ਭਾਰਤ ਸਰਕਾਰ ਜਿਹੜੇ 3 ਸਿੱਖ ਨੌਜਵਾਨਾਂ ਨੂੰ ਇੰਗਲੈਂਡ ਤੋਂ ਗ੍ਰਿਫਤਾਰ ਕਰਨਾ ਚਾਹੁੰਦੀ ਸੀ, ਅੱਜ ਇੰਗਲੈਂਡ ਦੀ ਪ੍ਰਸਿੱਧ ਏਜੰਸੀ CPS ( Crime Prosecution Service) ਨੇ ਉਨ੍ਹਾਂ 3 ਸਿੱਖ ਨੌਜਵਾਨਾਂ ਨੂੰ ਭਾਰਤ ਸਰਕਾਰ ਹਵਾਲੇ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

ਜਿਕਰਯੋਗ ਹੈ ਕਿ 2009 ਵਿਚ ਆਰ.ਐੱਸ.ਐੱਸ ਦੇ ਮੁਖੀ ਰੁਲਦਾ ਸਿਹੁੰ ਦਾ ਕ ਤ ਲ ਹੋਇਆ ਸੀ, ਉਸ ਕ ਤ ਲ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਜਿਹੜੇ 3 ਸਿੱਖ ਨੌਜਵਾਨ ਲੋੜੀਂਦੇ ਹਨ, ਉਹ ਅੱਜਕੱਲ੍ਹ ਇੰਗਲੈਂਡ ਵਿੱਚ ਰਹਿ ਰਹੇ ਹਨ। ਭਾਰਤ ਸਰਕਾਰ ਨੇ ਇੰਗਲੈਂਡ ਨੂੰ ਕਿਹਾ ਸੀ ਕਿ ਉਨ੍ਹਾਂ 3 ਸਿੱਖ ਨੌਜਵਾਨਾਂ ਨੂੰ ਭਾਰਤ ਡਿਪੋਟ ਕੀਤਾ ਜਾਵੇ ਪਰ ਅੱਜ ਇੰਗਲੈਂਡ ਨੇ ਉਨ੍ਹਾਂ 3 ਸਿੱਖ ਨੌਜਵਾਨਾਂ ਨੂੰ ਭਾਰਤ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਹੈ।

ਸਿੱਖ ਪੰਥ ਦੀ ਇਹ ਜਿੱਤ ਹੈ, ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਇੰਗਲੈਂਡ ਦੇ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਸਨ, ਕੁਝ ਸਮਾਂ ਪਹਿਲਾਂ ਫੈਸਲਾ ਆਇਆ ਹੈ ਅਤੇ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਇਸ ਫੈਸਲੇ ਦਾ ਸਵਾਗਤ ਕੀਤਾ।

ਰਣਵੀਰ ਸਿੰਘ ਬੈਂਸਤਾਨੀ ( ਆਵਾਜ਼-ਏ-ਕੌਮ )