ਸਿੱਧੂ ਮੂਸੇਵਾਲੇ ਨੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਸਿੱਖ ਨਸਲਕੁਸ਼ੀ ਸਬੰਧੀ ਪੋਸਟਾਂ ਹਟਾ ਲਈਆਂ ਨੇ

ਅਕਾਲੀ, ਆਪ ਅਤੇ ਹੋਰ ਪਾਰਟੀਆਂ ਵਿਚਲੇ ਫੈਨਾਂ ਦੇ ਹਿਰਦੇ ਵਲੂੰਧਰ ਕੇ ਮੂਸੇਵਾਲਾ ਕਾਂਗਰਸੀ ਬਣ ਗਿਆ। ਸਿਰ ਪਏ ਕੇਸ ਬਹੁਤ ਕੁਝ ਕਰਾ ਦਿੰਦੇ, ਸਿਰਸਾ ਹੋਵੇ ਜਾਂ ਮੂਸਾ, ਆਪਾਂ ਦੇਖ ਹੀ ਲਿਆ। ਓਧਰ ਸਾਬਕਾ ਡੀਜੀਪੀ ਵਿਰਕ ਤੇ ਅਕਾਲੀ ਆਗੂ ਸਰਬਜੀਤ ਮੱਕੜ ਵੀ ਭਾਜਪਾ ਦੀ ਝੋਲੀ ਜਾ ਡਿਗੇ।

ਖੁੱਡੇ ਖੁੱਡੇ ਖੁੱਡੇ ਦੀ ਇਸ ਖੇਡ ‘ਚ ਹਾਲੇ ਕਈ ਜਣੇ ਹੋਰ ਵੀ ਖੁੱਡੇ ਬਦਲਣਗੇ।

ਕੀਰਤਪੁਰ ਸਾਹਿਬ ਲਾਗੇ ਕੰਗਣਾ ਰਣੌਤ ਪੰਜਾਬੀਆਂ ਦੇ ਅੜਿੱਕੇ ਆਈ ਮਾਫ਼ੀ ਮੰਗ ਗਈ ਆ। ਟਵਿਟਰ ਤੇ ਗ਼ਰਜਣ ਵਾਲੀ ਮਿਣ ਮਿਣ ਕਰਦੀ ਖ਼ੁਦ ਦੇਖ ਲਓ। ਕੰਹਣਾ ਤੋੰ ਮਾਫ਼ੀ ਮੰਗਵਾ ਕੇ ਪਠਾਨਕੋਟ ਵਲੋੰ ਪੰਜਾਬ ‘ਚ ਚੋਣ ਲੜਾਉਣ ਦੀ ਸਕੀਮ ਵੀ ਹੋ ਸਕਦੀ।

ਬਹੁਤੇ ਲੋਕ ਦਲਬਦਲੀਆਂ ‘ਤੇ ਹੈਰਾਨ ਹੋ ਰਹੇ ਹਨ ਤੇ ਕਈ ਪਰੇਸ਼ਾਨ ਵੀ। ਬਹੁਤੇ ਲੋਕਾਂ ਦੇ ਮਨਾਂ ‘ਚ ਇਹ ਧਾਰਨਾ ਬੱਝੀ ਹੈ ਕਿ ਪਾਰਟੀਆਂ ‘ਚ ਵਿਚਰਦੇ ਆਗੂਆਂ ਦੇ ਸਿਧਾਂਤ ਹੁੰਦੇ ਹਨ ਜਾਂ ਉਹ ਸਮਾਜ ਦੀ ਸੇਵਾ ਕਰਨ ਲਈ ਅੱਗੇ ਆਉਂਦੇ ਹਨ। ਪਰ ਹੁਣ ਅਜਿਹਾ ਨਹੀਂ ਰਿਹਾ।

ਭਾਰਤ ਦੀ ਰਾਜਨੀਤੀ ਸਿਧਾਂਤਕ ਜਾਂ ਸੇਵਾ ਵਾਲੀ ਨਹੀਂ ਰਹੀ। ਇਹ ਇੱਕ ਵਪਾਰ ਬਣ ਚੁੱਕੀ ਹੈ। ਜਿਵੇਂ ਵੱਡੇ ਵਪਾਰਕ ਅਦਾਰੇ ਦੂਜੇ ਵੱਡੇ ਅਦਾਰੇ ਦਾ ਵਪਾਰ ਜਾਨਣ ਜਾਂ ਖੋਹਣ ਲਈ ਉਨ੍ਹਾਂ ਦੇ ਅਧਿਕਾਰੀ ਤੇ ਸੇਲਜ਼ਮੈਨ ਪੁੱਟਦੇ ਹਨ, ਉਹੀ ਰਾਜਨੀਤੀ ‘ਚ ਹੋ ਰਿਹਾ।

