ਆਦ ਮਾਨਵ ਨੇ ਪੱਤਿਆਂ ਨਾਲ ਤਨ ਢੱਕਣਾਂ ਸ਼ੁਰੂ ਕੀਤਾ ਸੀ, ਜਿਓਂ ਜਿਓਂ ਸੱਭਿਅਕ ਹੁੰਦਾ ਗਿਆ ਤਨ ਦੇ ਲੀੜਿਆਂ ਦੇ ਨਾਲ ਨਾਲ ਸੰਗਾਂ, ਸ਼ਰਮਾਂ ਤੇ ਰਿਸ਼ਤਿਆਂ ਦਾ ਲਿਹਾਜ਼ ਵੱਧਦਾ ਗਿਆ। ਪਰ ਅਜੋਕੇ ਸਮੇ ਮੰਡੀ ਓਸੇ ਮਨੁੱਖ ਨੂੰ ਸੱਭਿਅਕ ਤੇ ਅਗਾਂਹਵਧੂ ਮੰਨਦੀ ਹੈ ਜੋ ਲੀੜਿਆਂ ਨੂੰ ਭਾਰ ਮੰਨਦਾ ਹੋਵੇ। ਪਾਲੀ ਭੁਪਿੰਦਰ ਵਰਗੇ ਯੂਨੀਵਰਸਿਟੀਆਂ ਦੇ ਅਖੌਤੀ ਅਗਾਂਹਵਧੂ ਪ੍ਰੋਫੈਸਰ ਮੰਡੀ ਦੇ ਨੰਗੇਜਵਾਦੀ ਨਾਹਰੇ ਦੇ ਝੰਡਾਬਰਦਾਰ ਨੇ।
#ਮਹਿਕਮਾ_ਪੰਜਾਬੀ
ਪੰਜਾਬੀ ਪਹਿਰਾਵਿਆਂ ਵਿੱਚ ਚੁੰਨੀ ਸਭ ਤੋਂ ਵਾਹਿਯਾਤ ਪਹਿਰਾਵਾ ਹੈ। ਇਹ ਸਰਾਸਰ ਇੱਕ ਔਰਤ ਦਾ ਅਪਮਾਨ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ, “ਮੇਰੇ ‘ਸੱਭਿਆਚਾਰ’ ਦੇ ਮਰਦਾਂ ਕੋਲ਼ੋਂ ਆਪਣੀ ਨਜ਼ਰ ਨਹੀਂ ਸੰਭਾਲ਼ੀ ਜਾਂਦੀ। ਇਸ ਲਈ ਔਰਤ ਨੂੰ ਆਪਣਾ ਪਿੰਡਾ ਕੱਜਣਾ ਪਏਗਾ।”
ਕੌਣ ਔਰਤ ਦੇ ਸਿਰੋਂ ਚੁੰਨੀ ਲਹਿ ਜਾਣ ਤੋਂ ਡਰਦਾ ਹੈ? ਉਹੀ, ਜਿਸ ਨੇ ਕਦੇ ਕਿਸੇ ਔਰਤ ਦੇ ਸਿਰੋਂ ਚੁੰਨੀ ਲਹਿ ਜਾਣ ‘ਤੇ ਅੱਖਾਂ ਪਾੜ-ਪਾੜ ਉਸ ਦੇ ਗਲਮੇ ਵਿੱਚ ਝਾਕਿਆ ਹੁੰਦਾ ਹੈ। ਉਸ ਨੂੰ ਡਰ ਹੁੰਦਾ ਹੈ। ਹੋਰ ਮਰਦ ਵੀ ਇੱਦਾਂ ਕਰਨਗੇ।
ਨਜ਼ਰ ਨੰਗੀ ਹੋਵੇ ਤਾਂ ਸੱਤ ਪਰਦੇ ਵੀ ਬੇਕਾਰ ਹਨ। ਨਜ਼ਰ ਕੱਜੀ ਹੋਵੇ ਤਾਂ ਨੰ ਗੇ ਜ਼ ਵੀ ਇੱਕ ਕਲਾ ਹੈ।
(ਇਹ ਟਿੱਪਣੀ ਸੱਭਿਆਚਾਰ ਦੇ ਭਾਵੁਕ ਫਿਕਰਮੰਦਾਂ ਦੇ ਪ੍ਰਤੀਕਰਮ ਤੋਂ ਬਾਅਦ ਦੀ ਹੈ। ਕਿਰਪਾ ਕਰ ਕੇ ਕੋਈ ਵੀ ਪ੍ਰਤੀਕਰਮ ਦੇਣ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਨੂੰ ਪੜ੍ਹ ਲਿਆ ਜਾਵੇ ਤੇ ਉਸ ਵਿੱਚੋਂ ਲੱਭ ਲਿਆ ਜਾਵੇ ਕਿ ਚੁੰਨੀ ਦਾ ਅਵਿਸ਼ਕਾਰ ਕਿਹੜੇ ਬਾਹਰਲੇ ਸੱਭਿਆਚਾਰ ਦੀ ਕਿਹੜੀ ਸਮੂਹਿਕ ਮਾਨਸਿਕਤਾ ਨਾਲ ਦੇਣ ਹੈ। ਸਮੇਤ ਉਨ੍ਹਾਂ ਸਾਰੇ ਪਹਿਰਾਵਿਆਂ ਦੇ ਜਿਨ੍ਹਾਂ ਵਿੱਚ ਨਾਲ਼ੇ ਤੇ ਗੰਢਾਂ ਵੱਜਦੀਆਂ ਹਨ। ਤੇ ਇਹ ਵੀ ਗੰਢਾਂ ਵਾਲੇ ਪਹਿਰਾਵੇ ਪੰਜਾਬੀ ਜੀਵਨ ਵਿੱਚ ਕਦੋਂ ਤੇ ਕਿਹੜੀ ਮਾਨਸਿਕਤਾ ਦੇ ਚੱਲਦੇ ਆਏ।)