ਪੰਜਾਬ ਤੋਂ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਆਏ ਅਮਰਜੀਤ ਸਿੰਘ (26)ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੌਜਵਾਨ ਚਾਰ ਸਾਲ ਪਹਿਲਾ ਕੈਨੇਡਾ ਪੜਾਈ ਕਰਨ ਲਈ ਆਇਆ ਸੀ, ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਉਸਨੇ ਪੱਕਾ ਹੋ ਜਾਣਾ ਸੀ,ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।


ਨੌਜਵਾਨ ਦਾ ਪਿੰਡ ਸੂਰਘੁਰੀ ਜਿਲਾ ਫਰੀਦਕੋਟ ਹੈ। ਨੌਜਵਾਨ ਦੇ ਪਿਤਾ ਸਰਦਾਰ ਸੁਖਦੇਵ ਸਿੰਘ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮਿ੍ਰਤਕ ਦੇਹ ਭਾਰਤ ਵਿੱਚ ਲਿਆਉਣ ਚ ਮੱਦਦ ਕੀਤੀ ਜਾਵੇ। ਇੰਝ ਘੱਟ ਉਮਰ ਵਿੱਚ ਹੀ ਲਗਾਤਾਰ ਨੌਜਵਾਨਾ ਦੀ ਮੌਤ ਦਿਲ ਦੇ ਦੌਰੇ ਪੈਣ ਕਾਰਨ ਹੋਣ ਉਤੇ ਭਾਈਚਾਰਾ ਵੀ ਚਿੰਤਤ ਹੈ।
ਕੁਲਤਰਨ ਸਿੰਘ ਪਧਿਆਣਾ

ਅਮਰਜੀਤ ਸਿੰਘ ਕੈਨੇਡਾ (26) ਪੁੱਤਰ ਸੁਖਦੇਵ ਸਿੰਘ ਬਰਾੜ ਵਾਸੀ ਸੂਰਘੁਰੀ ਜ਼ਿਲ੍ਹਾ ਫ਼ਰੀਦਕੋਟ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਕੈਨੇਡਾ ਵਿਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਪਿੰਡ ਪਹੁੰਚੀ ਤਾਂ ਸੋਗ ਦੀ ਲਹਿਰ ਦੋੜ ਗਈ। ਮਾਰਕੀਟ ਕਮੇਟੀ ਜੈਤੋ ਦੇ ਮੈਂਬਰ ਲਖਵਿੰਦਰ ਸਿੰਘ ਸੂਰਘੁਰੀ ਤੇ ਸਰਪੰਚ ਬਲਤੇਜ ਸਿੰਘ ਨੇ ਦੱਸਿਆ ਹੈ ਕਿ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਭੈਣ ਦਾ ਭਰਾ ਅਮਰਜੀਤ ਸਿੰਘ ਜੋ ਕਿ ਕਰੀਬ 4 ਸਾਲ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਗਿਆ ਹੋਇਆ ਸੀ ਤੇ ਉਸ ਨੇ ਜਨਵਰੀ 2022 ‘ਚ ਪੀ.ਆਰ. ਵੀ ਹੋ ਜਾਣ ਸੀ ਪ੍ਰੰਤੂ ਬੀਤੇ ਦਿਨੀਂ ਅਮਰਜੀਤ ਸਿੰਘ ਦੀ ਅਟੈਕ ਨਾਲ ਕੈਨੇਡਾ ਵਿਚ ਮੌਤ ਹੋਈ।