ਕੇਜਰੀਵਾਲ ਇਹ ਤਾਂ ਮੰਨ ਗਿਆ ਕਿ ਪ੍ਰੋ: ਭੁੱਲਰ ਦੀ ਫਾਈਲ ਦਿੱਲੀ ਸਰਕਾਰ ਕੋਲ ਪਈ ਹੈ। ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਤੇ ਝੂਠ ਬੋਲ ਕੇ #ਗੰਦੀ_ਰਾਜਨੀਤੀ ਕਰ ਰਿਹਾ ਹੈ। ਕੇਜਰੀਵਾਲ ਕਹਿੰਦਾ ਕਿ ਉਸ ਨੇ ਪਤਾ ਕੀਤਾ ਹੈ ਫਾਈਲ “sentence review board” ਕੋਲ ਪਈ ਹੈ ਪਰ ਨਾਲ ਹੀ ਕੋਰਾ ਝੂਠ ਬੋਲ ਕੇ ਕਹਿੰਦਾ ਕਿ ਇਸ ‘ਚ ਮੇਰਾ ਕੋਈ ਲੈਣ-ਦੇਣ ਨਹੀਂ। ਫਿਰ ਕਹਿੰਦਾ ਮੈਂ ਪ੍ਰਿਸੀਪਲ ਸੈਕਟਰੀ ਨੂੰ ਇਸ ਬੋਰਡ ਦੀ ਦੁਬਾਰਾ ਮੀਟਿੰਗ ਬੁਲਾਉਣ ਲਈ ਕਿਹਾ।

ਵਕੀਲਾਂ ਨੇ ਦੱਸਿਆ ਹੈ ਕਿ ਇਹ sentence review board ਕੇਜਰੀਵਾਲ ਦੀ ਦਿੱਲੀ ਸਰਕਾਰ ਦੇ ਅਧੀਨ ਹੈ। ਇਸ ਦੇ ਸੱਤ ਮੈਂਬਰ ਹਨ। ਇੱਕ ਮੈਂਬਰ ਪੁਲਿਸ ਦਾ, ਇਕ ਨਿਆਂਪਾਲਿਕਾ ਦਾ ਅਤੇ ਪੰਜ ਮੈਂਬਰ ਦਿੱਲੀ ਸਰਕਾਰ ਦੇ ਨੁਮਾਇੰਦੇ ਹਨ। ਪੁਲਿਸ ਤੇ ਨਿਆਂਪਾਲਿਕਾ ਵੱਲੋੰ ਪ੍ਰੋ:ਭੁੱਲਰ ਦੀ ਰਿਹਾਈ ਦਾ ਰਾਹ ਪਹਿਲਾਂ ਹੀ ਪੱਧਰਾਂ ਹੈ ਉਹਨਾਂ ਦੇ ਨੁਮਾਇੰਦੇ ਇਸ ਦੇ ਉਲਟ ਕਿਸ ਅਧਾਰ ਤੇ ਜਾਣਗੇ?

ਇਸ ਬੋਰਡ ਦਾ ਚੇਅਰਮੈਨ ਵੀ ਸਤਿੰਦਰ ਜੈਨ ਕੇਜਰੀਵਾਲ ਦੀ ਦਿੱਲੀ ਸਰਕਾਰ ਦਾ ਮੰਤਰੀ ਹੈ। ਬੋਰਡ ਦਾ ਬਹੁਮਤ ਦਿੱਲੀ ਸਰਕਾਰ ਕੋਲ ਹੈ। ਪ੍ਰੋ: ਭੁੱਲਰ ਦੀ ਰਿਹਾਈ ਇਹਨਾਂ ਦੇ ਹੱਥਾਂ’ਚ ਹੈ। ਇਸੇ ਬੋਰਡ ਨੇ ਪਹਿਲਾਂ ਤਿੰਨ ਵਾਰ ਫਾਈਲ ਰੱਦ ਕੀਤੀ ਹੈ। ਪਰ ਕੇਜਰੀਵਾਲ ਇਸ ਮਸਲੇ ਤੇ ਗੰਦੀ ਰਾਜਨੀਤੀ ਕਰ ਰਿਹਾ ਹੈ। ਝੂਠ ‘ਤੇ ਝੂਠ ਬੋਲ ਰਿਹਾ ਹੈ। ਭੇਡਾਂ ਉਸ ਝੂਠ ‘ਤੇ ਖੜ ਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ ਜਦਕਿ ਸੱਚ ਸਭ ਦੇ ਸਾਹਮਣੇ ਹੈ।
– ਸਤਵੰਤ ਸਿੰਘ

