ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਜ਼ੋਰ ‘ਤੇ ਜ਼ੋਰ ਦਿੱਤਾ ਕਿ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜੋ ਪੈਰਿਸ ਸਮਝੌਤੇ ਤਹਿਤ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਉਸ ਦੀ ਭਾਵਨਾ ਅਨੁਸਾਰ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਨ ਰਿਗਵੇਦ ਦੀਆਂ ਦੋ ਲਾਈਨਾਂ ਨਾਲ ਸ਼ੁਰੂ ਕੀਤਾ। ਜਿਸ ਦਾ ਅਰਥ ਉਨ੍ਹਾਂ ਨੇ ‘ਸਾਰੇ ਨਾਲ ਮਿਲ ਕੇ ਚੱਲਣ’ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿਭਾਰਤ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਮੁੱਦਿਆਂ ਨਾਲ ਨਜਿੱਠਣ ਲਈ ਸਖਤੀ ਨਾਲ ਕੰਮ ਕਰ ਰਿਹਾ ਹੈ। ਜੀਵਨ ਸ਼ੈਲੀ ‘ਚ ਬਦਲਾਅ ਲਈ ਸੱਦਾ ਦਿੰਦਿਆਂ ਮੋਦੀ ਨੇ ਕਿਹਾ ਕਿ ਵਾਤਾਵਰਨ ਪ੍ਰਤੀ ਚੇਤੰਨ ਜਾਗਰੂਕ ਜੀਵਨਸ਼ੈਲੀ ‘ਚ ਬਦਲਾਅ ਜਲਵਾਯੂ ਤਬਦੀਲੀ ਨਾਲ ਨਜਿੱਠਣ ‘ਚ ਕਾਫ਼ੀ ਮਦਦਗਾਰ ਸਾਬਿਤ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ‘ਚ ਸਾਡੀ ਆਬਾਦੀ ਸਿਰਫ 17 ਫ਼ੀਸਦੀ ਹੈ ਪਰ ਨਿਕਾਸੀ ‘ਚ ਹਿੱਸਾ ਸਿਰਫ਼ 5 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾਨ ਫਾਸਿਲ ਤੇਲ ‘ਚ 25 ਫ਼ੀਸਦੀ ਵਾਧਾ ਕੀਤਾ ਹੈ। ਵਿਸ਼ਵ ਦੀ ਕੁਲ ਆਬਾਦੀ ਤੋਂ ਵੀ ਜ਼ਿਆਦਾ ਲੋਕ ਸਾਡੇ ਇਥੇ ਭਾਰਤੀ ਰੇਲ ‘ਚ ਯਾਤਰਾ ਕਰਦੇ ਹਨ। ਭਾਰਤੀ ਰੇਲ ਨੇ 2030 ਤੱਕ ਨੈਟ ਜ਼ੀਰੋ ਐਮਿਸ਼ਨ ਦਾ ਟੀਚਾ ਰੱਖਿਆ ਹੈ। ਐਲ. ਈ. ਡੀ. ਬਲਬ ਮੁਹਿੰਮ ਨਾਲ ਸਾਲਾਨਾ 40 ਮਿਲੀਅਨ ਟਨ ਉਤਸਰਜਨ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸੋਲਰ ਗੱਲਜੋੜ ਦੀ ਪਹਿਲ ਕੀਤੀ। ਉਨ੍ਹਾਂ ਪੰਜ ਮੰਤਰ ਰੱਖੇ। ਪਹਿਲਾ ਭਾਰਤ 2030 ਤੱਕ ਆਪਣੀ ਨਾਲ ਫਾਸਿਲ ਊਰਜਾ ਨੂੰ 500 ਗੀਗਾ ਬਾਈਟ ਤੱਕ ਪਹੁੰਚਾਏਗਾ। ਦੂਜਾ ਭਾਰਤ 2030 ਤੱਕ ਆਪਣੀ 50 ਫ਼ੀਸਦੀ ਊਰਜਾ ਜ਼ਰੂਰਤਾਂ ਨੂੰ ਨਵਿਆਉਣਯੋਗ ਊਰਜਾ ਤੋਂ ਪੂਰਾ ਕਰੇਗਾ।

ਤੀਜਾ ਭਾਰਤ 2030 ਤੱਕ ਕੁਲ ਅਨੁਮਾਨਿਤ ਕਾਰਬਨ ਨਿਕਾਸੀ ਦਾ 1 ਬਿਲੀਅਨ ਟਨ ਘੱਟ ਕਰੇਗਾ। ਚੌਥਾ ਭਾਰਤ 2030 ਤੱਕ ਆਪਣੀ ਅਰਥਵਿਵਸਥਾ ਦੀ ਕਾਰਬਨ ਤੀਬਰਤਾ ਨੂੰ 45 ਫ਼ੀਸਦੀ ਤੱਕ ਘੱਟ ਕਰੇਗਾ। ਪੰਜਵਾਂ 2070 ਤੱਕ ਨੈਟ ਜ਼ੀਰੋ ਨਿਕਾਸੀ ਦਾ ਟੀਚਾ ਹਾਸਿਲ ਕਰੇਗਾ। ਉਨ੍ਹਾਂ ਕਿਹਾ ਕਿ ਸਾਡੀ ਉਮੀਦ ਹੈ ਕਿ ਵਿਕਸਿਤ ਦੇਸ਼ ਜਲਦੀ ਤੋਂ ਜਲਦੀ 1 ਲੱਖ ਕਰੋੜ ਡਾਲਰ ਦਾ ਵਾਤਾਵਰਨ ਫੰਡ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਪਿਛੜੇ ਦੇਸ਼ਾਂ ਨੂੰ ਕੌਮਾਂਤਰੀ ਮਦਦ ਦੀ ਲੋੜ ਹੈ। ਇਸ ਲਈ ਵਿਕਸਿਤ ਦੇਸ਼ਾਂ ਨੂੰ ਅੱਗੇ ਆਉਣਾ ਹੋਵੇਗਾ।

ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਕੂਲੀ ਸਿਲੇਬਸ ‘ਚ ਵਾਤਾਵਰਨ ਨੀਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜੀ ਇਸ ਚੁਣੌਤੀ ਬਾਰੇ ਬਿਹਤਰ ਤੌਰ ‘ਤੇ ਜਾਣੂ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤੱਕ ਵਾਤਾਵਰਨ ਦੀਆਂ ਨੀਤੀਆਂ ਵਿਚ ਅਨੁਕੂਲਤਾ ‘ਤੇ ਸਹੀ ਢੰਗ ਨਾਲ ਜ਼ੋਰ ਨਹੀਂ ਦਿੱਤਾ ਗਿਆ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਭਾਰਤ ਜਲਵਾਯੂ ਤਬਦੀਲੀ ਕਾਰਨ ਪੈਦਾ ਹੋਈ ਸਥਿਤੀ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਸੀਂ ਵਧਦੀ ਤ ਬਾ ਹੀ ‘ਚ ਹਾਂ, ਮੇਰਾ ਮੰਨਣਾ ਹੈ ਕਿ ਇਹ ਸੰਮੇਲਨ ਨਾ ਸਿਰਫ ਅਮਰੀਕਾ ਲਈ ਸਗੋਂ ਸਾਡੇ ਸਾਰਿਆਂ ਲਈ ਇਕ ਸ਼ਾਨਦਾਰ ਮੌਕਾ ਹੈ