“ਮੈਨੂੰ ਇੱਥੇ ਤੀਹ ਸਾਲ ਦੇ ਕਰੀਬ ਹੋ ਗਏ ਪਰ ਕਦੇ ਪਿੰਡ ਦੇ ਮੰਦਿਰ ਜਾ ਕੇ ਨਹੀਂ ਦੇਖਿਆ। ਬੱਚੇ ਪੁੱਛਦੇ ਹਨ ਤਾਂ ਕੋਈ ਜਵਾਬ ਨਹੀਂ ਹੁੰਦਾ।”

ਰੋਹਤਕ ਦੇ ਕਕਰਾਨਾ ਪਿੰਡ ਦੀ ਨਿਰਮਲਾ ਦਲਿਤ ਸਮਾਜ ਨਾਲ ਸਬੰਧਿਤ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਪਿੰਡ ਦੇ ਮੰਦਿਰ ਅਤੇ ਪਾਣੀ ਨੂੰ ਲੈ ਕੇ ਚਲਦੇ ਵਿਵਾਦ ‘ਤੇ ਉਨ੍ਹਾਂ ਨੇ ਇਹ ਗੱਲਾਂ ਆਖੀਆਂ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਪਿੰਡ ਦੇ ਮੰਦਿਰ ਵਿੱਚ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਅਤੇ ਉਸ ਦੇ ਕੋਲ ਲੱਗੇ ਨਲਕੇ ਤੋਂ ਪਾਣੀ ਵੀ ਭਰਨ ਦੀ ਮਨਾਹੀ ਹੈ।

ਪਿੰਡ ਦੇ ਸਰਪੰਚ ਹਰੀ ਭਗਵਾਨ ਵੱਲੋਂ ਇਨ੍ਹਾਂ ਦਾਅਵਿਆਂ ਨੂੰ ਨਕਾਰਿਆ ਗਿਆ ਹੈ।

ਇਸੇ ਪਿੰਡ ਦੇ ਹੇਮੰਤ ,ਜੋ ਵਕਾਲਤ ਦੀ ਪੜ੍ਹਾਈ ਕਰ ਰਹੇ ਹਨ ਮੁਤਾਬਕ ਪਿੰਡ ਵਿਚ 80 ਫ਼ੀਸਦ ਪਰਿਵਾਰ ਬ੍ਰਾਹਮਣ ਹਨ ਅਤੇ ਬਾਕੀ ਪਰਿਵਾਰ ਅਨੂਸੂਚਿਤ ਅਤੇ ਪਛੜੀਆਂ ਜਾਤੀਆਂ ਨਾਲ ਸਬੰਧਿਤ ਹਨ।ਇਸ ਕਥਿਤ ਪੱਖਪਾਤ ਖ਼ਿਲਾਫ਼ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ।

ਪਿੰਡ ਦੇ ਬਾਹਰ ਲੱਗੇ ਬੋਰਡ ਉਪਰ ਲਿਖਿਆ ਹੈ ਬ੍ਰਹਮ ਨਗਰੀ ਕਕਰਾਨਾ ਵਿੱਚ ਤੁਹਾਡਾ ਸਵਾਗਤ ਹੈ। ਪਿੰਡ ਦੇ ਮੰਦਿਰ ਵਿੱਚ ਹਿੰਦੂ ਦੇਵਤਾ ਦੀ ਇਕ ਵੱਡੀ ਮੂਰਤੀ ਵੀ ਹੈ, ਮੰਦਿਰ ਦੇ ਬਾਹਰੋਂ ਨਜ਼ਰ ਆਉਂਦੀ ਹੈ।

ਹੇਮੰਤ ਵੱਲੋਂ 25 ਅਕਤੂਬਰ ਨੂੰ ਰੋਹਤਕ ਦੇ ਐੱਸਪੀ ਨੂੰ ਸ਼ਿਕਾਇਤ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਪਿੰਡ ਕਕਰਾਨਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਨਾਲ ਭੇਦਭਾਵ ਹੁੰਦਾ ਹੈ ਅਤੇ ਇਸ ਨੂੰ ਰੋਕਿਆ ਜਾਵੇ।

ਇਸ ਵਿੱਚ ਹੇਮੰਤ ਨੇ ਪਿੰਡ ਦੇ ਮੰਦਿਰ ਵਿੱਚ ਰੋਕ ਅਤੇ ਪਿੰਡ ਦੇ ਸਾਰਵਜਨਿਕ ਸਮਾਗਮ ਜਾਂ ਭੰਡਾਰੇ ਵਿੱਚ ਅਨੁਸੂਚਿਤ ਜਾਤੀ ਲਈ ਵੱਖਰਾ ਪੰਡਾਲ ਲਗਾਉਣ ਬਾਰੇ ਲਿਖਿਆ ਹੈ।ਹੇਮੰਤ ਮੁਤਾਬਕ ਉਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਮੰਦਿਰ ਵਿੱਚ ਜਾਣ ਲਈ ਬ੍ਰਾਹਮਣ ਦੇ ਘਰ ਪੈਦਾ ਹੋਣਾ ਸੀ।

