ਢਾਈ ਮਹੀਨੇ ਬਾਅਦ ਜੇਲ੍ਹ ‘ਚੋਂ ਨਿਕਲੇ Sukhpal Khaira ਨੇ ਵਿਰੋਧੀਆਂ ਖ਼ਿਲਾਫ਼ ਚੁਣ-ਚੁਣ ਕੇ ਸਾਧੇ ਨਿਸ਼ਾਨੇ, LIVE ..ਵੱਡੇ ਕਾਂਗਰਸੀ ਆਗੂ ਨੂੰ ਆਖ ਦਿੱਤਾ ‘ਕਾਇਰ’, AAP ਦੀ ਲੀਡਰਸ਼ਿੱਪ ‘ਤੇ ਵੀ ਵਰ੍ਹੇ ਖਹਿਰਾ..ਢਾਈ ਮਹੀਨੇ ਬਾਅਦ ਜੇਲ੍ਹ ‘ਚੋਂ ਨਿਕਲੇ Sukhpal Khaira ਨੇ ਵਿਰੋਧੀਆਂ ਖ਼ਿਲਾਫ਼ ਚੁਣ-ਚੁਣ ਕੇ ਸਾਧੇ ਨਿਸ਼ਾਨੇ, LIVE..ਵੱਡੇ ਕਾਂਗਰਸੀ ਆਗੂ ਨੂੰ ਆਖ ਦਿੱਤਾ ‘ਕਾਇਰ’, AAP ਦੀ ਲੀਡਰਸ਼ਿੱਪ ‘ਤੇ ਵੀ ਵਰ੍ਹੇ ਖਹਿਰਾ

ਈ.ਡੀ ਵੱਲੋਂ ਮੇਰੇ ਵਿਰੁੱਧ ਦਰਜ ਕੀਤੇ ਸਰਾਸਰ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਮੁਕੱਦਮੇ ਖਿਲਾਫ ਮੈਂ 50 ਫੀਸਦੀ ਜੰਗ ਜਿੱਤ ਲਈ ਹੈ, ਬਾਕੀ ਦੀ ਲੜਾਈ 20 ਫਰਵਰੀ ਨੂੰ ਲੋਕਾਂ ਦੀ ਕਚਿਹਰੀ ਵਿੱਚ ਅਤੇ ਫਿਰ ਟਰਾਇਲ ਦੋਰਾਨ ਅਦਾਲਤ ਵਿੱਚ ਜਿੱਤੀ ਜਾਵੇਗੀ – ਖਹਿਰਾ

ਪਟਿਆਲਾ ਜੇਲ ਤੋਂ ਰਿਹਾਅ ਹੋਣ ਉਪਰੰਤ ਅੱਜ ਚੰਡੀਗੜ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਉਹਨਾਂ ਖਿਲਾਫ ਈ.ਡੀ ਵੱਲੋਂ ਦਰਜ ਕੀਤੇ ਝੂਠੇ ਮੁਕੱਦਮੇ ਦੀਆਂ ਤੱਥਾਂ ਦੇ ਅਧਾਰ ਤੇ ਧੱਜੀਆਂ ਉਡਾ ਦਿੱਤੀਆਂ। ਉਹਨਾਂ ਕਿਹਾ ਕਿ 9 ਮਾਰਚ 2021 ਨੂੰ ਸਾਡੇ ਰਿਹਾਇਸ਼ਾਂ ਉਂਪਰ ਰੇਡ ਕਰਨ ਮੋਕੇ ਮੇਰੇ ਉਂਪਰ ਅੰਤਰਰਾਸ਼ਟਰੀ ਡਰੱਗ ਕਿੰਗਪਿੰਨ ਹੋਣ, ਨਕਲੀ ਪਾਸਪੋਰਟ ਹੋਣ, ਗੈਰਕਾਨੂੰਨੀ ਵਿਦੇਸ਼ੀ ਕਰੰਸੀ ਹੋਣ, ਡਰੱਗ ਮਨੀ ਰਾਹੀ ਜਾਇਦਾਦਾਂ ਬਣਾਉਣ ਆਦਿ ਦੇ ਢੇਰ ਸਾਰੇ ਇਲਜਾਮ ਲਗਾਉਣ ਵਾਲੀ ਈ.ਡੀ ਆਪਣੇ ਚਲਾਨ ਵਿੱਚ ਇਹਨਾਂ ਇਲਜਾਮਾਂ ਨੂੰ ਸਾਬਿਤ ਕਰਨ ਵਿੱਚ ਪੂਰੀ ਤਰਾ ਨਾਲ ਅਸਫਲ ਰਹੀ ਹੈ ਅਤੇ ਮਹਿਜ ਇੱਕ ਇਨਕਮ ਟੈਕਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਹੈ।