ਕੀ ਕੇਜਰੀਵਾਲ ਅਤੇ ਰਾਘਵ ਚੱਢਾ ਦਿੱਲੀ’ਚ ਸ਼ਾਂਤੀ ਮਾਰਚ ਕੱਢਣਗੇ ? ਦਿੱਲੀ ਹਰ ਤਰਾਂ ਦੇ ਜ਼ੁਰਮ ਦਾ ਅੱਡਾ ਹੈ। ਫਿਰਕੂ ਦੰਗੇ ਦਿੱਲੀ ਦੀ ਮਾਨਸਿਕਤਾ’ਚ ਹਨ। ਦਿੱਲੀ’ਚ ਔਰਤਾਂ ਖਿਲਾਫ਼ ਅਪਰਾਧ ਦਿਲ ਕੰਬਾਉਣ ਵਾਲੇ ਹਨ। ਮਨੁੱਖੀ ਤਸ਼ਕਰੀ ਲਈ ਦਿੱਲੀ ਨੂੰ ਜਾਣਿਆ ਜਾਂਦਾ ਹੈ। ਪਰ ਚਾਹੇ ਦਿੱਲੀ’ਚ ਦੰਗੇ ਹੋਣ ਚਾਹੇ ਕੋਈ ਅਪਰਾਧ ਹੋਵੇ ਪਰ ਮੁੱਖ ਮੰਤਰੀ ਕੇਜਰੀਵਾਲ ਕਦੇ ਸ਼ਾਂਤੀ ਮਾਰਚ ਕਰਕੇ ਲੋਕਾਂ’ਚ ਸ਼ਾਂਤੀ ਦਾ ਸੁਨੇਹਾ ਨਹੀਂ ਦਿੰਦਾ।
ਜਦਕਿ ਪੰਜਾਬ ਨੂੰ ਬਿਨ੍ਹਾਂ ਗੱਲੋੰ ਸ਼ਾਂਤੀ ਮਾਰਚ ਕੱਢ ਕੇ ਦੁਨੀਆਂ ਭਰ’ਚ ਬਦਨਾਮ ਕਰ ਰਿਹਾ ਹੈ। ਹਿੰਦੂਆਂ’ਚ ਡਰ ਪੈਦਾ ਕਰਕੇ ਬਹੁਗਿਣਤੀ ਨੂੰ ਘੱਟਗਿਣਤੀ ਸਿੱਖਾਂ ਖਿਲਾਫ਼ ਲਾਲਾ ਜੀ ਲਾਮਵੰਦ ਕਰ ਰਹੇ ਹਨ।
ਬਾਕੀ ਇਹੋ ਅਜਿਹੀਆਂ ਘਟਨਾਵਾਂ ਭਾਰਤੀ ਸੱਭਿਅਤਾ ਦਾ ਹਿੱਸਾ ਹਨ। ਇਹ ਗੱਲਾਂ ਪੰਜਾਬੀ ਸੱਭਿਅਤਾ ਦਾ ਹਿੱਸਾ ਨਹੀਂ; ਇਸੇ ਕਰਕੇ ਦੇਸ ਪੰਜਾਬ ਭਾਰਤ ਨਾਲੋੰ ਵੱਖ ਹੈ। ਜੇਕਰ ਪੰਜਾਬ ਤੇ ਦਿੱਲੀ ਵਾਲੇ ਰਾਜ ਕਰਨਗੇ ਜਾਂ ਪੰਜਾਬ ਬਹੁਤਾ ਸਮਾਂ ਭਾਰਤ ਯੂਨੀਅਨ ਦਾ ਹਿੱਸਾ ਰਹੇਗਾ ਤਾਂ ਇਹ ਰੰਗਤ ਪੰਜਾਬ ਨੂੰ ਵੀ ਚੜੇਗੀ।
– ਸਤਵੰਤ ਸਿੰਘ

ਅੱਜ 50 ਦਿਨ ਹੋ ਗਏ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਿੱਲੀ ਦੇ ਮੁੱਖ ਮੰਤਰੀ ਲਾਲਾ ਕੇਜਰੀਵਾਲ ਕਰਕੇ ਜੇਲ’ਚ ਬੰਦ ਹੈ। ਦਿੱਲੀ ਸਰਕਾਰ ਦੇ “ਸੰਟੈਂਸ ਰਿਵਿਊ ਬੋਰਡ” ਨੇ ਰੱਦ ਕੀਤੀ ਫਾਈਲ ਦੁਬਾਰਾ ਮੰਗਵਾ ਲਈ ਹੈ। ਕੇਜਰੀਵਾਲ ਹਿਸਾਬ ਕਿਤਾਬ ਲਗਾ ਰਿਹਾ ਹੈ ਕਿ ਜੇਕਰ ਦਸਤਖ਼ਤ ਕਰ ਦਿੱਤੇ ਤਾਂ ਵੋਟਾਂ’ਚ ਕੀ ਫਾਇਦਾ ਹੋਵੇਗਾ ਜਾਂ ਕੀ ਨੁਕਸਾਨ ਹੋਵੇਗਾ ? ਭਗਵੰਤ ਮਾਨ ਦਾ ਬਿਆਨ ਕਿ ਫਾਈਲ ਐਲ.ਜੀ ਕੋਲ ਪਈ ਹੈ, ਝੂਠ ਸਾਬਤ ਹੋ ਚੁੱਕਾ ਹੈ। ਆਪ ਦੇ ਅੰਨ੍ਹੇ ਭਗਤ ਕੇਜਰੀਵਾਲ ਪਿੱਛੇ ਥਾਂ-ਥਾਂ ਖੇਹ ਖਾਂਦੇ ਫਿਰਦੇ ਹਨ। ਪਰ ਕੇਜਰੀਵਾਲ ਤੋੰ ਇਸ ਬੇਈਮਾਨੀ ਦਾ ਦਾਗ਼ ਨਹੀੰ ਲਹਿਣਾ ਜਿਹੜਾ ਇੱਕ ਸਾਧ ਬੰਦੇ ਨੂੰ ਬੇਈਮਾਨੀ ਨਾਲ ਜੇਲ’ਚ ਰੱਖਿਆ ਹੈ। ਸਿੱਖ ਇਹ ਦਿਨ ਗਿਣਦੇ ਰਹਿਣਗੇ।
– ਸਤਵੰਤ ਸਿੰਘ