ਟਵਿਟਰ ਅਕਾਊਂਟ ਬੈਨ ਹੋਣ ਮਗਰੋਂ ਕੰਗਨਾ ਰਣੌਤ ਹੁਣ ਇੰਸਟਾਗ੍ਰਾਮ ’ਤੇ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ ’ਤੇ ਉਹ ਆਏ ਦਿਨ ਕੋਈ ਨਾ ਕੋਈ ਅਜਿਹੀ ਪੋਸਟ ਸਾਂਝੀ ਕਰਦੀ ਰਹਿੰਦੀ ਹੈ, ਜਿਸ ਨਾਲ ਲੋਕਾਂ ਦਾ ਧਿਆਨ ਉਸ ਵੱਲ ਚਲਾ ਜਾਂਦਾ ਹੈ।ਹਾਲ ਹੀ ’ਚ ਇਕ ਅਜਿਹੀ ਪੋਸਟ ਉਸ ਨੇ ਸਾਂਝੀ ਕੀਤੀ ਹੈ। ਕੰਗਨਾ ਰਣੌਤ ਨੇ ਆਪਣੀ ਇਸ ਪੋਸਟ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ ਹੈ।

ਆਪਣੀ ਪੋਸਟ ’ਚ ਕੰਗਨਾ ਲਿਖਦੀ ਹੈ, ‘ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਧਰਨਾਕਾਰੀਆਂ ਨੂੰ ਉਤਸ਼ਾਹਿਤ ਕੀਤਾ, ਹੁਣ ਉਹ ਆਪਣੇ ਦੇਸ਼ ’ਚ ਲੋਕਾਂ ਦੇ ਵਿਰੋਧ ਦੇ ਚਲਦਿਆਂ ਕਿਸੇ ਖ਼ੁਫ਼ੀਆ ਸਥਾਨ ’ਤੇ ਲੁੱਕ ਗਿਆ ਹੈ ਕਿਉਂਕਿ ਲੋਕਾਂ ਨੇ ਉਸ ਨੂੰ ਡਰਾਇਆ ਹੈ। ਕਰਮਾ ਨੇ ਇਕ ਵਾਰ ਮੁੜ ਵਾਪਸੀ ਕੀਤੀ।’ਦੱਸ ਦੇਈਏ ਕਿ ਕੰਗਨਾ ਨੇ ਇਹ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਾਂਝੀ ਕੀਤੀ ਹੈ। ਸਟੋਰੀ ’ਚ ਇਕ ਪੋਸਟ ਵੀ ਹੈ, ਜਿਸ ’ਚ ਲੋਕ ਕੈਨੇਡਾ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕਰ ਰਹੇ ਹਨ।

