ਸਤਿਆਪਾਲ ਮਲਿਕ ਨੇ ਕਿਹਾ-ਕਿਸਾਨ ਅੰਦੋਲਨ ‘ਚ 600 ਜਾਨਾਂ ਗਈਆਂ, ਲੋਕ ਸਭਾ ‘ਚ ਇਕ ਵੀ ਮਤਾ ਪਾਸ ਨਹੀਂ ਹੋਇਆ

ਸਾਰੀਆਂ ਗੱਲਾਂ ਧਿਆਨ ਨਾਲ ਸੁਣਨਯੋਗ ਆ..ਲਾਲ ਕਿਲ੍ਹੇ ਤੇ ਝੰਡਾਂ ਚੜ੍ਹਾ ਗੁਨਾਹ ਨੀਂ ਕੀਤਾ ਕਿਸਾਨ ਨੋਜਵਾਨਾਂ ਨੇ, ਕੁੱਤੀ ਬੀ ਮਰ ਜਾਂਦੀ ਆ ਤਾਂ ਦਿੱਲੀ ਤੋਂ ਸ਼ੋਕ ਸੰਦੇਸ਼ ਜਾਂਣ ਲੱਗ ਪੈਂਦੇ ਆ ਪਰ 600 ਕਿਸਾਨ ਸਹੀਦ ਹੋ ਗਏ ਕੋਈ ਨਹੀਂ ਬੋਲਿਆ। ਸਿੱਖ ਖ਼ਾਲੀ ਹੱਥ ਨਾ ਮੁੜਦੇ ਆ ਤੇ ਨਾ ਭੁਲਦੇ ਆ। ਬੇਬਾਕੀ ਨਾਲ ਬੋਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ

ਨਵੇਂ ਖੇਤੀ ਕਾਨੂੰਨਾਂ ਖਿਲਾਫ਼ ’ਤੇ ਦੇਸ਼ ਦੇ ਕਿਸਾਨ ਪਿਛਲੇ ਸਾਲ ਤੋਂ ਅੰਦੋਲਨ ਕਰ ਰਹੇ ਹਨ। ਇਸ ਸਾਲ ਜਨਵਰੀ ਤੋਂ ਬਾਅਦ ਕਿਸਾਨ ਨੇਤਾਵਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੰਦੋਲਨ ਖ਼ਤਮ ਕਰਨ ਨੂੰ ਲੈ ਕੇ ਗੱਲਬਾਤ ਵੀ ਨਹੀਂ ਹੋਈ ਹੈ।

ਮਾਮਲਾ ਕੋਰਟ ਵੀ ਪਹੁੰਚਿਆ, ਕਮੇਟੀ ਵੀ ਬਣੀ, ਕਮੇਟੀ ਨੇ ਰਿਪੋਰਟ ਵੀ ਸੌਂਪੀ ਹੈ ਪਰ ਸਿੱਟਾ ਕੋਈ ਨਹੀਂ।

ਕਿਸਾਨ ਸੜਕਾਂ ’ਤੇ ਹਨ ਅਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨ ਨਾਲ ਗੱਲਬਾਤ ਲਈ ਤਿਆਰ ਹੈ।

ਅਜਿਹੇ ਵਿੱਚ ਇੱਕ ਬਿਆਨ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਆਇਆ ਹੈ। ਉਨ੍ਹਾਂ ਨੇ ਕਿਹਾ, “ਕੇਂਦਰ ਸਰਕਾਰ ਨੂੰ ਐੱਮਐੱਸਪੀ ’ਤੇ ਕਾਨੂੰਨ ਬਣਾ ਦੇਣਾ ਚਾਹੀਦਾ ਹੈ। ਉਸ ਵਿੱਚ ਸਰਕਾਰ ਦਾ ਕੋਈ ਨੁਕਸਾਨ ਵੀ ਨਹੀਂ ਹੈ। ਪ੍ਰਧਾਨ ਮੰਤਰੀ ਦਾ ਰੁਖ਼ ਪੂਰੇ ਮਸਲੇ ’ਤੇ ਸਕਾਰਾਤਮਕ ਹੀ ਰਿਹਾ ਹੈ।”

ਉਨ੍ਹਾਂ ਨੇ ਸੰਸਦ ਵਿੱਚ ਵੀ ਕਿਹਾ ਹੈ, “ਐੱਮਐੱਸਪੀ ਸੀ, ਹੈ ਅਤੇ ਰਹੇਗੀ। ਬਿਨਾਂ ਐੱਮਐੱਸਪੀ ਦੇ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ।”

ਮਾਰਚ ਤੋਂ ਲੈ ਕੇ ਹੁਣ ਤੱਕ ਨਵੇਂ ਖੇਤੀ ਕਾਨੂੰਨ ’ਤੇ ਅੰਦੋਲਨ ਕਰ ਰਹੇ ਕਿਸਾਨ ਟਸ ਤੋਂ ਮਸ ਨਹੀਂ ਹੋਏ ਅਤੇ ਨਾ ਹੀ ਕੇਂਦਰ ਸਰਕਾਰ, ਅਜਿਹੇ ਵਿੱਚ ਅੰਦੋਲਨ ਕਿਵੇਂ ਖ਼ਤਮ ਹੋਵੇਗਾ?