ਬਰੈਂਪਟਨ ਵਿਖੇ ਲੰਘੀ ਰਾਤ 9:15 ਵਜੇ ਮੇਵਿਸ/ਕਲੇਮਨਟਾਇਨ (Mavis/ Clementine) ਖੇਤਰ ਚ ਵਾਪਰੇ ਦੋ ਵਾਹਨਾ ਦੇ ਹਾਦਸੇ ਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਸੁਮੀਤ ਕਟਾਰੀਆ(26) ਦੀ ਮੌਤ ਹੋ ਗਈ ਹੈ । ਸੁਮੀਤ ਕੈਨੇਡਾ ਵਿਖੇ 2018 ਚ ਅੰਤਰ-ਰਾਸ਼ਟਰੀ ਵਿਦਿਆਰਥੀ ਵਜੋ ਆਇਆ ਸੀ।

ਕੈਨੇਡਾ ’ਚ ਆਏ ਦਿਨ ਪੰਜਾਬੀਆਂ ਦੀਆਂ ਮੌਤ ਦੀਆਂ ਖ਼ਬਰਾ ਸਾਹਮਣੇ ਆ ਰਹੀਆਂ ਹਨ। ਇਸੇ ਤਰਾਂ ਦੀ ਇਕ ਹੋਰ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ ਸੁਮੀਤ ਕਟਾਰੀਆ ਨਾਂ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਸੁਮੀਤ ਕਟਾਰੀਆ ਦੀ ਕੈਨੇਡਾ ਦੇ ਬਰੈਂਪਟਨ ਵਿਖੇ ਬੀਤੀ ਰਾਤ 9:15 ਵਜੇ ਮੇਵਿਸ/ਕਲੇਮਨਟਾਇਨ (Mavis/ Clementine) ਖੇਤਰ ਵਿਚ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ।

ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਫਰੀਦਕੋਟ ਜ਼ਿਲ੍ਹੇ ਦੇ ਨਾਲ ਦੱਸਿਆ ਜਾਂਦਾ ਹੈ। ਮ੍ਰਿਤਕ ਇਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਅਤੇ ਉਮਰ 26 ਸਾਲ ਦੇ ਕਰੀਬ ਸੀ। ਸੁਮੀਤ ਕੈਨੇਡਾ ਵਿਖੇ 2018 ਵਿਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਵਜੋਂ ਆਇਆ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।