ਪੰਜਾਬ ਦੀ ਨੌਜਵਾਨੀ ਨੂੰ ਇਕ ਮੰਚ ਉੱਪਰ ਇਕੱਠਾ ਕਰਨ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਸੰਘਰਸ਼ ਵਿੱਢਣ ਲਈ ‘ਵਾਰਿਸ ਪੰਜਾਬ ਦੇ’ ਨਾਮਕ ਸਮਾਜਕ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ ਹੈ।

ਕੇਂਦਰ ਸਰਕਾਰ ਵਲੋਂ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਰਾਜਾਂ ਨੂੰ ਮੂਲ ਅਧਿਕਾਰਾਂ ਤੋਂ ਵਾਂਝਿਆਂ ਕੀਤਾ ਗਿਆ ਹੈ ਅਤੇ ਪੰਜਾਬ ਇਸ ਨੀਤੀ ਦਾ ਸਭ ਤੋਂ ਵੱਧ ਖ਼ਮਿਆਜ਼ਾ ਭੁਗਤ ਰਿਹਾ ਹੈ। ਕੇਂਦਰ ਵਲੋਂ ਪੰਜਾਬ ਨਾਲ ਕੀਤੇ ਵਿਸਾਹ-ਘਾਤਾਂ ਦੀ ਸੂਚੀ ਬਹੁਤ ਲੰਮੇਰੀ ਹੈ ਅਤੇ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰਾਜਾਂ ਦੀ ਖੁਦਮੁਖਤਿਆਰੀ ਅਤੇ ਮੂਲ ਹੱਕਾਂ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਹੁਣ ਜਾਰੀ ਰਹੇਗਾ।

ਪੰਜਾਬ ਦਾ ਵਿਦਿਅਕ ਢਾਂਚਾ ਬਿਲਕੁਲ ਜ਼ਰਜ਼ਰਾ ਹੋ ਚੁੱਕਾ ਹੈ ਅਤੇ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਇਹ ਸਪੱਸ਼ਟ ਪ੍ਰਭਾਵ ਹੈ ਕਿ ਪੰਜਾਬ ਅੰਦਰ ਰਾਜ ਪੱਧਰ ਦੇ ਉਚ ਪ੍ਰਸ਼ਾਸਨਿਕ ਆਹੁਦਿਆਂ ਉੱਪਰ ਪੰਜਾਬ ਦੀ ਮਲਕੀਅਤ ਖਤਮ ਹੋ ਚੁੱਕੀ ਹੈ ਅਤੇ ਬਾਹਰੀ ਸੂਬਿਆਂ ਦੇ ਅਧਿਕਾਰੀ ਪੰਜਾਬੀਅਤ ਦੀ ਜਗ੍ਹਾ ਲੈ ਰਹੇ ਹਨ। ਵਿਦਿਅਕ ਅਦਾਰਿਆਂ ਅੰਦਰ ਸਿੱਖ ਇਤਿਹਾਸ ਅਤੇ ਪੰਜਾਬ ਦੀਆ ਸ਼ੱਭਿਅਕ ਰਵਾਇਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕਵਾਇਦ ਪੰਜਾਬ ਦੀ ਮਾਨਸਿਕਤਾ ਉੱਪਰ ਕੋਝਾ ਹਮਲਾ ਹੈ।