ਓਟਾਵਾ ਫਰੀਡਮ ਕੋਨਵੌਏ 2022..
ਕਨੇਡਾ ਸਰਕਾਰ ਨੇ 15 ਜਨਵਰੀ ਨੂੰ ਕਨੇਡਾ ਤੋਂ ਅਮਰੀਕਾ ਬਾਡਰ ਪਾਰ ਜਾਣ ਵਾਲੇ ਟਰੱਕਾਂ ਵਾਲਿਆਂ ਲਈ ਕਰੋਨਾ ਵੈਕਸੀਨ ਜਰੂਰੀ ਕਰ ਦਿੱਤੀ। ਜਿਸ ਮਗਰੋਂ ਹਜ਼ਾਰਾਂ ਟਰੱਕਾਂ ਵਾਲਿਆਂ ਨੇ ਕਾਫ਼ਲੇ ਦੇ ਰੂਪ ‘ਚ ਕਨੇਡਾ ਦੀ ਰਾਜਧਾਨੀ ਓਟਾਵਾ ਵੱਲ ਚੜਾਈ ਕਰ ਦਿੱਤੀ ਹੈ। ਜੋ 29 ਜਨਵਰੀ (ਕਨੇਡਾ ਮੁਤਾਬਕ) ਰਾਜਧਾਨੀ ਪਹੁੰਚ ਪਾਰਲੀਮੈਂਟ ਹਾਊਸ ਦੇ ਸਾਹਮਣੇ ਜਬਰੀ ਕਰੋਨਾ ਵੈਕਸੀਨ ਲਾਉਣ ਦੇ ਵਿਰੋਧ ‘ਚ ਪ੍ਰਦਰਸ਼ਨ ਕਰੂ। ਹੁਣ ਤੱਕ ਲੱਖਾਂ ਲੋਕ ਇਸ ਕਾਫ਼ਲੇ ਨਾਲ ਜੁੜ ਚੁੱਕੇ ਹਨ। ਦੋ ਸਾਲ ਤੋਂ ਗੁਲਾਮੀ ਹੰਢਾਓਦੇ ਕਨੇਡੀਅਨ ਲੋਕ ਉਤਸ਼ਾਹ ਨਾਲ ਇਸ ਕਾਫਲੇ ਦਾ ਸਮਰਥਨ ਕਰ ਰਹੇ ਹਨ। ਕੋਈ ਡੀਜ਼ਲ ਦੇ ਰਿਹਾ ਤੇ ਕੋਈ ਰਸਦ। ਕਨੇਡਾ ਅਮਰੀਕਾ ਦਾ ਕੁੱਲ ਮੀਡੀਆ ਇਸ ਕਾਫ਼ਲੇ ਨੂੰ ਸੱਜੇ ਪੱਖੀ ਗੋਰਿਆਂ ਦੀ ਸਾਜ਼ਿਸ਼ ਦੱਸ ਭੰਡ ਰਿਹਾ।

ਇਸ ਮਾਨਸਿਕ ਗੁਲਾਮੀ ਨੂੰ ਪ੍ਰਚਾਰਿਆ ਤੇ ਗਲ਼ ਵੀ ਸਭ ਤੋਂ ਵੱਧ ਪੱਛਮ ਨੇ ਹੀ ਲਾਇਆ। ਪਰ ਚੰਗੀ ਗੱਲ ਇਹ ਵੀ ਹੈ ਕਿ ਹੁਣ ਇਹਦੇ ਖ਼ਿਲਾਫ਼ ਲਹਿਰ ਵੀ ਪੱਛਮ ਚੋਂ ਹੀ ਉੱਠੀ ਹੈ।
ਕਨੇਡੀਅਨ ਟਰੱਕਾਂ ਵਾਲਿਆਂ ਦੀ ਰੈਲੀ ਦਾ ਸਾਥ ਦੇਣਾ ਕਿਓ ਜ਼ਰੂਰੀ ਹੈ।

ਤਕਰੀਬਨ ਦੋ ਸਾਲ ਦੇ ਡਰਾਮੇ ਮਗਰੋਂ ਕਰੋਨਾ ਜੋ ਤਰੱਕੀ ਕਰਕੇ ਪਹਿਲਾਂ ਡੈਲਟਾ ਬਣਿਆ ਤੇ ਹੁਣ ਵੱਡਾ ਹੋਕੇ ਓਮੀਕਰੋਨ ਬਣ ਚੁੱਕਾ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਗੁਲਾਮ ਕਰ ਨਵੇਂ ਨਿਯਾਮ ਲਈ ਨਿੱਸਲ ਕਰ ਚੁੱਕਾ। ਕੋਈ ਸਮਾਂ ਸੀ ਜਦੋਂ ਦਹਿਸ਼ਤ ਵਿੰਨ੍ਹੇ ਲੋਕ ਪੰਜਾਬ ਪੁਲਸ ਵੱਲੋਂ ਛੱਲੀਆਂ ਵਾਂਗੂੰ ਕੁੱਟੇ ਜਾਣ ਵਾਲਿਆਂ ਤੇ ਤਰਸ ਕਰਨ ਦੀ ਥਾਂ ਓਹਨਾ ਦੀ ਕੁੱਟ ਨੂੰ ਜਾਇਜ਼ਤਾ ਦਿੰਦੇ ਸਨ। ਦੋ ਸਾਲ ‘ਚ ਨਿੱਤ ਬਦਲਦਾ ਵਿਗਿਆਨ ਤੇ ਹਾਸੋਹੀਣੀਆਂ ਕਰੋਨਾ ਪਾਬੰਦੀਆਂ ਵਿੱਚ ਲੋਕ ਇਹ ਤਾਂ ਸਮਝ ਹੀ ਚੁੱਕੇ ਹਨ ਕਿ ਇਹ ਬਿਮਾਰੀ ਜ਼ਰੂਰ ਹੈ, ਪਰ ਇਹਦੇ ਪਿੱਛਲੀ ਖੇਡ ਬਿਮਾਰੀ ਨਾਲੋਂ ਜ਼ਿਆਦਾ ਖ਼ਤਰਨਾਕ ਹੈ।
ਨਤੀਜੇ ਕਿ ਨਿਕਲਣੇ ਪਤਾ ਨਹੀਂ।

