ਕਨੇਡਾ- ਦਿਵਾਲੀ ਵਾਲੀ ਰਾਤ ਹੋਏ ਹਾਦਸੇ ਵਿੱਚ 21 ਸਾਲਾਂ ਪੰਜਾਬੀ ਸਟੂਡੈਂਟ ਰਵਿੰਦਰ ਸਿੰਘ ਦੀ ਮੌਤ

ਬਰੈਂਪਟਨ,ਉਨਟਾਰੀਓ: ਬਰੈਂਪਟਨ ਵਿਖੇ ਦਿਵਾਲੀ ਵਾਲੀ ਰਾਤ Steeles/Advance ਲਾਗੇ ਇੱਕ ਵੇਅਰਹਾਊਸ ਚ ਹੋਏ ਟਰੱਕ ਟਰੈਲਰ ਹਾਦਸੇ ਚ ਉਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਰਵਿੰਦਰ ਸਿੰਘ (21) ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰਵਿੰਦਰ ਸਿੰਘ ਵੇਅਰਹਾਊਸ ਵਿਖੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ,

ਜਦੋ ਉਹ ਇੱਕ ਟਰੈਲਰ ਦਾ ਏਅਰ ਲਾਇਨ ਲੋਕ(Airline lock) ਖੋਲ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟਰੈਲਰ ਨਾਲ ਹੁੱਕ ਕਰ ਦਿੱਤਾ ,ਜਿਸ ਕਾਰਨ ਰਵਿੰਦਰ ਸਿੰਘ ਟਰੱਕ ਅਤੇ ਟਰੈਲਰ ਵਿੱਚਕਾਰ ਆ ਗਿਆ। ਇਸ ਹਾਦਸੇ ਚ ਰਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਰਵਿੰਦਰ 2019 ਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ ਤੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸੀ। ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਉਸ ਨੂੰ ਜਾਨਣ ਵਾਲਿਆ ਨੂੰ ਬੇਹੱਦ ਧੱਕਾ ਲੱਗਿਆ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।

ਕੁਲਤਰਨ ਸਿੰਘ ਪਧਿਆਣਾ

ਅਮਰੀਕੀ ਸੰਸਦ ਵਲੋਂ ਬਾਈਡਨ ਦਾ 1.2 ਟਿ੍ਲੀਅਨ ਡਾਲਰ ਦਾ ‘ਬੁਨਿਆਦੀ ਢਾਂਚਾ ਬਿੱਲ’ ਪਾਸ
ਅੱਜ ਅਮਰੀਕਾ ਦੇ ਬਾਈਡਨ ਪ੍ਰਸ਼ਾਸਨ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਅਮਰੀਕੀ ਸੰਸਦ ‘ਚ ਬਾਈਡਨ ਵਲੋਂ ਪੇਸ਼ 1.2 ਟਿ੍ਲੀਅਨ ਡਾਲਰ ਦਾ ਬੁਨਿਆਦੀ ਢਾਂਚਾ ਬਿੱਲ ਸੰਸਦ ਵਿਚ 206 ਦੇ ਮੁਕਾਬਲੇ 228 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ | ਇਸ ਬਿੱਲ ਦੇ ਪਾਸ ਹੋਣ ਨਾਲ ਬੱਚਿਆਂ ਲਈ ਪੀਣ ਵਾਲਾ ਸਾਫ਼ ਪਾਣੀ, ਬਰਾਡਬੈਂਡ ਹਰ ਇਕ ਲਈ ਪਹੁੰਚ, ਇਲੈਕਟਿ੍ਕ ਵਾਹਨ ਅਤੇ ਜਨਤਕ ਆਵਾਜਾਈ ਅਤੇ ਕਈ ਹੋਰ ਖੇਤਰਾਂ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਜਾਵੇਗਾ | ਇਨਾ ਵੱਡਾ ਬਿੱਲ ਪਾਸ ਹੋਣਾ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਦੀ ਜਿੱਤ ਦੇ ਰੂਪ ਵਜੋਂ ਦੇਖਿਆ ਜਾ ਰਿਹਾ ਹੈ | ਰਾਸ਼ਟਰਪਤੀ ਦੇ ਬੁਲਾਰੇ ਜੇਨ ਸਾਕੀ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਰਾਸ਼ਟਰਪਤੀ ਬਾਈਡਨ ਅਮਰੀਕੀ ਲੋਕਾਂ ਲਈ ਕਿੰਨੇ ਸੁਹਿਰਦਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਸਿਹਤ, ਸਿੱਖਿਆ, ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਸਮਾਜ ਭਲਾਈ ਦੇ ਪ੍ਰੋਗਰਾਮਾਂ ਦਾ ਵੀ ਵਿਸਥਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਕ ਹੋਰ ਵੱਡਾ ਬਿੱਲ ਵੀ ਜਲਦੀ ਸਦਨ ਵਿਚ ਲਿਆਂਦਾ ਜਾਵੇਗਾ |