2 ਅਕਤੂਬਰ ਨੂੰ ਪ੍ਰਸ਼ਾਸਨ ਨੂੰ ਆਖਿਆ ਗਿਆ ਸੀ ਕਿ ਇਹ ਰੋਕਾਂ ਸੰਵਿਧਾਨ ਦੇ ਵਿਰੁੱਧ ਹਨ ਅਤੇ ਇਕ ਮਹੀਨੇ ਦੇ ਅੰਦਰ ਅੰਦਰ ਹਟਾਈਆਂ ਜਾਣ ਨਹੀਂ ਤਾਂ ਦਲਿਤ ਸਮਾਜ ਦੇ ਲੋਕ ਮੰਦਿਰ ਚ’ ਪ੍ਰਵੇਸ਼ ਕਰਨਗੇ।

ਪੀਣ ਦੇ ਪਾਣੀ ਨੂੰ ਲੈ ਕੇ ਵੀ ਵਿਵਾਦ – ਪਿੰਡ ਦੇ ਮੰਦਿਰ ਕੋਲ ਇੱਕ ਨਲਕਾ ਹੈ ਅਤੇ ਨਿਰਮਲਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਕਸਰ ਭਰਨ ਨਹੀਂ ਦਿੱਤਾ ਜਾਂਦਾ।ਜੇਕਰ ਕਦੇ ਪਾਣੀ ਭਰ ਵੀ ਲੈਣ ਤਾਂ ਉਨ੍ਹਾਂ ਨੂੰ ਟੋਕਿਆ ਜਾਂਦਾ ਹੈ। ‍

ਪਾਣੀ ਅਤੇ ਮੰਦਿਰ ਵਿੱਚ ਪ੍ਰਵੇਸ਼ ਉੱਪਰ ਅਨੁਸੂਚਿਤ ਜਾਤੀ ਦੇ ਸਮਾਜ ਚ’ ਲੋਕਾਂ ਦੇ ਕਥਿਤ ਦਾਅਵਿਆਂ ਨੂੰ ਪਿੰਡ ਦੇ ਸਰਪੰਚ ਹਰੀ ਭਗਵਾਨ ਨੇ ਨਕਾਰ ਦਿੱਤਾ ਹੈ।

ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੇ ਘਰ ਤੋਂ ਪੰਜ ਮਿੰਟ ਦੀ ਦੂਰੀ ‘ਤੇ ਪਰਸ਼ੂਰਾਮ ਦਾ ਮੰਦਿਰ ਹੈ ਜਿਸ ਦੇ ਆਸਪਾਸ ਉੱਚ ਜਾਤੀ ਦੇ ਲੋਕ ਰਹਿੰਦੇ ਹਨ ਅਤੇ ਮੰਦਿਰ ਦੇ ਲਗਪਗ ਸਾਹਮਣੇ ਹੀ ਹਰੀ ਭਗਵਾਨ ਦਾ ਵੀ ਘਰ ਹੈ।ਬੀਬੀਸੀ ਦੀ ਟੀਮ ਦੇ ਸਰਪੰਚ ਦੇ ਘਰ ਪਹੁੰਚਣ ਮੌਕੇ ਪੁਲਿਸ ਦੀ ਇਕ ਟੀਮ ਉਨ੍ਹਾਂ ਦੇ ਘਰੋਂ ਨਿਕਲ ਰਹੀ ਸੀ ਅਤੇ ਪੁੱਛਣ ‘ਤੇ ਦੱਸਿਆ ਕਿ ਸਰਪੰਚ ਨੂੰ ਮਿਲਣ ਆਏ ਸਨ।

ਸਰਪੰਚ ਨੇ ਦਾਅਵਾ ਕੀਤਾ ਕਿ ਹੇਮੰਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵਾਰ ਵਾਰ ਚੱਕਰ ਲਗਾਉਂਦੀ ਹੈ ਤਾਂ ਜੋ ਪਿੰਡ ਦਾ ਮਾਹੌਲ ਖ਼ਰਾਬ ਨਾ ਹੋਵੇ।

