ਅੰਮ੍ਰਿਤਸਰ ਐਲਾਨਨਾਮਾ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਠੰਡਾ ਰੱਖਣ ਲਈ ਸੀ: ਕੈਪਟਨ ਅਮਰਿੰਦਰ ਸਿੰਘ
RSS-BJP ਦੇ ‘ਹਿੰਦੂ ਰਾਸ਼ਟਰ’ ਖ਼ਿਲਾਫ਼ ਕਿਉਂ ਬੋਲੇ ਕੈਪਟਨ ?ਹੁਣ ਸੈਣੀ, ਬਾਦਲ ‘ਤੇ ਮਜੀਠੀਆ ਨੂੰ ਕਿਉਂ ਨਹੀਂ ਅੰਦਰ ਦਿੰਦੇ ਚੰਨੀ ਤੇ ਰੰਧਾਵਾ ?
ਅਨੰਦਪੁਰ ਦੇ ਮਤੇ ਦੀ ਹਮਾਇਤ ‘ਤੇ ਕੀ ਬੋਲੇ ਕੈਪਟਨ ?ਅਰੂਸਾ ਆਲਮ ਨਾਲ ਦੋਸਤੀ ਬਾਰੇ ਖੁੱਲ੍ਹ ਕੇ ਬੋਲੇ ਕੈਪਟਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਆਪਣੀ ਲੱਗਭਗ ਹਰੇਕ ਇੰਟਰਵਿਊ ਦੌਰਾਨ ਇਹ ਗੱਲ ਕਹਿੰਦੇ ਹਨ ਕਿ ਸਾਲ 1994 ‘ਚ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਅੰਮ੍ਰਿਤਸਰ ਐਲਾਨਨਾਮਾ ‘ਤੇ ਦਸਤਖ਼ਤ ਕਰਦੇ ਹੋਏ ਖਾਲਿਸਤਾਨ ਦੀ ਜੱਦੋ-ਜਹਿਦ ਲਈ ਸਹੁੰ ਚੁੱਕੀ ਗਈ ਸੀ। ਜਿਸ ‘ਚ ਕੈਪਟਨ ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਮਾਨ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਆਦਿ ਸ਼ਾਮਲ ਸਨ। ਮਾਨ ਦਾ ਮੰਨਣਾ ਹੈ ਕਿ ਇਹ ਸਾਰੇ ਆਗੂ ਖਾਲਿਸਤਾਨ ਦੇ ਲਈ ਪ੍ਰਣ ਕਰਕੇ ਆਪਣੀ ਕਹੀ ਗੱਲ ਤੋਂ ਮੁੱਕਰ ਗਏ।

ਪਰ ਤਾਜੀ ਇੰਟਰਵਿਊ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਦੇ ਕਦੇ ਅੱਗੇ ਵਧਣ ਲਈ ਇੱਕ ਕਦਮ ਪਿੱਛੇ ਹਟਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਸਹੁੰ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਠੰਡੇ ਰੱਖਣ ਲਈ ਚੁੱਕੀ ਸੀ। ਕੈਪਟਨ ਨੇ ਕਿਹਾ ਕਿ ਮਾਨ ਸਟੈਂਡ ਤਕੜਾ ਲੈ ਜਾਂਦੇ ਸਨ ਜਿਸ ਕਰਕੇ ਫਿਰ ਤੋਂ ਮਾਹੌਲ ਗਰਮ ਹੋ ਜਾਣਾ ਸੀ। ਸੋ ਇਸ ਕਰਕੇ ਉਹਨਾਂ ਨੂੰ ਇਹ ਸਹੁੰ ਚੁੱਕਣੀ ਪਈ।

ਮਾਨ ਨਾਲ ਆਪਣਾ ਸਾਂਢੂ ਦਾ ਰਿਸ਼ਤਾ ਹੋਣ ‘ਤੇ ਕੈਪਟਨ ਨੇ ਕਿਹਾ ਕਿ ਉਹਨਾਂ ਦੀ ਆਪਸ ‘ਚ ਰਾਜਨੀਤਕ ਸੋਚ ਬਿਲਕੁਲ ਨਹੀਂ ਮਿਲਦਾ। ਜਿਸ ਕਰਕੇ ਉਹਨਾਂ ਨੂੰ ਇੱਕ-ਦੂਜੇ ਨੂੰ ਮਿਲਿਆਂ ਨੂੰ ਵੀ ਬਹੁਤ ਸਾਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਖ਼ੁਦ ਮਾਨ ਨੇ ਵੀ ਇਹ ਗੱਲ ਕਹੀ ਸੀ ਕਿ ਉਹ ਕੈਪਟਨ ਨੂੰ ਲੰਮੇ ਸਮੇਂ ਤੋਂ ਕਦੇ ਮਿਲੇ ਨਹੀਂ। ਇੱਕ ਪੁਰਾਣੀ ਗੱਲ-ਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਬੀਬੀ ਪ੍ਰਨੀਤ ਕੌਰ ਨੇ ਕਿਹਾ ਸੀ ਕਿ ਮਾਨ ‘ਤੇ ਕੈਪਟਨ ਦੀ ਸੁਰ ਬਿਲਕੁਲ ਨਹੀਂ ਮਿਲਦੀ। ਜਿਸ ਕਰਕੇ ਉਹਨਾਂ ਦਾ ਆਪਸ ਮੇਲ਼-ਜੋਲ਼ ਨਹੀਂ। ਪਰ ਉਹਨਾਂ ਦੇ ਬਾਕੀ ਪਰਿਵਾਰ ਇੱਕ-ਦੂਜੇ ਨੂੰ ਮਿਲਦੇ ਰਹਿੰਦੇ ਹਨ।

#PacificPunjab