ਸਰਕਾਰ ਏ ਖਾਲਸਾ ਦਾ ਸੂਰਜ ਅਸਤ ਹੋਣ ਤੋਂ ਬਾਅਦ ਅੰਗਰੇਜੀ ਨੇ ਕੇਵਲ ਸਿਆਸੀ ਤੌਰ ਉੱਪਰ ਹੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਨਹੀਂ ਅਪਨਾਇਆ ਸਗੋਂ ਪੰਜਾਬ ਵਿੱਚ ਮਜ਼ਹਬੀ ਧਰਾਤਲ ਉੱਪਰ ਵੰਡ ਦੇ ਪੰਜਾਬ ਦੇ ਸਾਂਝੇ ਸੱਭਿਆਚਾਰ ਵਿੱਚ ਜ਼ਹਰ ਦੇ ਬੀਜ ਬੀਜੇ। ਗੁਰਾਂ ਦੇ ਨਾਮ ਉੱਪਰ ਵੱਸਦੇ ਪੰਜਾਬ ਨੂੰ ਜੇਕਰ ਮੁੜ ਮਹਿਕਦਾ ਗੁਲਾਬ ਬਣਾਉਣਾ ਹੈ ਤਾਂ ਸਾਨੂੰ ਸਭ ਨੂੰ ਜ਼ਾਤੀ ਵੰਡ ਅਤੇ ਜਾਤੀ ਵਿਤਕਰੇ ਤੋਂ ਉੱਪਰ ਉਠ ਕੇ ਪੰਜਾਬ ਦੀ ਹੋਣੀ ਬਦਲਣ ਲਈ ਸਾਂਝੇ ਉਪਰਾਲੇ ਕਰਨੇ ਪੈਣਗੇ ਅਤੇ ਇਸ ਵਾਸਤੇ ਸਾਨੂੰ ਹਰ ਪੰਜਾਬੀ ਹਿੰਦੂ, ਮੁਸਲਮਾਨ ਹਾਂ ਇਸਾਈ ਵੀ ਇਮਾਨਦਾਰੀ ਨਾਲ ਸਹਿਯੋਗ ਦੇਵੇ ਅਸੀਂ ਇਸ ਦੀ ਕਾਮਨਾ ਕਰਦੇ ਹਾਂ।

ਪੰਜਾਬ ਨਾਲ ਹੋ ਰਹੇ ਵਿਤਕਰਿਆਂ ਬਾਰੇ ਇਕ ਪਾਸੇ ਤਾਂ ਪੰਜਾਬ ਦਾ ਪਾਣੀ ਬਾਹਰੀ ਸੂਬਿਆਂ ਨੂੰ ਦੇਣ ਨਾਲ ਪੰਜਾਬ ਦੇ ਜ਼ਰਾਇਤੀ ਖੇਤਰ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਸਰੇ ਪਾਸੇ ਸਰਕਾਰੀ ਸ਼ਹਿ ਉੱਪਰ ਚਲਦੇ ਕਾਰਖਾਨਿਆਂ ਅਤੇ ਫ਼ੈਕਟਰੀਆਂ ਦੇ ਜ਼ਹਿਰੀਲੇ ਰਸਾਇਣ ਪੰਜਾਬ ਦੇ ਪਾਣੀ ਸਰੋਤਾਂ ਵਿੱਚ ਪ੍ਰਵਾਹਿਤ ਕਰਕੇ ਅਤੇ ਬੋਰਾਂ ਰਾਹੀਂ ਜ਼ਮੀਨਦੋਜ਼ ਕਰਕੇ ਪੰਜਾਬ ਦੇ ਪਾਣੀ ਨੂੰ ਜ਼ਹਿਰ ਬਣਾ ਦਿੱਤਾ ਗਿਆ ਹੈ ਜੋ ਕਿ ਇਕ ਤਰਾਂ ਦੀ ਨਸਲਕੁਸ਼ੀ ਦਾ ਹੀ ਸੂਚਕ ਹੈ। ਪੰਜਾਬ ਦੇ ਇਕ ਖ਼ਿੱਤੇ ਨੂੰ ਕੈਂਸਰ ਬੈਲਟ ਦੇ ਨਾਮ ਨਾਲ ਜਾਣਿਆਂ ਜਾਣਾ ਹੀ ਪੰਜਾਬ ਨਾਲ ਹੋ ਰਹੇ ਵਿਸਾਹ-ਘਾਤਾਂ ਦੀ ਪ੍ਰਤੱਖ ਤਸਵੀਰ ਹੈ।

ਪੰਜਾਬ ਵਿੱਚ ਲਾਲਚ ਵੱਸ ਕਰਵਾਈ ਜਾ ਰਹੀ ਧਰਮ ਤਬਦੀਲੀ ਸਪੱਸ਼ਟ ਕੀਤਾ ਕਿ ਬੇਸ਼ਕ ਕਿਸੇ ਵੀ ਵਿਆਕਤੀ ਨੂੰ ਆਪਣੀ ਮਰਜ਼ੀ ਅਨੁਸਾਰ ਧਰਮ ਦੀ ਚੋਣ ਦਾ ਅਧਿਕਾਰ ਹੈ ਪ੍ਰੰਤੂ ਜੇਕਰ ਧਰਮ ਤਬਦੀਲੀ ਲੋਕਾਂ ਦੀਆਂ ਸਿਹਤ ਸਹੂਲਤਾਂ ਅਤੇ ਵਿਦਿਅਕ ਲੋੜਾਂ ਦੇ ਲਾਲਚਵੱਸ ਕਰਵਾਈ ਜਾ ਰਹੀ ਤਾਂ ਸਿੱਖਾਂ ਦੀਆਂ ਨੁਮਾਇੰਦਾ ਧਾਰਮਿਕ ਸੰਸਥਾਵਾਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

ਪੰਜਾਬ ਦੇ ਸੱਭਿਆਚਾਰਿਕ ਖਾਸੇ ਬਾਰੇ ਕਿ ਪੰਜਾਬ ਦੀ ਸੂਬਾਈ ਬੋਲੀ ਅਤੇ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਅਤੇ ਗੁਰਮੁੱਖੀ ਲਿਪੀ ਨਾਲ ਜਿਸ ਤਰ੍ਹਾਂ ਦਾ ਵਿਤਕਰਾ ਕਰਕੇ ਇਸ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਇਹ ਪੰਜਾਬ ਦੇ ਸੱਭਿਆਚਾਰ ਉੱਪਰ ਘਾ ਤ ਕ ਹ ਮ ਲਾ ਹੈ ਅਤੇ ਇਸ ਹਮਲੇ ਦਾ ਮੁਕਾਬਲਾ ਕਰਨ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਆਰ ਪਾਰ ਦੀ ਜੰਗ ਦਾ ਐਲਾਨ ਕਰਨਾ ਪਵੇਗਾ।

ਸਮਾਜਿਕ ਚੇਤਨਾ ਲਈ ਬਣਾਈ ਇਸ ‘ਵਾਰਿਸ ਪੰਜਾਬ ਦੇ’ ਨਾਮ ਦੀ ਜਥੇਬੰਦੀ ਦਾ ਨਿਸ਼ਾਨਾਂ ਫਿਲਹਾਲ ਕਿਸੇ ਰਾਜਸੀ ਆਹੁਦੇ ਦੀ ਪ੍ਰਾਪਤੀ ਨਹੀਂ ਹੈ ਪਰ ਪੰਜਾਬ ਦੀਆਂ ਸਾਰੀਆਂ ਹੀ ਰਾਜਸੀ ਧਿਰਾਂ ਉੱਪਰ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਦਬਾਅ ਜ਼ਰੂਰ ਬਚਾਇਆ ਜਾਵੇਗਾ।

ਜਥੇਬੰਦੀ ਨੌਜਵਾਨਾਂ ਦੀ ਜਥੇਬੰਦੀ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸਿੱਖ ਕੌਮ ਦੇ ਮਹਾਨ ਸੰਕਲਪ ‘ਨਿਰਭਓ ਨਿਰਵੈਰ’ ਨੂੰ ਆਧਾਰ ਬਣਾ ਕੇ ਸੰਘਰਸ਼ ਸ਼ੀਲ ਰਹੇਗੀ। ਉਸ ਨੇ ਪੰਜਾਬ ਦੇ ਨੌਜਵਾਨ ਵੀਰਾਂ ਭੈਣਾਂ ਨੂੰ ਇਸ ਮੰਚ ਨਾਲ ਜੁੜ ਕੇ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਖੁਦਮੁਖਤਿਆਰੀ ਲਈ ਸੰਘਰਸ਼ ਵਿੱਢਣ ਦੀ ਅਪੀਲ ਵੀ ਕੀਤੀ।
ਅਸੀਂ ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਇਮਾਨਦਾਰ ਧਿਰਾਂ ਦੀ ਹਮਾਇਤ ਕੀਤੀ ਹੈ ਪਰ ਮੂਲ ਰੂਪ ਵਿੱਚ ਇਹ ਮਸਲਾ ਪੰਜਾਬ ਦੀ ਹੋਂਦ ਨਾਲ ਜੁੜਿਆਂ ਹੋਣ ਕਰਕੇ ਇਸ ਨੂੰ ਗੰਭੀਰਤਾ ਨਾਲ ਸਮਝਣ ਅਤੇ ਅਮਲ ਕਰਨ ਦੀ ਜਰੂਰਤ ਹੈ।