11.11.2021 ਨੂੰ ਗ੍ਰਿਫਤਾਰ ਕੀਤੇ ਜਾਣ ਸਮੇਂ ਮੇਰੇ ਉਂਪਰ 1.19 ਲੱਖ ਅਮਰੀਕੀ ਡਾਲਰ ਦੀ ਗੈਰਕਾਨੂੰਨੀ ਵਿਦੇਸ਼ੀ ਫੰਡਿੰਗ ਇਕੱਠੇ ਕਰਨ ਦੇ ਲਗਾਏ ਇਲਜਾਮਾਂ ਦਾ ਕਿਤੇ ਵੀ ਜਿਕਰ ਨਹੀਂ ਹੈ ਕਿਉਂਕਿ ਇਹਨਾਂ ਇਲਾਜਮਾਂ ਨੂੰ ਉਹ ਸਾਬਿਤ ਨਹੀਂ ਕਰ ਪਾਏ। ਆਪਣੇ 80 ਪੰਨਿਆਂ ਦੇ ਚਲਾਨ ਵਿੱਚ ਈ.ਡੀ ਵੱਲੋਂ ਬੁਣੇ ਗਏ ਝੂਠ ਦਾ ਜਾਲ 01.04.2014 ਤੋਂ 31.03.2020 ਤੱਕ ਸਾਡੀ ਆਮਦਨ ਅਤੇ ਖਰਚਿਆਂ ਵਿਚਲੇ 3.82 ਕਰੋੜ ਰੁਪਏ ਦੇ ਫਰਕ ਦੁਆਲੇ ਹੀ ਘੁੰਮਦਾ ਹੈ। ਹਜਾਰਾਂ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਨੂੰ ਰੋਕਣ ਵਾਸਤੇ ਖੁਦ ਨੂੰ ਭਾਰਤ ਦੀ ਸਰਵ ਉਂਚ ਏਜੰਸੀ ਆਖਣ ਵਾਲੀ ਈ.ਡੀ ਇਸ ਹੇਠਲੇ ਪੱਧਰ ਤੱਕ ਡਿੱਗ ਗਈ ਹੈ ਕਿ 2016 ਵਿੱਚ ਮੇਰੀ ਬੇਟੀ ਅਤੇ 2019 ਵਿੱਚ ਮੇਰੇ ਵਿਆਹ ਦੇ ਖਰਚਿਆਂ ਅਤੇ ਸਾਡੇ ਚੰਡੀਗੜ ਘਰ ਦੀ ਛੋਟੀ ਜਿਹੀ ਮੁਰੰਮਤ ਦੀ ਜਾਂਚ ਕਰ ਰਹੀ ਹੈ।ਹੈਰਾਨੀ ਦੀ ਗੱਲ ਹੈ ਕਿ ਛੇ ਸਾਲਾਂ ਦੋਰਾਨ ਸਾਡੀ ਆਮਦਨ ਅਤੇ ਖਰਚਿਆਂ ਵਿੱਚ 3.82 ਕਰੋੜ ਰੁਪਏ ਦਾ ਫਰਕ ਦਿਖਾਉਣ ਲੱਗੇ ਈ.ਡੀ ਨੇ ਜਾਣ ਬੁੱਝ ਕੇ ਸਾਡੀਆਂ ਯੂਨੀਅਨ ਬੈਂਕ ਆਫ ਇੰਡੀਆ ਅਤੇ ਕੈਪਿਟਲ ਬੈਂਕ ਕਪੂਰਥਲਾ ਦੀਆਂ 2 ਕਰੋੜ ਰੁਪਏ ਦੀਆਂ ਦੋ ਖੇਤੀਬਾੜੀ ਕਰਜਾ ਲਿਮਟਾਂ ਨੂੰ ਸ਼ਾਮਿਲ ਨਹੀਂ ਕੀਤਾ ਜੋ ਕਿ ਮੇਰੇ ਵੱਲੋਂ ਵਿਆਹਾਂ ਅਤੇ ਹੋਰ ਕੰਮਾਂ ਵਾਸਤੇ ਲਈਆਂ ਗਈਆਂ ਸਨ।

