ਲੁਧਿਆਣਾ ਤੋਂ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ, ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਿਤਾ ਤੇ ਬਾਰੇ ਭੱਦੀ ਟਿੱਪਣੀ ਕਰਨ ਵਾਲੇ ਅਨਿਲ ਅਰੋੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਦੱਸ ਦੇਈਏ ਕਿ ਅਨਿਲ ਅਰੋੜਾ ਨੂੰ ਚੰਡੀਗੜ੍ਹ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ।

ਅਨਿਲ ਅਰੋੜਾ ਨੇ ਇਹ ਟਿੱਪਣੀ ਅਕਤੂਬਰ ‘ਚ ਕੀਤੀ ਸੀ, ਉਦੋਂ ਤੋਂ ਹੀ ਉਹ ਭਗੌੜਾ ਹੈ।ਪੁਲਿਸ ਵਲੋਂ ਉਸ ਦੀ ਸੂਹ ਦੇਣ ਵਾਲੇ ਲਈ 1 ਲੱਖ ਦਾ ਇਨਾਮ ਰੱਖਿਆ ਗਿਆ ਸੀ।

ਦੱਸਣਯੋਗ ਹੈ ਕਿ ਪੁਲਿਸ ਹੁਣ ਤਕ ਮਾਮਲੇ ‘ਚ ਅੱਧਾ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।ਲੁਧਿਆਣਾ ਕਮਿਸ਼ਨਰ ਨੇ ਕਿਹਾ ਜਲਦ ਤੋਂ ਜਲਦ ਇਸ ਮਾਮਲੇ ‘ਤੇ ਖੁਲਾਸਾ ਕਰਾਂਗੇ। ਦੱਸ ਦੇਈਏ ਕਿ ਅਨਿਲ ਅਰੋੜਾ ਦੀ ਗ੍ਰਿਫਤਾਰੀ ‘ਤੇ ਮੋਹਰ ਲੱਗ ਚੁੱਕੀ ਹੈ।