“ਇਹਨੂੰ ਇਥੋਂ ਲੈ ਜੋ, ਸਾਨੂੰ ਦੁਖੀ ਕਰ ਰੱਖਿਆ” ਰਾਮ ਰਹੀਮ ਤੋਂ ਅੱਕੇ ਪਏ ਹਰਿਆਣਾ ਦੇ ਲੋਕ..!ਹੱਥ ਜੋੜ ਰਹੇ ਹਾਂ ਰਾਮ ਰਹੀਮ ਨੂੰ ਇੱਥੋਂ ਲੈ ਜਾਓ

ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸੋਮਵਾਰ ਨੂੰ ਰੋਹਤਕ ਦੀ ਸੋਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ।

ਇਹ ਪੁੱਛਗਿੱਛ ਤਕਰੀਬਨ ਸਾਢੇ ਨੌਂ ਘੰਟੇ ਚੱਲੀ ਅਤੇ ਟੀਮ ਵਾਪਿਸ ਪਰਤ ਗਈ। ਟੀਮ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

2017 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਜਾਂਚ ਟੀਮ ਨੇ ਰਾਮ ਰਹੀਮ ਤੋਂ ਆਹਮਣੇ ਸਾਹਮਣੇ ਬੈਠ ਕੇ ਪੁੱਛਗਿੱਛ ਕੀਤੀ ਹੋਵੇ।

ਇੰਸਪੈਕਟਰ ਜਨਰਲ ਐੱਸਪੀ ਪਰਮਾਰ ਦੀ ਅਗਵਾਈ ਵਿੱਚ ਜਾਂਚ ਟੀਮ ਸਵੇਰੇ ਹੀ ਰੋਹਤਕ ਦੀ ਸੋਨਾਰੀਆ ਜੇਲ੍ਹ ਪੁੱਜੀ ਸੀ।

ਸ਼ਾਮ 5:30 ਅਜੇ ਤੱਕ ਇਹ ਪੁੱਛਗਿੱਛ ਹੋਈ ਅਤੇ ਉਸ ਤੋਂ ਬਾਅਦ ਰਾਮ ਰਹੀਮ ਨੂੰ ਫਿਰ ਜੇਲ੍ਹ ਦੇ ਸਪੈਸ਼ਲ ਸੈੱਲ ਵਿੱਚ ਭੇਜ ਦਿੱਤਾ ਗਿਆ।

ਰੋਹਤਕ ਰੇਂਜ ਦੇ ਆਈਜੀ ਸੰਦੀਪ ਖਿਰਵਾਰ, ਰੋਹਤਕ ਦੇ ਐੱਸਪੀ ਉਦੈ ਸਿੰਘ ਮੀਨਾ ਵੀ ਸਵੇਰੇ ਸੋਨਾਰੀਆ ਜੇਲ੍ਹ ਅੰਦਰ ਜਾਂਦੇ ਦਿਖੇ।

ਇਸ ਪੁੱਛਗਿੱਛ ਤੋਂ ਪਹਿਲਾਂ ਹੀ ਜੇਲ੍ਹ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਸੀ।ਬੇਅਦਬੀ ਦੀਆਂ ਇਹ ਘਟਨਾਵਾਂ ਸਾਲ 2015 ਵਿੱਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਲਾਗਲੇ ਪਿੰਡ ਬੁਰਜ ਜਵਾਹਰ ਸਿੰਘ ਤੇ ਬਹਿਬਲ ਕਲਾਂ ਵਿੱਚ ਹੋਈਆਂ ਸਨ।


ਡੇਰਾ ਮੁਖੀ ਤੋਂ ਪੁੱਛਗਿੱਛ ਕਿੰਨੀ ਲੰਬੀ ਚੱਲ ਸਕਦੀ ਹੈ? ਸਵਾਲ ਦੇ ਜਵਾਬ ਵਿੱਚ ਪਰਮਾਰ ਨੇ ਕਿਹਾ, ”ਇਹ ਇਸ ਗੱਲ ਉੱਤੇ ਨਿਰਭਰ ਕਰੇਗੀ ਕਿ ਉਹ ਪੁੱਛਗਿੱਛ ਵਿੱਚ ਸਹਿਯੋਗ ਕਰਦੇ ਹਨ ਜਾਂ ਨਹੀਂ ਅਤੇ ਉਨ੍ਹਾਂ ਨੇ ਸਹੀ ਜਵਾਬ ਦਿੱਤੇ ਹਨ ਜਾਂ ਨਹੀਂ।”

ਡੇਰਾ ਮੁਖੀ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਤੇ ਫਰੀਦਕੋਟ ਲਿਆਉਣ ਲਈ ਹੇਠਲੀ ਅਦਾਲਤ ਵੱਲੋਂ ਦਿੱਤੇ ਪ੍ਰੋਡਕਸ਼ਨ ਵਾਰੰਟ ਉੱਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ।

ਫਰੀਦਕੋਟ ਅਦਾਲਤ ਨੇ ਡੇਰਾ ਮੁਖੀ ਖਿਲਾਫ਼ 29 ਅਕਤੂਬਰ ਨੂੰ ਫਰੀਦਕੋਟ ਲੈ ਕੇ ਆਉਣ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ।