ਸੋਚਿਆ ਕੁਝ ਸੀ..ਪਰ ਲਿਖਣਾ ਕੁਝ ਹੋਰ ਪੈ ਰਿਹਾ..ਵੀਡਿਓ ਜੂ ਵੇਖ ਲਈ..!ਦਿੱਲੀ ਹੌਲੀ ਉਮਰ ਦੀ ਕੁੜੀ..ਹੱਥ ਜੋੜੀ ਭੋਏਂ ਤੇ ਬੈਠੀ..ਉਹ ਛੱਲੀਆਂ ਵਾਂਙ ਕੁੱਟੀ ਜਾਂਦੇ..ਉਹ ਚੀਖਦੀ..ਰਹਿਮ ਦੀ ਅਪੀਲ ਕਰਦੀ..ਕੋਈ ਨਹੀਂ ਸੁਣਦਾ..ਫੇਰ ਇੱਕ ਹੋਰ ਔਰਤ ਉਸਦੇ ਵਾਲ ਕੱਟਣ ਲੱਗਦੀ..ਫੇਰ ਇੱਕ ਲੱਤੋਂ ਫੜ ਧੂਹ ਕੇ ਅੰਦਰ ਲੈ ਜਾਂਦਾ..ਫੇਰ ਦੱਸਦੇ ਅਣਗਿਣਤ ਵਾਰ ਸਮੂਹਿਕ ਕਾਰਾ ਕੀਤਾ ਗਿਆ..ਕਸੂਰ ਸਿਰਫ ਏਨਾ ਕੇ ਚੌਦਾਂ ਸਾਲਾਂ ਦਾ ਇੱਕ ਮੁੰਡਾ ਆਪਣੇ ਤੋਂ ਕਿੰਨੀ ਵੱਡੀ ਇਸ ਵਿਆਹੁਤਾ ਨੂੰ ਸੰਬੰਧ ਬਣਾਉਣ ਲਈ ਆਖਿਆ ਕਰਦਾ..ਇਹ ਅੱਗੋਂ ਨਾਂਹ ਕਰ ਦਿੱਤੀ..ਉਹ ਕੁਝ ਖਾ ਕੇ ਮਰ ਗਿਆ..ਫੇਰ ਖਰਬੂਜੇ ਨੂੰ ਛੁਰੀ ਤੇ ਸੁੱਟ ਇਨਸਾਫ ਕਰ ਦਿੱਤਾ ਗਿਆ..ਮਗਰੋਂ ਮੂੰਹ ਤੇ ਕਾਲਖ ਮਲ ਗੱਲ ਵਿੱਚ ਜੁੱਤੀਆਂ ਦਾ ਹਾਰ ਪਾ ਸ਼ਰੇਆਮ ਗਲੀਆਂ ਵਿੱਚ ਤੋਰਿਆ ਗਿਆ..!
ਦੋਸਤੋ ਕੁਝ ਨਹੀਂ ਬਦਲਿਆ..ਚੁਰਾਸੀ ਵਾਲੀ ਮਾਨਸਿਕਤਾ ਉਂਝ ਦੀ ਉਂਝ ਹੀ ਖੜੀ ਹੱਸ ਰਹੀ ਏ..ਇਹ ਦਿੱਲੀ ਵਿਅਕਤੀਗਤ ਰੂਪ ਵਿੱਚ ਕੁਝ ਹੋਰ ਤਰਾਂ ਵਿਚਰਦੀ ਏ ਪਰ ਭੀੜ ਵਿੱਚ ਵੜ ਪੂਰੀ ਤਰਾਂ ਅੰਨੀ ਹੋ ਜਾਂਦੀ ਏ..ਸਿਰਫ ਭੀੜ ਹੀ ਨਹੀਂ ਸਗੋਂ ਪੁਲਸ ਪ੍ਰਸ਼ਾਸ਼ਨ ਸਰਕਾਰ ਅਮਲਾ ਫੈਲਾ ਕੇਜਰੀ ਭਗਤ ਸਭ ਅੰਨ੍ਹੇ ਹੋ ਜਾਂਦੇ..ਇਹਨਾਂ ਖੰਗਣਾ ਵੀ ਹੁੰਦਾ ਤਾਂ ਇਹ ਸੋਚ ਖੰਗਦੇ ਕਿਧਰੇ ਵੋਟ ਬੈੰਕ ਤੇ ਅਸਰ ਹੀ ਨਾ ਪੈ ਜਾਵੇ!
ਕੁੱਟਣ ਵਾਲੀ ਭੀੜ ਚੰਗੀ ਤਰਾਂ ਜਾਣਦੀ ਏ ਕੇ ਇਸ ਮੁਲਖ ਦਾ ਕਨੂੰਨ ਓਹਨਾ ਤੱਕ ਅੱਪੜਦਾ ਅੱਪੜਦਾ ਇੰਝ ਹੌਲੀ ਹੋ ਜਾਣਾ ਜੀਵੇਂ ਰੇਗਿਸਤਾਨ ਵਿੱਚ ਚੱਲਦੀ ਪਾਣੀ ਦੀ ਲਕੀਰ..ਇੱਕ ਵਾਰ ਤਾਂ ਚੰਗੀ ਤਰਾਂ ਗੁਬਾਰ ਕੱਢ ਲਵੋ..ਬੇਇੱਜਤ ਕਰ ਲਵੋ..ਮਗਰੋਂ ਦੀ ਫੇਰ ਵੇਖੀ ਜਾਊ..ਉੱਤੋਂ ਇਹਨਾਂ ਹਮਾਤੜਾਂ ਕੀ ਕਰ ਲੈਣਾ..ਓਹਨਾ ਦਾ ਵੀ ਕੀ ਕਰ ਲਿਆ ਜਿਹਨਾਂ ਨੇ ਤਕਰੀਬਨ ਚਾਲੀ ਸਾਲ ਪਹਿਲੋਂ ਦਿਲੀ ਦੀਆਂ ਸੜਕਾਂ ਤੇ ਇੰਝ ਹੀ ਕੀਤਾ ਸੀ..ਹੋਈ ਕਿਸੇ ਇੱਕ ਨੂੰ ਵੀ ਫਾਂਸੀ..?
ਸਰਨੇ,ਸਿਰਸੇ,ਜੀ ਕੇ..ਅਤੇ ਹੋਰ ਵੀ ਕਿੰਨੇ ਚੁੱਪ ਨੇ..ਕਰਨ ਵੀ ਕੀ..ਆਏ ਦਿਨ ਕੁਝ ਨਾ ਕੁਝ ਤੇ ਹੁੰਦਾ ਹੀ ਰਹਿੰਦਾ..ਹੁਣ ਸਵਾਲ ਉੱਠਦਾ ਕੀਤਾ ਕੀ ਜਾਵੇ? ਦੋਸਤੋ ਪੰਜਾਬ ਵਿੱਚ ਵੀ ਇਹ ਲੋਕ ਵੋਟਾਂ ਮੰਗਣ ਆਉਣ ਤਾਂ ਭੁੱਲਰ ਵਾਲੇ ਮਸਲੇ ਤੇ ਘੇਰੋ..ਫੇਰ ਇਸ ਬੀਬੀ ਬਾਰੇ ਪੁਛੋ..ਪਹਿਲ ਸਾਨੂੰ ਹੀ ਕਰਨੀ ਪੈਣੀ..ਇਹ ਘੋਗਲ ਕੰਨੇ ਗੱਲ ਦੂਜੇ ਪਾਸੇ ਪਾਉਣਗੇ ਪਰ ਚੰਬੜ ਜਾਓ ਲਸੂੜੇ ਦੀ ਲੇਸ ਵਾਂਙ..ਇਹੀ ਹੱਲ ਹੈ ਇਹਨਾਂ ਦਾ..ਬਾਕੀ ਟਵੀਟਰ,ਇੰਸਟਾਂ,ਸ਼ੋਸ਼ਲ ਮੀਡਿਆ ਤੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ..!ਬਕੌਲ ਤੀਰ ਵਾਲਾ ਬਾਬਾ..ਕੁੜੀ ਭਾਵੇਂ ਹਿੰਦੂ ਦੀ ਹੋਵੇ ਸਿੱਖ ਦੀ ਈਸਾਈ ਦੀ ਤੇ ਭਾਵੇਂ ਕਿਸੇ ਹੋਰ ਕੌਮੀਅਤ ਦੀ..ਬਲਾਤਕਾਰੀ ਦੀ ਸਜਾ ਓਹੀ ਜਿਹੜੀ ਖਾਲਸਾਈ ਰਿਵਾਇਤਾਂ ਅਨੁਸਾਰ ਮਿਥੀ ਗਈ ਏ!
ਹਰਪ੍ਰੀਤ ਸਿੰਘ ਜਵੰਦਾ