ਯਮੁਨਾ ਦਰਿਆ ਦੇ ਦਿੱਲੀ ਵਿਚ ਗੰਦੇ ਨਾਲੇ ਵਿਚਲ ਬਦਲਣ ਦੇ ਬਾਵਜੂਦ ਬੀਬੀਆਂ ਛਠ ਪੂਜਾ ਲਈ ਇਸ਼ਨਾਨ ਕਰਨ ਪੁੱਜੀਆਂ, ਆਸਥਾ ਦਾ ਇਹ ਸਰੂਪ ਰੌਂਗਟੇ ਖੜ੍ਹੇ ਕਰਨ ਵਾਲਾ ਹੈ

ਨਵੀਂ ਦਿੱਲੀ- ਦਿੱਲੀ ’ਚ ਵਜ਼ੀਰਾਬਾਦ ਨੇੜੇ ਯਮੁਨਾ ਨਦੀ ’ਚ ਅਮੋਨੀਆ ਦੀ ਮਾਤਰਾ ਤਿੰਨ ਪੀ.ਪੀ.ਐੱਮ. ਤੱਕ ਵਧਣ ਕਾਰਨ ਰਾਜਧਾਨੀ ਦੇ ਕੁਝ ਇਲਾਕਿਆਂ ’ਚ ਐਤਵਾਰ ਨੂੰ ਪਾਣੀ ਦੀ ਸਪਲਾਈ ਰੁਕੀ ਰਹੀ। ਉੱਥੇ ਹੀ ਛਠ ਤਿਉਹਾਰ ਦੀ ਸ਼ੁਰੂਆਤ ਅੱਜ ਯਾਨੀ ਸੋਮਵਾਰ ਤੋਂ ਹੋ ਗਈ ਹੈ ਪਰ ਦਿੱਲੀ ਤੋਂ ਇਸ ਪੂਜਾ ਨਾਲ ਜੁੜੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਹ ਦਿਲ ਦਹਿਲਾਉਣ ਵਾਲੀਆਂ ਹਨ। ਯਮੁਨਾ ’ਚ ਜ਼ਹਿਰੀਲਾ ਝੱਗ ਇਕੱਠਾ ਹੋਇਆ ਹੈ, ਇਸੇ ਵਿਚ ਸ਼ਰਧਾਲੂ ਇੱਥੇ ਇਸ਼ਨਾਨ ਕਰਦੇ ਦਿੱਸੇ। ਹਾਲਾਂਕਿ ਕੋਰੋਨਾ ਕਾਰਨ ਯਮੁਨਾ ਨਦੀ ਕਿਨਾਰੇ ਛਠ ਪੂਜਾ ਦੀ ਮਨਜ਼ੂਰੀ ਨਹੀਂ ਹੈ। ਇਕ ਨਿਊਜ਼ ਏਜੰਸੀ ਨੇ ਇਸ ਨਾਲ ਜੁੜਿਆ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਲਿਖਿਆ ਹੈ ਕਿ ਯਮੁਨਾ ਨਦੀ ’ਚ ਤੈਰਦੇ ਜ਼ਹਿਰੀਲੇ ਝੱਗ ਦਰਮਿਆਨ ਇਨਸ਼ਾਨ ਕਰਦੇ ਸ਼ਰਧਾਲੂ। ਇਹ ਜਗ੍ਹਾ ਕਾਲਿੰਦੀ ਕੁੰਜ ਨੇੜੇ ਦੀ ਦੱਸੀ ਜਾ ਰਹੀ ਹੈ। ਰਿਪੋਰਟ ਅਨੁਸਾਰ ਤਾਂ ਗੁਆਂਢੀ ਸੂਬਿਆਂ ਵਲੋਂ ਪਰਾਲੀ ਸਾੜਨ ਅਤੇ ਦੀਵਾਲੀ ’ਤੇ ਹੋਈ ਆਤਿਸ਼ਬਾਜੀ ਕਾਰਨ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋ ਗਈ ਹੈ। ਯਮੁਨਾ ’ਚ ਅਮੋਨੀਆ ਦਾ ਪੱਧਰ ਵੱਧ ਗਿਆ ਹੈ।


ਯਮੁਨਾ ਨਦੀ ਦੀ ਅਜਿਹੀ ਹਾਲਤ ’ਤੇ ਇੱਥੇ ਆਉਣ ਵਾਲੇ ਸ਼ਰਧਾਲੂ ਨਿਸ਼ਾਨਾ ਜ਼ਾਹਰ ਕਰ ਰਹੇ ਹਨ। ਇੱਥੇ ਪੂਜਾ ਕਰਨ ਆਈ ਕਲਪਣਾ ਨੇ ਕਿਹਾ ਕਿ ਛਠ ਪੂਜਾ ’ਚ ਨਦੀ ’ਚ ਡੁੱਬਕੀ ਲਗਾਉਣ ਦਾ ਮਹੱਤਵ ਹੈ। ਇਸ ਲਈ ਮੈਂ ਇੱਥੇ ਆਈ ਹਾਂ ਪਰ ਪਾਣੀ ਬਹੁਤ ਗੰਦਾ ਹੈ। ਇਸ ਕਾਰਨ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਇਸ ਨਾਲ ਬੀਮਾਰੀਆਂ ਵੀ ਹੋ ਸਕਦੀਆਂਹਨ ਪਰ ਅਸੀਂ ਅਸਹਾਏ ਹਾਂ। ਪਾਣੀ ਦੀ ਸਫ਼ਾਈ ਅਤੇ ਘਾਟ ਬਿਹਾਰ ’ਚ ਬਹੁਤ ਬਿਹਤਰ ਹਨ। ਦਿੱਲੀ ਸਰਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਘਾਟਾਂ ਦੀ ਸਫ਼ਾਈ ਹੋਵੇ।