ਆਮ ਆਦਮੀ ਪਾਰਟੀ ਨੇ “ਅਸ਼ਾਂਤ ਪੰਜਾਬ” ਦਾ ਨੈਰੇਟਿਵ ਸਿਰਜਣ ਦੀ ਸ਼ੁਰੂਆਤ “ਸ਼ਾਂਤੀ ਮਾਰਚ” ਅਤੇ ਤਿਰੰਗਾ ਰੈਲੀਆਂ ਕੱਢ ਕੇ ਸ਼ੁਰੂ ਕੀਤੀ ਸੀ। ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਫਲਾਪ ਰੈਲੀ ਨੂੰ ਸੁਰੱਖਿਆ ਦਾ ਮੁੱਦਾ ਬਣਾ ਕੇ ਇਸ ਗੱਲ ਨੂੰ ਹੋਰ ਪੱਕਾ ਕੀਤਾ ਕਿ ਪੰਜਾਬ’ਚ ਸ਼ਾਂਤੀ ਨਹੀੰ ਹੈ। ਇਸ ਤਰਾਂ ਦਾ ਮਾਹੌਲ ਪੈਦਾ ਕਰਕੇ ਦੋਵੇੰ ਪਾਰਟੀਆਂ ਵੱਲੋੰ ਬਹੁਗਿਣਤੀ ਦੇਸ ਵਾਸੀਆਂ ਨੂੰ ਇਸ ਗੱਲ ਲਈ ਤਿਆਰ ਕੀਤਾ ਜਾ ਰਿਹਾ ਹੈ ਕਿ ਪੰਜਾਬ’ਚ ਕਿਸੇ ਕਾਰਵਾਈ ਦੀ ਲੋੜ ਹੈ ਤਾਂ ਕਿ ਰਾਸ਼ਟਰੀ ਸੁਰੱਖਿਆ ਲਈ ਸ਼ਾਂਤੀ ਕਾਇਮ ਕੀਤੀ ਜਾ ਸਕੇ। ਇਸ ਦੇ ਨਤੀਜੇ ਸਿੱਖਾਂ ਲਈ ਖ਼ਤਰਨਾਕ ਵੀ ਹੋ ਸਕਦੇ। ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵੇਂ ਇੱਕੋ ਜਗਾ ਤੋੰ ਅਤੇ ਇੱਕੋ ਏਜੰਡੇ ਤੇ ਚੱਲ ਚੱਲਦੀਆਂ ਹਨ। ਇੱਕ ਹਿੰਦੂਤਵਾ ਤਾਂ ਕੱਟੜ ਚੇਹਰਾ ਹੈ ਦੂਜਾ ਸਕੂਲਰ ਹੈ; ਪਰ ਹੈ ਦੋਵੇਂ ਇੱਕੋ ਹੀ। ਦੋਵਾਂ ਤੋਂ ਪੰਜਾਬ ਨੂੰ ਇੱਕੋ ਜਿਹਾ ਖ਼ਤਰਾ ਹੈ। ਪਰ ਨੁਕਸਾਨ ਵੱਧ ਆਮ ਆਦਮੀ ਪਾਰਟੀ ਕਰ ਸਕਦੀ ਹੈ ; ਕਿਉਂਕਿ ਜਿਸ ਤਰਾਂ ਲੋਕ ਭਾਜਪਾ ਨੂੰ ਦੁਸ਼ਮਣ ਵਾਂਗ ਦੇਖਦੇ ਹਨ ਹਲੇ ਉਸ ਤਰਾਂ ਕੇਜਰੀਵਾਲ ਨੂੰ ਨਹੀੰ ਦੇਖਦੇ ।

