ਪ੍ਰੋਜੈਕਟ ਲਿੰਕਸ (Lynx) ਤਹਿਤ 21 ਕਿਲੋ ਸ਼ਕੀ ਡਰੱਗਜ਼ ਨਾਲ ਗ੍ਰਿਫਤਾਰ ਮਿਸੀਸਾਗਾ ਨਿਵਾਸੀ ਨੂੰ ਹੋਈ 13 ਸਾਲ ਤੋਂ ਵੱਧ ਦੀ ਸਜ਼ਾ
ਹਾਲਟਨ ਹਿਲਜ਼,ਉਨਟਾਰੀਓ: ਹਾਲਟਨ ਰੀਜ਼ਨਲ ਪੁਲਿਸ ਵੱਲੋ ਕੀਤੀ ਗਈ 7 ਮਹੀਨਿਆਂ ਦੀ ਜਾਂਚ ਤੋ ਬਾਅਦ 21 ਕਿਲੋ ਸ਼ਕੀ ਡਰੱਗਜ਼ ਅਤੇ ਕੁੱਲ 2.5 ਮਿਲੀਅਨ ਡਾਲਰ ਦੀ ਬਰਾਮਦਗੀ ਜਿਸ ਚ 1.1 ਮਿਲੀਅਨ ਡਾਲਰ ਕੈਸ਼ ,ਗੱਡੀਆ ਅਤੇ ਮਹਿੰਗੀਆਂ ਘੜੀਆ ਸਨ ਨਾਲ ਗ੍ਰਿਫਤਾਰ ਕੀਤੇ ਗਏ 7 ਸ਼ਕੀ ਦੋਸ਼ੀਆ ਚੋਂ ਇੱਕ ਅਜਮੇਰ ਸਿੰਘ (45) ਨੂੰ 13 ਸਾਲ ਅਤੇ 222 ਦਿਨਾਂ ਦੀ ਸਜਾ ਹੋਈ ਹੈ। ਇੱਕ ਹੋਰ ਵਖਰੇ ਚਾਰਜ਼ ਤਹਿਤ ਅਜਮੇਰ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ ਪਰ ਦੋਨੇ ਸਜ਼ਾਵਾ ਨਾਲੋ-ਨਾਲ ਚੱਲਣਗੀਆਂ।
ਇਸਤੋ ਇਲਾਵਾ $727,883 ਡਾਲਰ ਦੀ ਨਕਦੀ, ਇਸ ਮਾਮਲੇ ਚ ਵਰਤੀ ਗਈ ਗੱਡੀ ਅਤੇ ਜਿਊਲਰੀ ਨੂੰ ਵੀ ਜਬਤ ਕਰਨ ਦਾ ਫੈਸਲਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰੋਜੈਕਟ ਲਿੰਕਸ ਤਹਿਤ ਅਪ੍ਰੈਲ 2020 ਨੂੰ ਹਾਲਟਨ ਰੀਜ਼ਨਲ ਪੁਲਿਸ ਵੱਲੋ 7 ਜਣੇ ਸ਼ਕੀ 21 ਕਿਲੋ ਦੀ ਡਰੱਗ ਨਾਲ ਗ੍ਰਿਫਤਾਰ ਕੀਤੇ ਗਏ ਸਨ ਜਿੰਨਾ ਚ 4 ਪੰਜਾਬੀ ਸਨ ,ਬਾਕੀ ਕਥਿਤ 6 ਦੋਸ਼ੀਆ ਦੇ ਮਾਮਲੇ ਤੇ ਕੋਰਟ ਦਾ ਫੈਸਲਾ ਹਾਲੇ ਨਹੀਂ ਆਇਆ ਹੈ। ਫੈਸਲੇ ਤੋਂ ਬਾਅਦ ਹਾਲਟਨ ਪੁਲਿਸ ਸਰਵਿਸ ਦੇ ਡਿਪਟੀ ਚੀਫ ਜੈਫ ਹਿਲ ਨੇ ਖੁਸ਼ੀ ਜਤਾਈ ਹੈ ਅਤੇ ਕਿਹਾ ਹੈ ਕਿ ਇਸ ਫੈਸਲੇ ਨਾਲ ਬਾਕੀਆ ਨੂੰ ਵੀ ਸਖਤ ਸੁਨੇਹਾ ਜਾਵੇਗਾ।
ਕੁਲਤਰਨ ਸਿੰਘ ਪਧਿਆਣਾ