ਕੁਨੈਕਸ਼ਨ ਮੁੜ ਬਹਾਲ ਕਰਨ ਲਈ 1500 ਰੁਪਏ ਦੀ ਫ਼ੀਸ ਨਹੀਂ ਲਈ ਜਾਵੇਗੀ – ਚੰਨੀ
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਿੱਧੂ ਨਾਲ ਉਨ੍ਹਾਂ ਦੀ ਫ਼ੋਨ ‘ਤੇ ਗੱਲ ਹੋਈ ਹੈ ਅਤੇ ਉਨ੍ਹਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ | ਅੱਜ ਜਾਂ ਕੱਲ੍ਹ ਸਿੱਧੂ ਨਾਲ ਗੱਲ ਹੋ ਜਾਵੇਗੀ | ਸਿੱਧੂ ਨੂੰ ਫ਼ੋਨ ਕਰ ਕੇ ਗੱਲਬਾਤ ਲਈ ਬੁਲਾਇਆ – ਚੰਨੀ , ਪਾਰਟੀ ਹਰ ਇਕ ਲਈ ਸੁਪਰੀਮ ਹੁੰਦੀ ਹੈ – ਚੰਨੀ |…2 ਕਿੱਲੋਵਾਟ ਤੱਕ ਦੇ ਖਪਤਕਾਰਾਂ ਦਾ ਬਕਾਇਆ ਬਿੱਲ ਪੰਜਾਬ ਸਰਕਾਰ ਭਰੇਗੀ – ਚੰਨੀ… 2 ਕਿੱਲੋਵਾਟ ਤੱਕ ਦੇ ਖਪਤਕਾਰਾਂ ਦਾ ਬਕਾਇਆ ਬਿੱਲ ਪੰਜਾਬ ਸਰਕਾਰ ਭਰੇਗੀ – ਚੰਨੀ.. ਕੱਟੇ ਹੋਏ ਕੁਨੈਕਸ਼ਨ ਮੁੜ ਬਹਾਲ ਹੋਣਗੇ –
ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਨਵ ਨਿਯੁਕਤ ਚੇਅਰਮੈਨ ਦਮਨਦੀਪ ਸਿੰਘ ਉੱਪਲ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਆਪਣੀ ਜੇਬ ਵਿਚ ਰੱਖਿਆ ਹੋਇਆ ਹੈ, ਨਵਜੋਤ ਸਿੰਘ ਸਿੱਧੂ ਦੇ ਹੁਕਮ ਦਾ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ ਲੜਾਈ ਮੁੱਦਿਆਂ ਦੀ ਹੈ ਨਾ ਕਿ ਕਿਸੇ ਕੁਰਸੀ ਲਈ।
ਸੋਸ਼ਲ ਮੀਡੀਆ ‘ਤੇ ਸਿੱਧੂ ਤੇ ਕੈਪਟਨ ਦੇ ਸਮਰਥਕ ਮਿਹਣੋ-ਮਿਹਣੀ
ਸੋਸ਼ਲ ਮੀਡੀਆ ‘ਤੇ ਸਿੱਧੂ ਸਮਰਥਕਾਂ ਵਲੋਂ ਸਿੱਧੂ ਦੇ ਦਿੱਤੇ ਅਸਤੀਫ਼ੇ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਕੈਪਟਨ ਸਮਰਥਕਾਂ ਦਾ ਸਿੱਧੂ ਬਾਰੇ ਕਹਿਣਾ ਹੈ ਕਿ ਹੁਣ ਇਹ ਤਾਂ ਸਾਫ਼ ਹੋ ਗਿਆ ਹੈ ਕਿ ਸਿੱਧੂ ਨੂੰ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਸੀ | ਸਿੱਧੂ ਜਾਣਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਆਮ ਲੋਕਾਂ ‘ਚ ਆਪਣੀ ਥਾਂ ਮਜ਼ਬੂਤ ਕਰ ਰਹੇ ਹਨ, ਇਸ ਦਾ 2022 ਦੀਆਂ ਚੋਣਾਂ ਵਿਚ ਵਿਚ ਵੀ ਸਿੱਧੂ ਦਾ ਦਾਅ ਨਹੀਂ ਲੱਗਣਾ, ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਸਿੱਧੂ ਨੇ ਵੱਡੀ ਗ਼ਲਤੀ ਕੀਤੀ ਹੈ ਹੁਣ ਇਸ ਦਾ ਕਿਸੇ ਵੀ ਪਾਰਟੀ ‘ਚ ਕੁਝ ਨਹੀਂ ਬਣਨਾ, ਬੇਸ਼ੱਕ ਕਾਂਗਰਸ ਹਾਈਕਮਾਨ ਵਲੋਂ ਹਾਲੇ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਸੋਸ਼ਲ ਮੀਡੀਆ ਤੇ ਸੁਨੀਲ ਜਾਖੜ ਦੇ ਕਾਂਗਰਸ ਪ੍ਰਧਾਨ ਬਣਨ ਬਾਰੇ ਲੋਕਾਂ ਵਲੋਂ ਕੁਮੈਂਟ ਕੀਤੇ ਜਾ ਰਹੇ ਹਨ | ਦੂਜੇ ਪਾਸੇ ਪਟਿਆਲਾ ਵਿਚਲੀ ਕਾਂਗਰਸ ਦੀ ਗੁੱਟਬੰਦੀ ਵੀ ਸਿੱਧੂ ਦੇ ਅਸਤੀਫ਼ੇ ਬਾਅਦ ਜਗ-ਜ਼ਾਹਰ ਹੋਣ ਲੱਗ ਪਈ ਹੈ | ਮੋਤੀ ਮਹਿਲ ਦੇ ਕਰੀਬੀ ਮੰਨੇ ਜਾਂਦੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਨੂੰ ਟਵੀਟ ਕਰਕੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੀ ਗੱਲ ਆਖੀ ਗਈ ਹੈ |