ਇਸੇ ਤਰਾਂ ਹੀ ਈ.ਡੀ ਨੇ ਵਿਆਹਾਂ ਦੋਰਾਨ ਪ੍ਰਾਪਤ ਹੋਏ 60 ਲੱਖ ਰੁਪਏ ਦੇ ਸ਼ਗਨ ਅਤੇ ਨਜਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਲਏ ਕਰਜ ਅਤੇ ਸੱਭ ਤੋਂ ਅਹਿਮ ਸਾਡੇ ਪਰਿਵਾਰ ਦੀ 6 ਸਾਲ ਦੀ 1.5 ਕਰੋੜ ਰੁਪਏ ਦੀ ਖੇਤੀਬਾੜੀ ਆਮਦਨ ਨੂੰ ਵੀ ਸ਼ਾਮਿਲ ਨਹੀਂ ਕੀਤਾ ਜੋ ਕਿ ਉਕਤ ਛੇ ਸਾਲ ਦੇ ਸਮੇਂ ਦੋਰਾਨ ਸਾਡੀ ਆਮਦਨ ਅਤੇ ਖਰਚਿਆਂ ਵਿਚਲੇ ਫਰਕ ਦਾ ਢੁੱਕਵਾਂ ਜਵਾਬ ਹੈ।

ਈ.ਡੀ ਨੇ ਬੜੇ ਹੀ ਨਾਟਕੀ ਢੰਗ ਨਾਲ ਬਿਨਾਂ ਕੋਈ ਸਬੂਤ ਦਿੱਤੇ ਜੁਬਾਨੀ ਕਲਾਮੀ ਆਖ ਦਿੱਤਾ ਕਿ ਉਕਤ 3.82 ਕਰੋੜ ਰੁਪਏ ਲੱਖਣ ਕੇ ਪੱਡਾ ਨਿਵਾਸੀ ਗੁਰਦੇਵ ਸਿੰਘ ਕੋਲੋ ਪ੍ਰਾਪਤ ਹੋਈ ਡਰੱਗ ਮਨੀ ਹੈ ਜੋ ਕਿ 10 ਹੋਰਨਾਂ ਮੁਜਰਿਮਾਂ ਸਮੇਤ ਮੁਕੱਦਮਾ ਨੰ 35 ਥਾਣਾ ਸਦਰ ਜਲਾਲਾਬਾਦ ਫਾਜਿਲਕਾ ਤਹਿਤ 2015 ਤੋਂ ਜੇਲ ਵਿੱਚ ਹੈ। ਈ.ਡੀ ਨੇ ਜਾਇਦਾਦ, ਗੱਡੀਆਂ, ਨਕਦ ਜਾਂ ਬੈਂਕ ਲੈਣਦੇਣ ਆਦਿ ਦਾ ਕੋਈ ਵੀ ਸਬੂਤ ਨਹੀਂ ਦਿੱਤਾ ਜੋ ਕਿ ਸਾਬਿਤ ਕਰੇ ਕਿ ਅਸੀ ਇਹ 3.82 ਕਰੋੜ ਰੁਪਏ ਗੁਰਦੇਵ ਸਿੰਘ ਕੋਲੋਂ ਡਰੱਗ ਮਨੀ ਵਜੋਂ ਲਏ। ਈ.ਡੀ ਦੇ ਇਹ ਸਾਰੇ ਇਲਜਾਮ ਸਿਰਫ ਜੁਬਾਨੀ ਅਤੇ ਝੂਠ ਦਾ ਪੁਲੰਦਾ ਹਨ।

