀਨ ਉਤੇ ਦੋਸ਼ ਲੱਗ ਰਹੇ ਸਨ ਕਿ ਉਨ੍ਹਾਂ ਦੀ ਇਸ ਦੇਣ ਨਾਲ ਵਿਸ਼ਵ ਵਿਆਪੀ ਅਰਥਚਾਰਾ ਪੂਰੀ ਤਰ੍ਹਾਂ ਬੈਠ ਗਿਆ ਹੈ। ਚੀਨ ਨੇ ਆਪਣੇ ਉਤੇ ਲੱਗੇ ਦੋਸ਼ਾਂ ਦਾ ਖੰਡਨ ਵੀ ਕੀਤਾ ਸੀ। ਚੀਨ ਦੇ ਅਮਰੀਕੀ ਰਾਜਦੂਤ ਨੇ ਕਿਹਾ ਕਿ ਅਮਰੀਕਾ ਨੇ ਵਿਗਿਆਨੀਆਂ ਦੀ ਥਾਂ ਖੁਫੀਆਂ ਵਿਭਾਗ ਦੀ ਰਿਪੋਰਟ ਲੈ ਕੇ ਰਾਜਨੀਤਕ ਮਜ਼ਾਕ ਕੀਤਾ ਹੈ। ਇਸ ਨਾਲ ਵਿਗਿਆਨ ਅਧਾਰਿਤ ਮੂਲ ਨੂੰ ਕਮਜ਼ੋਰ ਕੀਤਾ ਗਿਆ ਹੈ ਅਤੇ ਵਾਇਰਸ ਦਾ ਸਰੋਤ ਲੱਭਣ ਦੇ ਯਤਨਾਂ ਵਿਚ ਰੁਕਾਵਟ ਪਾਈ ਗਈ ਹੈ।


ਕੁਝ ਯੂ.ਐਸ ਜਾਸੂਸੀ ਏਜੰਸੀਆਂ ਨੇ ਇਸ ਸਪੱਸ਼ਟੀਕਰਨ ਦਾ ਜ਼ੋਰਦਾਰ ਸਮਰਥਨ ਵੀ ਕੀਤਾ ਸੀ ਕਿ ਵਾਇਰਸ ਕੁਦਰਤ ਵਿੱਚ ਪੈਦਾ ਹੋਇਆ ਸੀ, ਪਰ ਇਸ ਗੱਲ ਉਤੇ ਬਹੁਤ ਘੱਟ ਪੁਸ਼ਟੀ ਹੋਈ ਸੀ। ਹੁਣ ਹਾਲ ਹੀ ਦੇ ਕੁਝ ਮਹੀਨਿਆਂ ਵਿੱਚ ਵਾਇਰਸ ਜੰਗਲੀ ਜਾਨਵਰਾਂ ਵਿੱਚ ਵਿਆਪਕ ਅਤੇ ਕੁਦਰਤੀ ਤੌਰ ’ਤੇ ਫੈਲਿਆ ਹੈ।

ਸੋ ਅੰਤ ਕੰਵਰ ਗਰੇਵਾਲ ਦਾ ਇਕ ਗੀਤ ਹੀ ਇਥੇ ਗੁਣਗੁਣਾਇਆ ਜਾ ਸਕਦਾ ਹੈ:-
ਵਾਹ ਵਾਹ ਰਮਜ਼ ਫ਼ਕੀਰਾ ਤੇਰੀ, ਤੇਰੀਆਂ ਤੂੰਹੀਓ ਜਾਣੈ,ਕਿਸੇ-ਕਿਸੇ ਤੋਂ ਕੱਚ ਚੁਗਾਉਣੈ, ਕਿਸੇ ਤੋਂ ਮੋਤੀ ਦਾਣੇ ਵੇ।
ਤੇਰੀ ਮੌਜ ’ਚ ਬੰਦਾ ਨੱਚਦਾ ਏ, ਅੱਖ ਤੇਰੀ ਜੱਚਦਾ ਏ,ਤੂੰ ਆਪੇ ਰਾਖੀਂ ਕਰਦਾ ਏ, ਏ ਬੰਦਾ ਕੱਚੇ ਕੱਚ ਦਾ ਏ।