ਕਿਸਾਨ ਆਗੂ ਸ. ਬਲਬੀਰ ਸਿੰਘ ਰਾਜੇਵਾਲ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਵਾਹਿਗੁਰੂ ਅਤੇ ਦਿੱਲੀਓਂ ਹਰ ਤਰਾਂ ਦਾ ਸਹਿਯੋਗ ਦੇਣ ਵਾਲੀ ਸੰਗਤ ਦਾ ਧੰਨਵਾਦ ਕੀਤਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੱਗੇ ਕਿਸਾਨ ਮੋਰਚੇ ਵਿਚ ਜਿੱਤ ਮਿਲਣ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ ਵਿਚ ਨਤਮਸਤਕ ਹੋਣ ਆਈ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਦਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਹੋਏ ਸੰਖੇਪ ਸਮਾਗਮ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖ਼ਸ਼ੀਸ਼ ਤੇ ਰਹਿਮਤ ਸਦਕਾ ਕਿਸਾਨ ਮੋਰਚੇ ਵਿਚ ਜਿੱਤ ਹੋਈ ਹੈ।

ਉਨ੍ਹਾਂ ਗੁਰੂਦੁਆਰਿਆਂ ਦੇ ਪ੍ਰਬੰਧਕਾਂ ਨੂੰ ਖਾਸ ਤੌਰ ‘ਤੇ ਸ਼ਰਮ ਆਉਣੀ ਚਾਹੀਦੀ ਹੈ ਜਿੰਨਾ ਨੇ ਨਾਸਤਿਕ ਕਾਮਰੇਡ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਫੰਡ ਭੇਜਿਆ। ਉਗਰਾਹਾਂ ਨੂੰ ਦਰਬਾਰ ਸਾਹਿਬ ਮੱਥਾ ਟੇਕਦਿਆਂ ਸ਼ਰਮ ਆ ਰਹੀ ਹੈ। ਇਸ ਕਰਕੇ ਇਨ੍ਹਾਂ ਨੇ ਤੇਰਾਂ ਦਸੰਬਰ ਨੂੰ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਦਾ ਜ਼ਿਕਰ ਨਹੀਂ ਕੀਤਾ। ਉਗਰਾਹਾਂ ਵਾਲੇ ਦੀਨ ਨੂੰ ਨਹੀਂ ਮੰਨਦੇ। ਨਾ ਹੀ ਇਨ੍ਹਾਂ ਦਾ ਕੋਈ ਇਮਾਨ ਹੈ‌। ਇਸ ਕਰਕੇ ਇਨ੍ਹਾਂ ਨੂੰ ਗੁਰੂਦੁਆਰਿਆਂ ਤੋਂ ਫੰਡ ਲੈਂਦਿਆਂ ਉਵੇਂ ਸ਼ਰਮ ਨਹੀਂ ਆਈ ਜਿਵੇਂ ਇਨ੍ਹਾਂ ਨੂੰ ਦਰਬਾਰ ਸਾਹਿਬ ਮੱਥਾ ਟੇਕਦਿਆਂ ਆ ਰਹੀ ਹੈ।

ਪੱਤਰਕਾਰ ਦਾ ਕੰਮ ਹੁੰਦਾ ਕਿ ਜਦੋਂ ਕੋਈ ਭੇਦ ਖੋਲੇ ਤਾਂ ਉਸ ਨੂੰ ਮੌਕਾ ਦਿਉ। ਉਸ ਨੂੰ ਹੋਰ ਪੁੱਛੋ। ਟਣਕਾ ਕੇ ਪੁੱਛੋ। ਪਰ ਇਹ ਆਪਣੇ ਆਪ ਨੂੰ ਨਾਸਤਿਕ ਕਹਾਉਣ ਵਾਲਾ ਨਵਦੀਪ ਸੀਵੀਆ, ਆਪੂ ਬਣਿਆ ਪੱਤਰਕਾਰ, ਸੰਗ ਗਿਆ, ਜਦੋਂ ਕਿ ਰਜਿੰਦਰ ਦੀਪ ਦੱਸਣ ਨੂੰ ਕਾਹਲਾ ਸੀ।