ਈ.ਡੀ ਦੀ ਇੱਕ ਹੋਰ ਹਾਸੋਹੀਣੀ ਅਤੇ ਬੇਤੁੱਕੀ ਕਹਾਣੀ ਚਲਾਨ ਦੇ ਪੰਨਾ ਨੰ 70 ਦੇ ਪੈਰਾ 7.2 ਵਿੱਚ ਹੈ ਜਿਥੇ ਕਿ ਗੁਰਦੇਵ ਸਿੰਘ ਦੀ ਭੂਮਿਕਾ ਬਿਆਨ ਕਰਦਿਆਂ ਇਲਜਾਮ ਲਗਾਇਆ ਗਿਆ ਹੈ ਕਿ ਉਹ ਆਪਣੇ ਡਿਫਾਲਟਰ ਬੈਂਕ ਕਰਜੇ (ਜਿਹਨਾਂ ਵਾਸਤੇ ਬੈਂਕਾਂ ਨੇ ਰਿਕਵਰੀ ਸੂਟ ਪਾਏ ਹਨ) ਮੋੜਣ ਦੀ ਬਜਾਏ ਸਾਨੂੰ ਡਰੱਗ ਮਨੀ ਦੇ ਰਿਹਾ ਸੀ ਅਤੇ ਉਹ ਵੀ 3-4 ਪਿੰਡਾਂ ਵਿੱਚ ਚੋਣ ਮੀਟਿੰਗਾਂ ਦਾ ਪ੍ਰਬੰਧ ਕਰਨ ਅਤੇ ਆਪਣੀ ਗੱਡੀ ਵਿੱਚ ਮੇਰੇ ਨਾਲ ਘੁੰਮਣ ਵਾਸਤੇ।

ਕਾਨੂੰਨ ਨੂੰ ਛਿੱਕੇ ਉਂਤੇ ਟੰਗਦਿਆਂ ਈ.ਡੀ ਨੇ ਪੰਨਾ ਨੰ 59 ਦੇ ਪੈਰਾ 5 ਵਿੱਚ ਗੁਰਦੇਵ ਸਿੰਘ ਦੇ ਸਹਿ ਦੋਸ਼ੀ ਅਤੇ ਐਨ.ਡੀ.ਪੀ.ਐਸ ਸਜ਼ਾਯਾਫਤਾ ਹਰਬੰਸ ਸਿੰਘ ਦੇ ਬਿਆਨ ਨੂੰ ਅਧਾਰ ਬਣਾਉਂਦਿਆਂ ਇਲਜਾਮ ਲਗਾਇਆ ਹੈ ਕਿ ਮੈਂ ਡਰੱਗ ਸਮੱਗਲਿੰਗ ਵਿੱਚ ਗੁਰਦੇਵ ਸਿੰਘ ਦੀ ਮਦਦ ਵਾਸਤੇ ਆਲਾ ਪੁਲਿਸ ਅਫਸਰਾਂ ਤੱਕ ਪਹੁੰਚ ਕੀਤੀ ਸੀ ਜੋ ਕਿ ਸਰਾਸਰ ਗਲਤ ਅਤੇ ਝੂਠ ਹੈ ਕਿਉਂਕਿ ਨਾ ਤਾਂ ਮੈਂ ਐਮ.ਐਲ.ਏ ਸਨ ਅਤੇ ਨਾ ਹੀ ਪੁਲਿਸ ਮਸ਼ੀਨਰੀ ਉਂਪਰ ਉਹ ਕੋਈ ਪ੍ਰਭਾਵ ਪਾ ਸਕਦਾ ਸੀ ਕਿਉਂਕਿ 2015 ਵਿੱਚ ਮੈਂ ਵਿਰੋਧੀ ਧਿਰ ਵਿੱਚ ਸੀ।