‘ਰਾਜਨੀਤੀ ਚਮਕਾਉਣ ਲਈ ਪ੍ਰਾਪੇਗੰਡਾ’
ਸਰਪੰਚ ਹਰੀ ਭਗਵਾਨ ਨੇ ਪਾਣੀ ਨੂੰ ਲੈ ਕੇ ਹੁੰਦੇ ਪੱ ਖ ਪਾ ਤ ਦੇ ਦਾਅਵਿਆਂ ਨੂੰ ਵੀ ਨਕਾਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਪਾਣੀ ਦੀ ਸਪਲਾਈ ਲਈ ਨਲਕਾ ਲਗਵਾਇਆ ਗਿਆ ਹੈ, ਜਿਸ ਦਾ ਕੁਨੈਕਸ਼ਨ ਇਨ੍ਹਾਂ ਪਰਿਵਾਰਾਂ ਕੋਲ ਵੀ ਹੈ।ਮੰਦਿਰ ਦੇ ਵਿਵਾਦ ਬਾਰੇ ਉਨ੍ਹਾਂ ਨੇ ਆਖਿਆ ਕਿ ਇਹ ਕਿਸ ਮੰਦਿਰ ਦੀ ਗੱਲ ਹੈ ਉਨ੍ਹਾਂ ਨੂੰ ਪਤਾ ਨਹੀਂ ਪਰ ਇਨ੍ਹਾਂ ਪਰਿਵਾਰਾਂ ਨੇ ਆਖਿਆ ਹੈ ਕਿ ਉਨ੍ਹਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਹੈ ਉਨ੍ਹਾਂ ਨੇ ਮੰਦਿਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਇਸਦੇ ਨਾਲ ਹੀ ਸਰਪੰਚ ਨੇ ਆਖਿਆ ਕਿ ਮੰਦਿਰ ਵਿੱਚ ਪ੍ਰਵੇਸ਼ ਲਈ ਕਿਸੇ ਨੂੰ ਮਨਾਹੀ ਨਹੀਂ ਹੈ। ਮੰਦਿਰ ਵਿੱਚ ਨ ਸ਼ੇ ਸ਼ ਰਾ ਬ ਪੀ ਕੇ ਆਉਣਾ ਮਨ੍ਹਾ ਹੈ ਅਤੇ ਇਹ ਸਭ ‘ਤੇ ਲਾਗੂ ਹੈ।

ਜਾਤੀਸੂਚਕ ਸ਼ਬਦਾਂ ਦੇ ਇਸਤੇਮਾਲ ਨੂੰ ਵੀ ਸਰਪੰਚ ਨੇ ਖ਼ਾਰਜ ਕੀਤਾ ਅਤੇ ਆਖਿਆ ਕਿ ਪਿੰਡ ਦੇ ਸਾਰੇ ਸਮਾਗਮਾਂ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ।

ਉਨ੍ਹਾਂ ਵੱਲੋਂ ਆਖਿਆ ਗਿਆ ਕਿ ਇਹ ਸਭ ਪ੍ਰਾਪੇਗੰਡਾ ਤਹਿਤ ਆਪਣੀ ਵਿਦਿਆਰਥੀ ਰਾਜਨੀਤੀ ਨੂੰ ਚਮਕਾਉਣ ਲਈ ਕੀਤਾ ਜਾ ਰਿਹਾ ਹੈ।

ਮੰਦਿਰ ਬਾਰੇ ਉਨ੍ਹਾਂ ਨੇ ਆਖਿਆ ਕਿ ਇਹ ਪਿੰਡ ਦਾ ਸਮੂਹਿਕ ਮੰਦਰ ਨਹੀਂ ਹੈ। 2 ਨਵੰਬਰ ਨੂੰ ਮੰਦਿਰ ਵਿਚ ਪ੍ਰਵੇਸ਼ ਬਾਰੇ ਸਰਪੰਚ ਨੇ ਆਖਿਆ ਕਿ ਪਿੰਡ ਦੇ ਲੋਕ ਨਹੀਂ ਚਾਹੁੰਦੇ ਅਜਿਹਾ ਹੋਵੇ।

ਦਲਿਤ ਪਰਿਵਾਰ ਨਾਲ ਸਬੰਧਿਤ ਇਸ ਪਿੰਡ ਦੇ ਰਵੀ ਜੋ ਪੇਸ਼ੇ ਵਜੋਂ ਵਕੀਲ ਹਨ ਆਖਦੇ ਹਨ,”ਸਾਡੇ ਸੰਵਿਧਾਨ ਦੇ ਆਰਟੀਕਲ 15 ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਕਿ ਕੋਈ ਕਿਸੇ ਨੂੰ ਸਾਰਵਜਨਕ ਜਗ੍ਹਾ ਤੇ ਜਾਣ ਤੋਂ ਨਹੀਂ ਰੋਕ ਸਕਦਾ। ਇਸ ਨੂੰ ਲੈ ਕੇ ਇਸੇ ਅਵਾਜ਼ ਚੁੱਕੀ ਜਿਸਦਾ ਨਤੀਜਾ ਹੋਇਆ ਕਿ ਸਾਨੂੰ ਜਾਨ ਦਾ ਖ ਤ ਰਾ ਹੋ ਗਿਆ।”