ਇਸ ਬੰਦੇ ਨੇ ਸਿੱਖਾਂ ਖਿਲਾਫ਼ ਮਾਹੌਲ ਸਿਰਜਣ ਅਤੇ ਪੰਜਾਬ ਨੂੰ ਬਦਨਾਮ ਕਰਨ’ਚ ਅਹਿਮ ਭੂਮਿਕਾ ਨਿਭਾਈ ਹੈ। ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੁੱਲਣ ਵੇਲੇ ਵੀ ਇਸ ਨੇ ਬਹੁਤ ਰੌਲਾ ਪਾਇਆ। ਇਸ ਨੇ ਚਾਰੇ ਪਾਸੇ ਪੰਜਾਬ ਨੂੰ ਅਸ਼ਾਂਤ ਦੱਸ ਕੇ ਬਦਨਾਮ ਕੀਤਾ। ਪੰਜਾਬ ਦੀ ਧਰਤੀ’ਤੇ ਤਿਰੰਗਾ ਯਾਤਰਾ ਕੱਢ ਕੇ ਇਸ ਨੇ ਨਵੀਂ ਪਿਰਤ ਪਾਈ। ਇਹ ਪੰਜਾਬ ‘ਚ ਯੁਮਨਾ ਪਾਰ ਦੀ ਸੱਭਿਅਤਾ ਦਾ ਰੰਗ ਭਰ ਕੇ ਗੁਰੂਆਂ ਦੇ ਨਾਮ ਤੇ ਵੱਸਦੇ ਪੰਜਾਬ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਜਿਹੜਾ ਮਾਹੌਲ ਇਸ ਨੇ ਸਿਰਜਣ ਦੀ ਕੋਸ਼ਿਸ਼ ਕੀਤੀ ਉਸ ਤਹਿਤ ਹੀ ਅੱਜ ਹਿੰਦੂਤਵੀ ਮੋਦੀ ਦੀ ਰੈਲੀ ਰੱਦ ਹੋਣ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਧਮਕੀਆਂ ਦੇ ਰਹੇ ਹਨ।

ਜੇਕਰ ਇਹਨਾਂ ਦੀ ਸਰਕਾਰ ਬਣ ਗਈ ਤਾਂ ਭਾਰਤ ਦੀ ਬਹੁਗਿਣਤੀ ਨੂੰ ਇਹ ਜਚਾਉਣ ਲਈ ਕਿ ਅਸੀਂ ਪੰਜਾਬ’ਚ ਸ਼ਾਂਤੀ ਬਹਾਲ ਕਰ ਰਹੇ ਹਾਂ ਇਹ ਸਿੱਖਾਂ ਦੇ ਜ਼ੁਲਮ ਕਰਨਗੇ। ਇਹ ਸਿੱਖਾਂ ਦਾ ਘਾਣ ਕਰਨਗੇ ਅਤੇ ਪੂਰਾ ਭਾਰਤ ਇਸ ਨੂੰ ਸਹਿਮਤੀ ਦੇਵੇਗਾ। ਇਸ ਤਰਾਂ ਸਿੱਖਾਂ ਦਾ ਘਾਣ ਕਰਕੇ ਆਮ ਆਦਮੀ ਪਾਰਟੀ ਲਈ ਪੂਰੇ ਭਾਰਤ ਦਾ ਦਰਵਾਜ਼ਾ ਖੱਲੇਗਾ। ਫੇਰ ਭਾਰਤ’ਚ ਦੋ ਮੁੱਖ ਪਾਰਟੀਆਂ ਹੀ ਹੋਣਗੀਆਂ ਅਤੇ ਦੋਵੇਂ ਹੀ ਆਰ.ਐਸ.ਐਸ ਦੀਆਂ “ਏ ਅਤੇ ਬੀ” ਟੀਮਾਂ। ਇਸ ਕਾਰਜ ਲਈ ਵਰਤਿਆ ਸਿੱਖਾਂ ਨੂੰ ਜਾਵੇਗਾ। ਸ਼ਾਂਤੀ ਮਾਰਚ ਅਤੇ ਤਿਰੰਗਾ ਯਾਤਰਾ ਲਈ ਆਮ ਆਦਮੀ ਪਾਰਟੀ ਨੂੰ ਟੂਲਕਿੱਟ ਨਾਗਪੁਰ ਤੋਂ ਹੀ ਮਿਲੀ ਹੈ।

– ਸਤਵੰਤ ਸਿੰਘ