ਭਾਈ ਤਾਰਾ ਨੇ ਜੱਜ ਨੂੰ ਲਿਖੀ ਚਿੱਠੀ

ਜੱਜ ਸਾਹਿਬ ਜਦੋ ਵੀ ਕਿਸੇ ਕੌਮ ਉੱਤੇ ਜਬਰ ਜੁਲਮ ਤੇ ਅੱਤਿਆਚਾਰ ਕੀਤਾ ਜਾਵੇ ਤਾਂ ਉਸ ਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਤ ਕਰਨ ਲਈ ਉਨਾਂ ਦੀਆਂ ਹੱਕੀ ਮੰਗਾਂ ਨੂੰ ਜਬਰ ਜੁਲਮ ਨਾਲ ਦਬਾਇਆ ਜਾਵੇਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ ਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ।

ਜੱਜ ਸਾਹਿਬ ਕੋਈ ਵੀ ਸਿੱਖ ਜੋ ਨਿੱਜੀ ਅਸੂਲਾਂ ਸਿਧਾਤਾਂ ਅਤੇ ਆਪਣੇ ਵਡੇਰਿਆਂ ਦੀਆਂ ਪੁਰਾਤਨ ਰਵਾਇਤਾਂ ਤੋੰ ਥੋੜਾ ਬਹੁਤ ਵੀ ਜਾਣੂ ਹੋਵੇ ਤਾਂ ਫਿਰ ਉਹ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹਾਂ ਤੇ ਮਾਸੂਮਾਂ ਨੂੰ ਦਿੱਤੇ ਜਾਂਦੇ ਤਸੀਹਿਆਂ, ਧੀਆਂ ਭੈਣਾਂ ਦੀ ਹੋ ਰਹਿ ਬੇਪਤੀ ਅਤੇ ਨੌਜਵਾਨ ਵੀਰਾਂ ਦੇ ਹੋ ਰਹੇ ਝੂਠੇ ਪੁਲਸ ਮੁਕਾਬਲਿਆਂ ਨੂੰ ਵੇਖਕੇ ਕਿਵੇ ਚੁੱਪ ਰਹਿ ਸਕਦਾ ਸੀ? ਸਾਨੂੰ ਸੱਚ ਤੋਂ ਕੁਰਬਾਨ ਹੋਣਾ, ਜਬਰ ਜੁਲਮ ਵਿਰੁੱਧ ਛਾਤੀ ਠੋਕ ਕੇ ਖੜਨਾ, ਸਿਰਾਂ ਦੀ ਕੁਰਬਾਨੀ ਦੇਕੇ ਸਿੱਖੀ ਦੀ ਲਾਟ ਬਲਦੀ ਰੱਖਣੀ ਅਤੇ ਅਣਖ ਨਾਲ ਜਿੳਣਾ ਵਿਰਸੇ ਚੋਂ ਮਿਲਿਆ ਹੈ। ਇਨਾਂ ਸਿੱਖ ਸਿਧਾਤਾਂ ਅਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਬੇਅੰਤੇ ਪਾਪੀ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜਾ ਦੇਣ ਲਈ, ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਕੁਰਬਾਨ ਕਰਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ। ਜੁਲਮ ਤੇ ਜਾਮ ਵਿਰੁੱਧ ਖੜਕੇ ਅਸੀਂ ਸਿੱਖੀ ਸਿਧਾਤਾਂ ਉੱਤੇ ਹੀ ਪਹਿਰਾ ਦਿੱਤਾ ਸੀ, ਅਸੀਂ ਹਥਿਆਰ ਉਦੋਂ ਚੁੱਕੇ ਨਹੀਂ, ਸਾਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਗਿਆ।

ਜੱਜ ਸਾਹਿਬ ਜੇਲ੍ਹ ਚੋ ਭੱਜਣ ਦਾ ਫੈਸਲਾ ਅਸੀਂ ਸੋਚ ਵਿਚਾਰ ਕੇ ਠੀਕ ਕੀਤਾ ਸੀ। ਕਿਉਕਿ ਹਿੰਦੂਸ਼ੈਤਾਨੀ ਅਦਾਲਤੀ ਸਿਸਟਮ ਚ ਰਹਿਕੇ ਸਾਨੂੰ ਕਦੇ ਇਨਸਾਫ ਦੀ ਉਮੀਦ ਨਹੀਂ ਸੀ ਅਤੇ ਅਸੀ ਬਾਹਰ ਜਾਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ।

ਅਸੀਂ ਗਾਂਧੀ ਦੀ ਝੂਠੀ ਵਿਚਾਰਧਾਰਾ ਅਹਿੰਸੋ ਪਰਮੋ ਧਰਮਾ ਦੇ ਪੁਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ। ਜਿੰਨਾਂ ਨੇ ਜਬਰ ਜੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਦੋਂ ਤੱਕ ਸਮਾਜ ਵਿੱਚੋੰ ਜਬਰ ਜੁਲਮ ਖਤਮ ਨਹੀਂ ਹੁੰਦਾ, ਸਿੱਖੀ ਦੇ ਪਰਵਾਨੇ ਅਜ਼ਾਦ ਕੌਮੀ ਘਰ ਲਈ ਕੁਰਬਾਨੀ ਕਰਦੇ ਰਹਿਣਗੇ।

ਜੱਜ ਸਾਹਿਬ ਨਵੰਬਰ ੮੪ ਵਿੱਚ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਕਤਲੋਗਾਰਤ, ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਕੀਤੇ ਗਏ। ੧੯੮੦ ਅਤੇ ੯੦ ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਮਾਰਿਆ ਗਿਆ ਅਤੇ ਲਾ ਸ਼ਾਂ ਲਾਵਾਰਿਸ ਕਰਾਰ ਦੇ ਕੇ ਸਾੜੀਆਂ ਗਈਆਂ ਅਤੇ ਨਹਿਰਾਂ ਤੇ ਦਰਿਆਵਾਂ ਵਿੱਚ ਰੋੜੀਆਂ ਗਈਆਂ। ਇਨਾਂ ਲਈ ਜਿੰਮੇਦਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੱਧ ਕਿਸੇ ਵੀ ਨਿਆਂਇਕ ਸਿਸਟਮ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਅੱਗੇ ਉਮੀਦ ਹੈ।

ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ਼ ਨਹੀਂ ਹੈ। ਮੈਂ ਅਜਿਹੇ ਅਦਾਲਤੀ ਸਿਸਟਮ ਜਿਸ ਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਹੋਏ ਜਬਰ ਜ਼ੁਲਮ ਨਜ਼ਰ ਨਹੀਂ ਆਏ, ਨੂੰ ਮੰਨਣ ਤੋੰ ਇਨਕਾਰੀ ਹਾਂ।

ਜਗਤਾਰ ਸਿੰਘ ਤਾਰਾ
ਬੁੜੈਲ ਜੇਲ੍ਹ