ਮੰਦਿਰ ਵਿਚ ਮਨਾਹੀ ਬਾਰੇ ਰਵੀ ਮੁਤਾਬਕ ਉਸ ਨੂੰ ਤਰਕ ਦਿੱਤਾ ਗਿਆ ਕਿ ਤੁਸੀਂ ਦਾ ਰੂ ਪੀਂਦੇ ਹੋ, ਮਾਸਾਹਾਰੀ ਭੋਜਨ ਖਾਂਦੇ ਹੋ ਇਸ ਲਈ ਤੁਹਾਨੂੰ ਮੰਦਿਰ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ।

ਕਲਾਨੌਰ ਦੇ ਐੱਸਐੱਚਓ ਰੋਹਤਾਸ਼ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸ਼ਿਕਾਇਤਕਰਤਾ ਨੂੰ ਪੂਰੀ ਸੁਰੱਖਿਆ ਅਤੇ ਸਹਾਇਤਾ ਦੇ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਕੋਈ ਵੀ ਕਿਸੇ ਨੂੰ ਮੰਦਿਰ ਵਿੱਚ ਦਾਖ਼ਲ ਹੋਣ ‘ਤੇ ਪਾਣੀ ਭਰਨ ਤੇ ਰੋਕ ਨਹੀਂ ਲਗਾ ਸਕਦਾ।

ਨਿਰਮਲਾ ਦਾ ਵੀ ਕਹਿਣਾ ਹੈ ਕਿ ਕਈ ਸਾਲਾਂ ਤੋਂ ਚਲਦਾ ਇਹ ਪੱਖਪਾਤ ਹੁਣ ਖ਼ਤਮ ਹੋਣਾ ਚਾਹੀਦਾ ਹੈ।

ਬੀਬੀਸੀ ਦੀ ਟੀਮ ਨੇ ਪਿੰਡ ਵਾਸੀਆਂ ਨਾਲ ਮੰਦਿਰ ਵਿੱਚ ਪ੍ਰਵੇਸ਼ ਨੂੰ ਲੈ ਕੇ ਮੌਜੂਦਾ ਪੁਜਾਰੀ ਦੀ ਪਤਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ।

ਆਸੇ ਪਾਸੇ ਦੇ ਲੋਕ ਵੀ ਕੈਮਰੇ ਤੋਂ ਬਚਦੇ ਨਜ਼ਰ ਆਏ।

ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮੰਦਿਰ ਵਿੱਚ ਸਿਰਫ਼ ਉਚ ਜਾਤੀ ਦੇ ਲੋਕ ਹੀ ਜਾਂਦੇ ਹਨ ਕਿਉਂਕਿ ਇਹ ਪਿੰਡ ਵਿੱਚ ਜ਼ਿਆਦਾਤਰ ਵਸਨੀਕ ਉਚ ਜਾਤੀ ਹਨ ਅਤੇ ਇਹ ਸਦੀਆਂ ਤੋਂ ਹੁੰਦਾ ਆਇਆ ਹੈ।

ਬਾਹਰ ਤੋਂ ਆਉਣ ਵਾਲੇ ਲੋਕ ਮੰਦਿਰ ਜਾ ਸਕਦੇ ਹਨ ਪਰ ਪਿੰਡ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਨਾਹੀ ਹੈ ਕਿਉਂਕਿ ਪਿੰਡ ਦੇ ਲੋਕਾਂ ਨੂੰ ਪਛਾਣਦੇ ਹਨ ਅਤੇ ਮਨ੍ਹਾ ਕਰ ਦਿੰਦੇ ਹਨ।

ਪਾਣੀ ਬਾਰੇ ਵੀ ਉਨ੍ਹਾਂ ਨੇ ਆਖਿਆ ਕਿ ਪਿੰਡ ਵਿਚ ਉੱਚੀ ਜਾਤੀ ਦੇ ਲੋਕਾਂ ਦਾ ਨਲਕਾ ਅਲੱਗ ਹੈ ਜਦੋਂ ਕਿ ਅਨੁਸੂਚਿਤ ਜਾਤੀ ਦੇ ਲੋਕ ਦੂਰ ਤੋਂ ਨਲਕੇ ਦਾ ਪਾਣੀ ਭਰ ਕੇ ਲੈ ਕੇ ਆਉਂਦੇ ਹਨ।