ਕਨੇਡਾ- ਔਰਤਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਪੰਜਾਬੀ ਨੂੰ ਡਿਪੋਰਟ ਕਰਕੇ ਵਾਪਿਸ ਭਾਰਤ ਭੇਜਿਆ ਜਾਵੇਗਾ..ਸਬੂਤ ਇੰਨੇ ਸੀ ਕਿ ਆਪ ਆਪਣਾ ਗੁਨਾਹ ਮੰਨ ਲਿਆ
ਲੰਡਨ ੳਨਟਾਰੀਉ ਵਿਖੇ ਔਰਤਾ ਨੂੰ ਤੰਗ ਪ੍ਰੇਸ਼ਾਨ ਕਰਨ ,ਪਿੱਛਾ ਕਰਨ ਅਤੇ ਗਲਤ ਢੰਗ ਨਾਲ ਗੱਲਬਾਤ ਕਰਨ ਦੇ ਦੋਸ਼( ਕ੍ਰਿਮਿਨਲ ਹਰੈਸਮੈੰਟ) ਹੇਠ ਸਰਨਜੀਤ ਸਿੰਘ (22) ਦੀ ਕੈਨੇਡਾ ਤੋਂ ਹੋਵੇਗੀ ਡਿਪੋਟੇਸ਼ਨ। ਸਰਨਜੀਤ ਸਿੰਘ ਨੇ ਆਪਣੇ ਤੇ ਲੱਗੇ ਹੋਏ ਦੋਸ਼ਾ ਨੂੰ ਅਦਾਲਤ ਚ ਸਵੀਕਾਰ ਕਰ ਲਿਆ ਹੈ । ਇਹ ਘਟਨਾਕ੍ਰਮ ਪਿਛਲੇ ਸਾਲ ਅਕਤੂਬਰ ਦਾ ਹੈ ਅਤੇ ਸਰਨਜੀਤ ਸਿੰਘ ਨੂੰ 13 ਨਵੰਬਰ ਨੂੰ ਕ੍ਰਿਮਿਨਲ ਹਰੈਸਮੈੰਟ ਦੇ ਦੋਸ਼ਾ ਤਹਿਤ ਚਾਰਜ ਕੀਤਾ ਗਿਆ ਸੀ ,ਇਸ ਮਾਮਲੇ ਚ ਸਰਨਜੀਤ ਸਿੰਘ ਨੇ ਲੰਘੇ ਵੀਰਵਾਰ ਆਪਣੇ ਉਤੇ ਲੱਗੇ ਹੋਏ ਦੋਸ਼ਾ ਨੂੰ ਅਦਾਲਤ ਚ ਸਵੀਕਾਰ ਕਰ ਲਿਆ ਸੀ । ਇਸ ਮਾਮਲੇ ਚ ਦਰਜਨ ਤੋਂ ਵੱਧ ਪੀੜਤ ਸਨ ਤੇ ਜਿਆਦਾਤਰ ਵੈਸਟਰਨ ਯੂਨੀਵਰਸਟੀ ਨਾਲ ਸਬੰਧਤ ਵਿਦਿਆਰਥਣਾ ਸਨ।
ਕੁਲਤਰਨ ਸਿੰਘ ਪਧਿਆਣਾ
Kultaran Singh Padhiana – ਇਸ ਬੰਦੇ ਨੇ ਰਾਹ ਜਾਂਦੀਆ ਕੁੜੀਆ ਦੇ ਗੁੱਟ ਫੜਕੇ ਰੋਕਿਆ,ਘਰ ਜਾਕੇ ਦਰਵਾਜੇ ਭੰਨੇ ,ਕੁੜੀਆ ਦੇ ਪਿਉ ਨਾਲ ਬਦਤਮੀਜ਼ੀਆ ਕੀਤੀਆ , ਕੁੜੀਆ ਦੇ ਕਾਰਾ ਦੇ ਦਰਵਾਜੇ ਫੜ ਉਨਾ ਨੂੰ ਗੱਡੀ ਚ ਬਹਿਣ ਤੋਂ ਰੋਕਿਆ ਸਬੂਤ ਇੰਨੇ ਸੀ ਕਿ ਆਪ ਆਪਣਾ ਗੁਨਾਹ ਮੰਨ ਲਿਆ। ਹੁਣ ਇਹੋ ਜਿਹੇ ਬਦਮਾਸ਼ ਬੰਦੇ ਦੀ ਕਿਸੇ ਨੇ ਸਪੋਰਟ ਕਰਨੀ ਹੈ ਜਾਂ ਨਹੀ ਜਾ ਇਹ ਸਵਾਲ ਪੁੱਛਣਾ ਹੈ ਕਿ ਇਸਦੀ ਫੋਟੋ ਨਾਲ ਭਾਈਚਾਰੇ ਨੂੰ ਬਹੁਤ ਵੱਡਾ ਘਾਟਾ ਪੈ ਜਾਣਾ ਹੈ ਉਹ ਪਹਿਲਾ ਇਸ ਦੀਆਂ ਕਰਤੂਤਾ ਵੇਖ ਲੈਣ