ਉਹਨਾਂ ਕਿਹਾ ਕਿ ਚਲਾਨ ਹੋਰ ਕੁਝ ਨਹੀਂ ਬਲਕਿ ਝੂਠ ਦਾ ਪੁਲੰਦਾ, ਈ.ਡੀ ਵੱਲੋਂ ਸੱਚ ਨੂੰ ਫਾਂਸੀ, ਇਨਸਾਫ ਲਈ ਉਠਣ ਵਾਲੀ ਮੇਰੀ ਅਵਾਜ ਦਬਾਉਣ ਦੀ ਕੋਸ਼ਿਸ਼, ਸਾਡੇ ਪਰਿਵਾਰ ਨੂੰ ਪਰੇਸ਼ਾਨ ਕਰਨ ਅਤੇ ਚੋਣ ਮੈਦਾਨ ਤੋਂ ਬਾਹਰ ਰੱਖਣ ਦੀ ਸਾਜਿਸ਼ ਹੈ। ਇਹ ਚਲਾਨ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਡੂੰਘੀ ਸਾਜਿਸ਼ ਦਾ ਵੀ ਖੁਲਾਸਾ ਕਰਦਾ ਹੈ ਕਿਉਂਕਿ 11.11.21 ਨੂੰ ਮੈਨੂੰ ਗ੍ਰਿਫਤਾਰ ਕੀਤੇ ਜਾਣ ਦਾ ਇੱਕ ਕਾਰਨ ਆਮ ਆਦਮੀ ਪਾਰਟੀ ਸੈਕਟਰੀ ਪੰਕਜ ਗੁਪਤਾ ਦਾ ਸਰਾਸਰ ਝੂਠਾ ਬਿਆਨ ਵੀ ਹੈ ਜਿਸਨੇ ਦਿੱਲੀ ਵਿਖੇ ਈ.ਡੀ ਨੂੰ ਬਿਆਨ ਦਿੰਦੇ ਸਮੇਂ ਮੇਰੇ ਉਂਪਰ 1.19 ਲੱਖ ਡਾਲਰ ਇਕੱਠੇ ਕਰਨ ਦਾ ਇਲਜਾਮ ਲਗਾਇਆ ਸੀ।
ਖਹਿਰਾ ਨੇ ਕਿਹਾ ਕਿ ਭਾਜਪਾ ਵੱਲੋਂ ਆਪਣੇ ਹੱਥਠੋਕੇ ਈ.ਡੀ ਰਾਹੀਂ ਬਾਂਹ ਮਰੋੜਣ ਦੀ ਨੀਤੀ ਜਾਂ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਸੱਤਾ ਦੇ ਲਾਲਚ ਵਿੱਚ ਝੂਠ ਦੀ ਸਿਆਸਤ ਕਰਨ ਦੇ ਬਾਵਜੂਦ ਉਹ ਹਰ ਤਰਾਂ ਦੀ ਬੇਇਨਸਾਫੀ ਅਤੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ।

ਉਹਨਾਂ ਕਿਹਾ ਕਿ ਈ.ਡੀ ਵੱਲੋਂ ਮੇਰੇ ਵਿਰੁੱਧ ਦਰਜ ਕੀਤੇ ਸਰਾਸਰ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਮੁਕੱਦਮੇ ਖਿਲਾਫ ਮੈਂ 50 ਫੀਸਦੀ ਜੰਗ ਜਿੱਤ ਲਈ ਹੈ, ਬਾਕੀ ਦੀ ਲੜਾਈ 20 ਫਰਵਰੀ ਨੂੰ ਲੋਕਾਂ ਦੀ ਕਚਿਹਰੀ ਵਿੱਚ ਅਤੇ ਫਿਰ ਟਰਾਇਲ ਦੋਰਾਨ ਅਦਾਲਤ ਵਿੱਚ ਜਿੱਤੀ ਜਾਵੇਗੀ।