ਰਾਜਨੀਤੀ ਇਨ੍ਹਾਂ ਲਈ ਵਪਾਰ ਹੈ ਤੇ ਵਪਾਰ ਵਧਾਉਣ ਜਾਂ ਬਚਾਉਣ ਲਈ ਉਹ ਕਿਸੇ ਨਾਲ ਵੀ ਜੁੜ ਸਕਦੇ ਹਨ। ਪਿਛਲੇ ਜਦੋਂ ਫ਼ਾਇਦੇਮੰਦ ਨਹੀਂ ਰਹਿੰਦੇ ਜਾਂ ਉਨ੍ਹਾਂ ਨਾਲ ਜੁੜੇ ਰਹਿਣ ਦਾ ਨੁਕਸਾਨ ਹੁੰਦਾ ਤਾਂ ਆਗੂ ਕਿਸੇ ਚੱਲਦੇ ਵਪਾਰ ਜਾਣੀਕਿ ਪਾਰਟੀ ਵੱਲ ਹੋ ਤੁਰਦੇ ਹਨ।

ਸਬਰ-ਸੰਤੋਖ ਵਾਲੀ ਤਾਂ ਗੱਲ ਹੀ ਮੁੱਕ ਗਈ। ਕੱਲ੍ਹ ਕਿਸ ਨੇ ਦੇਖਿਆ, ਹੁਣੇ ਰਾਜ ਕਰਨਾ, ਹੁਣੇ ਤਾਕਤ ਚਾਹੀਦੀ। ਇਸੇ ਲਈ ਇਹ ਦਲਬਦਲੀਆਂ ਹੋ ਰਹੀਆਂ। ਕਈ ਫਸੇ ਹੋਏ ਕਰ ਰਹੇ ਹਨ ਕਿ ਕਿਓਂ ਕੇਸ ਲੜ ਲੜ ਅੰਦਰ ਹੋਣਾ, ਪੈਸੇ ਖ਼ਰਚਣੇ, ਚਿੰਤਾ ਮੁੱਲ ਲੈਣੀ। ਦੜ੍ਹ ਵੱਟ ਕੇ ਪਾਰਟੀ ਬਦਲੋ, ਦੋ ਚਾਰ ਦਿਨ ਗਾਲ੍ਹਾਂ ਕੱਢ ਕੇ ਲੋਕਾਂ ਨੇ ਭੁੱਲ ਜਾਣਾ।
ਇਸ ਰੁਝਾਨ ਦੀ ਇਸਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਕਿ ਇੱਕ ਪਾਸੇ ਅੱਜ ਪੰਜਾਬ ਦੇ ਲੋਕਾਂ ਨੇ ਕੰਗਣਾ ਰਣੌਤ ਘੇਰੀ ਹੋਈ ਸੀ ਤੇ ਦੂਜੇ ਪਾਸੇ ਕਈ ਪੰਜਾਬੀ ਉਸ ਨਾਲ ਫੋਟੋ ਕਰਾਉਣ ਲਈ ਤਰਲੋਮੱਛੀ ਹੋ ਰਹੇ ਸਨ। ਏਨਾ ਕੁ ਤਾਂ ਸਾਡਾ ਚੇਤਾ ਜਾਂ ਅਣਖ ਹੈ।

ਸਿਧਾਂਤਕ ਲੋਕਾਂ ਨੂੰ ਇਹ ਸਭ ਦੇਖ ਕੇ ਦੁੱਖ ਹੋ ਰਿਹਾ, ਬੇਸ਼ੱਕ ਉਹ ਕਿਸੇ ਪਾਰਟੀ ਨਾਲ ਵੀ ਹੋਣ। ਪੰਜਾਬੀ ਸੁਭਾਅ ਦੇ ਵੀ ਇਹ ਉਲਟ ਹੈ, ਜੋ ਕਦੇ ਅਜਿਹਾ ਸੀ ਕਿ ਜਿਹਦੇ ਨਾਲ ਖੜ੍ਹ ਗਏ, ਫਿਰ ਖੜ੍ਹੇ ਰਹਿਣਾ ਬੇਸ਼ੱਕ ਧੇਲੀ ਦਾ ਡੂਢ ਹੋ ਜਾਵੇ। ਫ਼ਾਇਦਾ-ਨੁਕਸਾਨ ਨੀ ਸੀ ਦੇਖਦੇ।

ਗੰਗਾ-ਜਮੁਨਾ ਤਹਿਜ਼ੀਬ ਚੜ੍ਹੀ ਆਉਂਦੀ ਹੈ ਸਾਡੇ ‘ਤੇ। ਇਸਨੇ ਹਾਲੇ ਹੋਰ ਬਹੁਤ ਕੁਝ ਰੋਲਣਾ। ਬਚਣਾ ਤਾਂ ਇੱਕੋ ਹੱਲ ਹੈ ਕਿ ਆਪਣਾ ਪੰਜਾਬੀ ਖਾਸਾ ਬਚਾ ਕੇ ਰੱਖੋ। ਸਿੱਖ ਆਪਣੇ ਸਿੱਖੀ ਸਿਧਾਂਤ ਮੁਤਾਬਕ ਚੱਲ ਲੈਣ ਵਰਨਾ ਇਸ ਹਨੇਰੀ ਨੇ ਬੜਾ ਵੱਡਾ ਕੰਜਰਖ਼ਾਨਾ ਬਣਾ ਦੇਣਾ ਪੰਜਾਬ ਨੂੰ।