ਸਿਆਟਲ ਦੇ ਸ਼ਹਿਰ ਲੈਨਵੁੱਡ ਵਿਖੇ ਅੱਜ ਤੜਕੇ ਇੱਥੇ ਇਕ ਗੈਸ ਸਟੇਸ਼ਨ (ਪੈਟਰੋਲ ਪੰਪ) ‘ਤੇ ਇਕ ਕਾਲੇ ਵਿਅਕਤੀ ਨੇ ਗੋ ਲੀ ਆਂ ਮਾਰ ਕੇ ੳੱੁਥੇ ਕੰਮ ਕਰਦੇ ਪੰਜਾਬੀ ਵਿਅਕਤੀ ਤੇਜਪਾਲ ਸਿੰਘ (60 ਸਾਲ) ਨੂੰ ਮਾ ਰ ਦਿੱਤਾ | ਜਾਣਾਕਰੀ ਅਨੁਸਾਰ ਲੈਨਵੁੱਡ ਗੈਸ ਸਟੇਸ਼ਨ ‘ਤੇ ਕੰਮ ਕਰਦੇ 60 ਸਾਲਾ ਤੇਜਪਾਲ ਸਿੰਘ ਨੇ ਰੋਜ਼ਾਨਾ ਵਾਂਗ ਸਵੇਰੇ 5 ਵਜੇ ਗੈਸ ਸਟੇਸ਼ਨ ਖੋਲਿ੍ਹਆ ਅਤੇ 5.30 ਵਜੇ ਦੇ ਕਰੀਬ ਇਕ ਕਾਲਾ ਵਿਅਕਤੀ ਜਿਸ ਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ, ਉਸ ਨੇ ਆਉਂਦੇ ਸਾਰ ਹੀ ਤੇਜਪਾਲ ਸਿੰਘ ‘ਤੇ ਗੋ ਲੀ ਆਂ ਚਲਾ ਦਿੱਤੀਆਂ ਅਤੇ ਤੇਜਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਲਾ ਵਿਅਕਤੀ ਘਟਨਾ ਤੋਂ ਬਾਅਦ ਫ ਰਾ ਰ ਹੋ ਗਿਆ |

ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪਹੁੰਚੀ ਅਤੇ ਸੀ.ਸੀ.ਟੀ.ਵੀ. ਦੇ ਆਧਾਰ ‘ਤੇ ਮੁ ਜ਼ ਰ ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਮਿ੍ਤਕ ਤੇਜਪਾਲ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਨੇੜੇ ਸਰੀਂਹ ਪਿੰਡ ਦਾ ਵਸਨੀਕ ਸੀ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਸਿਆਟਲ ਦੇ ਲੈਨਵੁੱਡ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ | ਪੁਲਿਸ ਇਸ ਘਟਨਾ ਦੀ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ | ਇਹ ਨ ਸ ਲੀ ਹ ਮ ਲਾ ਹੈ ਜਾਂ ਕੋਈ ਹੋਰ ਕਾਰਨ ਇਸ ਦੀ ਜਾਂਚ ਚੱਲ ਰਹੀ ਹੈ |

ਇਥਾੋ ਜੰਡਿਆਲਾ ਨਕੋਦਰ ਰੋਡ ਤੇ ਤਕਰੀਬਨ 9 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਸਰੀਂਹ ਪਿੰਡ ਦੇ ਅਮਰੀਕਾ ਵਿੱਚ ਰਹਿਦੇ ਤੇਜਪਾਲ ਸਿੰਘ ਪੁੱਤਰ ਅਮਰ ਸਿੰਘ ਦੀ ਨ ਕਾ ਬ ਪੋ ਸ਼ ਵਿਆਕਤੀ ਨੇ ਗੋ ਲੀ ਆਂ ਮਾਰਕੇ ਕੀਤੀ ਹੱ ਤਿ ਆ | ਜਾਣਕਾਰੀ ਦਿੰਦਿਆਂ ਮਿ੍ਤਕ ਤੇਜਪਾਲ ਦੇ ਵੱਡੇ ਭਰਾ ਸਤਨਾਮ ਸਿੰਘ, ਭਰਜਾਈ ਕਮਲਜੀਤ ਕੌਰ ਤੇ ਭਤੀਜੀ ਸੁਖਦੀਪ ਕੌਰ ਜੋ ਜਲੰਧਰ ਨੇੜਲੇ ਪਿੰਡ ਸ਼ਰੀਂਹ ਵਿਖੇ ਰਹਿੰਦੇ ਹਨ ਨੇ ਦੱਸਿਆ ਕਿ ਤੇਜਪਾਲ ਸਿੰਘ ਤਕਰੀਬਨ 33 ਸਾਲ ਪਹਿਲਾਂ ਅਮਰੀਕਾ ਗਿਆ ਸੀ | ਉਨ੍ਹਾਂ ਦੱਸਿਆ ਕਿ ਤੇਜਪਾਲ ਸਿੰਘ ਦੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਰਹਿ ਗਏ |