ਪੰਜਾਬ ਦੀਆਂ ਅਖਬਾਰਾਂ ‘ਤੇ ਚੈਨਲਾਂ ਵੱਲੋੰ ਬੰਦੀ ਸਿੰਘਾਂ ਦੇ ਰਿਹਾਈ ਮਾਰਚ ਦੀ ਖਬਰ ਨੂੰ ਬਿਲਕੁਲ ਬਲੈਕ ਆਊਟ ਕੀਤਾ ਗਿਆ ਹੈ। ਕਈ ਅਖਬਾਰਾਂ, ਜੋ ਕਾਮਰੇਡਾਂ ਵੱਲੋੰ ਹਿੰਦੋਸਤਾਨੀ ਨਕਸਲੀਆਂ/ਮਾਉੰਵਾਦੀਆਂ ਦੀ ਰਿਹਾਈ ਖਾਤਰ ਡੀਸੀ ਦਫਤਰ ਘੇਰਨ ਦੀ ਖਬਰ ਅੱਧੇ ਪੇਜ ਦੀ ਲਾਉੰਦੀਆਂ ਨੇ ਉਹਨਾਂ ਇਕ ਸਤਰ ਵੀ ਨਹੀੰ ਲਿਖੀ।

ਸਿੰਘਾਂ ਨੂੰ ਜੇਲਾਂ ‘ਚ 31-31 ਸਾਲ ਹੋ ਗਏ ਹਨ। ਝੂਠੇ ਪੁਲਿਸ ਮੁਕਾਬਲਿਆਂ ‘ਚ ਨੌਜਵਾਨਾਂ ਨੂੰ ਮਾਰਣ ਲਈ ਦੋਸ਼ੀ ਸਾਬਤ ਹੋਏ ਪੁਲਿਸ ਅਫਸਰਾਂ ਦੀ ਉਮਰ ਕੈਦ ਤਿੰਨ ਸਾਲ ਬਾਦ ਖਤਮ ਕਰ ਦਿੱਤੀ ਤੇ ਉਨਾਂ ਨੂੰ ਦੋਸ਼ ਮੁਕਤ ਕਰ ਦਿੱਤਾ।

ਏਡੇ ਵੱਡੇ ਅਨਿਆ ਤੇ ਮਨੁੱਖੀ ਹੱਕਾਂ ਦੇ ਬਰਖਿਲਾਫ ਅਖਬਾਰਾਂ ਤੇ ਮੀਡੀਆ ਦਾ ਜੋ ਰੁਖ ਹੈ ਉਹ ਸਾਨੂੰ ਜੱਗ ਜਾਹਰ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਰਾਜਪਾਲ ਇਸ ਮਸਲੇ ਨੂੰ ਮਸਲਾ ਹੀ ਨਾ ਸਮਝੇ, ਕਿਉੰਕਿ ਕਿਤੇ ਕੋਈ ਖਬਰ ਨਹੀੰ ਲੱਗੀ। ਜਿਹੜੇ ਅਖਬਾਰ ਜਾਂ ਚੈਨਲਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਮਾਰਚ ਦੀ ਖਬਰ ਨਹੀੰ ਚਲਾਈ ਉਹਨਾ ਦਾ ਨਾਮ ਤੁਸੀ ਟਿਪਣੀ ਖਾਨੇ ਵਿਚ ਦੇ ਸਕਦੇ ਹੋ।

ਪਾਤਸ਼ਾਹ ਦੇ ਬਚਨ ਹਨ, “ਸਿੱਖ ਸੰਗਤ ਰੂਪ ਵਿੱਚ ਹੋਣਗੇ ਤਾਂ ਮੇਰਾ ਹੀ ਰੂਪ ਹੋਣਗੇ, ਜਦੋਂ ਜਦੋਂ ਵੀ ਮੇਰੇ ਸਿੱਖ ਜਬਰ ਤੇ ਅਨਿਆਂ ਵਿਰੁੱਧ ਚਉਕੀ ਸਾਹਿਬ ਦੀ ਮਰਿਆਦਾ ਵਰਤਣਗੇ, ਮੈਂ ਚਉਕੀ ਸਾਹਿਬ ਵਿੱਚ ਹਾਜ਼ਰ ਹੋਵਾਂਗਾ।”

ਗੁਰੂ ਦੇ ਨਾਮ ਤੋਂ ਬਿਨਾ ਵੱਡੇ ਤੋਂ ਵੱਡਾ ਇਕੱਠ ਵੀ ਮਕਾਣ ਵਰਗਾ ਲੱਗਦਾ। ਗੁਰੂ ਦੇ ਨਾਮ ਨਾਲ ਚੜ੍ਹਦੀਕਲਾ ਵਿਗਸਦੀ ਹੈ। ਨੀਰਸਤਾ ਨੇੜੇ ਨਹੀਂ ਲੱਗਦੀ। ਨੀਲੀਆ, ਕੇਸਰੀ ਦਸਤਾਰਾਂ ਤੇ ਖਾਲਸਾਈ ਨਿਸ਼ਾਨ ਕੁੱਲ ਕਾਇਨਾਤ ਨੂੰ ਖਾਲਸਾਈ ਰੰਗ ਵਿੱਚ ਸਰਸ਼ਾਰ ਕਰ ਦਿੰਦੇ ਨੇ। ਜੈਕਾਰੇ ਜੋਸ਼ ਤੇ ਗੁਰਬਾਣੀ ਸਹਿਜ ਦਾ ਐਸਾ ਸੁਮੇਲ ਸਿਰਜਦੇ ਨੇ ਕਿ ਪਲਾਂ ਵਿੱਚ ਧਰਨੇ ਮੁਜ਼ਾਹਰਿਆਂ ਦੇ ਇਕੱਠ ਗੁਰੂ ਰੂਪ ਸੰਗਤ ਹੋ ਨਿੱਬੜਦੇ ਨੇ।
ਮਹਿਕਮਾ_ਪੰਜਾਬੀ