ਲੰਡਨ,8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਭਾਰਤੀ ਮੂਲ ਦੇ ਕਿ੍ਕਟ ਕੋਚ ਨੇ ਬਿ੍ਟੇਨ ‘ਚ ਰਹਿਣ ਲਈ ਇਕ ਹੋਰ ਵਿਅਕਤੀ ਦੀ ਪਛਾਣ ਚੋਰੀ ਕੀਤੀ ਅਤੇ ਇਸ ਦਾ ਉਦੋਂ ਪਤਾ ਲੱਗਾ ਜਦੋਂ ਅਸਲੀ ਆਦਮੀ ਕੋਵਿਡ ਵੈਕਸੀਨ ਲੈਣ ਗਿਆ ਅਤੇ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਪਹਿਲਾਂ ਹੀ ਟੀਕਾ ਲਗਵਾ ਚੁੱਕਾ ਹੈ | 30 ਸਾਲਾ ਦੋਸ਼ੀ ਹਰਸ਼ੀਲ ਪਟੇਲ ਨੇ ਪੀੜਤ ਮੇਲਵਿਨ ਡਾਇਸ ਦੇ ਨਾਂਅ ‘ਤੇ ਬੈਂਕ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਅਤੇ ਹੁਣ ਵਿਆਹ ਵੀ ਕਰਵਾ ਚੁੱਕਾ ਹੈ |

ਅਦਾਲਤ ‘ਚ ਸਾਹਮਣੇ ਆਇਆ ਹੈ ਕਿ ਪਟੇਲ ਨੇ ਮਿਸਟਰ ਡਾਇਸ ਦੇ ਵੇਰਵੇ ਚੋਰੀ ਕਰਨ ਤੋਂ ਪਹਿਲਾਂ ਵਿਆਜ ਮਿਆਦ ਖ਼ਤਮ ਹੋਣ ਤੋਂ ਬਾਅਦ ਸੱਤ ਸਾਲ ਤੱਕ ਯੂ. ਕੇ. ਗੈਰ-ਕਾਨੂੰਨੀ ਢੰਗ ਨਾਲ ਰਿਹਾ | ਅਦਾਲਤ ਨੇ ਸੁਣਿਆ ਕਿ ਪਟੇਲ ਨੇ 2019 ‘ਚ ਗੁਜਰਾਤ, ਭਾਰਤ ਵਿਚ ਪਰਿਵਾਰਕ ਘਰ ਤੋਂ ਵਿਰਾਸਤ ਵਿਚ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ‘ਨਿਯਮਿਤ’ ਕਰਨ ਦੀ ਕੋਸ਼ਿਸ਼ ਕੀਤੀ |

ਇਹ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਝੂਠੇ ਕਾਗਜ਼ਾਂ ਬਣਾਉਣ ਲਈ 65,000 ਪੌਂਡ ਤੱਕ ਦਾ ਭੁਗਤਾਨ ਕੀਤਾ ਹੋ ਸਕਦਾ ਹੈ | ਕੰਪਿਊਟਰ ਸਾਇੰਸ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਗ੍ਰੈਜੂਏਟ, ਕਿ੍ਕਟ ਕੋਚ ਵੀ ਰਿਹਾ ਸੀ | ਜੱਜ ਸਾਈਮਨ ਰਸਲ ਫਲਿੰਟ ਕਿਊ ਸੀ ਨੇ ਧੋਖਾਧੜੀ ਮਾਮਲੇ ‘ਚ ਪਟੇਲ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