ਤੁਸੀ ਰੋਸ ਰੈਲੀ ਬਾਰੇ ਭਾਵੇਂ ਲੱਖ ਬੁਰਾ ਕਹਿ ਲਓ। ਪਰ ਜਿਸ ਦਿਨ ਸਰਕਾਰਾਂ ਦੀਆਂ ਵੱਡਿਆਂ ਕਾਰੋਬਾਰੀਆਂ ਨਾਲ ਰੱਲ ਕੇ ਕੀਤੀਆਂ ਧਾਂਦਲੀਆਂ ਦਾ ਪਤਾ ਲੱਗਣਾ ਓਦਣ ਅੱਜ ਦੇ ਸਟੈਂਡ ਨੂੰ ਪਛਤਾਉਗੇ।
ਗੱਲ ਬਿਮਾਰੀ ਸੱਚੀ ਜਾ ਝੂਠੀ ਦੀ ਨਹੀਂ। ਲੋਕ ਸਰਕਾਰ ਦੇ ਫੈਸਲੇ ਤਾਂ ਮੰਨਣ ਜੇ ਫੈਸਲੇ ਦੋਨਾਂ ਤਰਫ਼ਾਂ ਦੀ ਬਹਿਸ ਚੋਂ ਨਿਕਲੇ ਹੋਣ। ਹੁਣ ਤਾਂ ਡਰ ਦੇ ਨਾਮ ਤੇ ਸਿਧਮ ਸਿੱਧੀ ਤਾਨਾਸ਼ਾਹੀ ਹੈ। ਜਿਵੇਂ ਮੰਡੀ ਨਚਾਉਣਾ ਚਾਹੁੰਦੀ ਉਵੇ ਸਰਕਾਰਾਂ ਨੱਚ ਰਹੀਆਂ ਨੇ। ਸਰਕਾਰਾਂ ਕੋਲ ਮਾਸਕ ਕਿਓ ਪਾਓਣਾ, ਵੈਕਸੀਨ ‘ਚ ਕੀ ਹੈ, ਇਹਦਾ ਵੀ ਕੋਈ ਠੋਸ ਜਵਾਬ ਨਹੀਂ। ਬੱਸ ਡੰਡੇ ਤੇ ਜੁਰਮਾਨਿਆਂ ਦੇ ਜ਼ੋਰ ਤੇ ਹੁਕਮ ਮਨਵਾਏ ਜਾ ਰਹੇ ਨੇ।
ਕਹਿੰਦੇ ਕਨੇਡਾਂ ਦੀ ਮੌਤ ਦਰ ਵੱਧ ਗਈ ਕਰੋਨੇ ਕਰਕੇ। ਇਹ ਤਾਂ ਸਭ ਨੇ ਸੁਣ ਲਿਆ ਹੋਣਾ। ਪਰ ਕੀ ਮੀਡੀਆਂ ਤੁਹਾਨੂੰ ਇਹ ਦੱਸਦਾ ਕਿ ਪਿਛਲੇ ਸਾਲ ਕਨੇਡਾ ਵਿੱਚ ਆਤਮਹੱਤਿਆਵਾਂ ਵੀ ਵੱਧ ਗਈਆਂ?
ਇਕ ਬਿਮਾਰੀ ਤੋ ਬਚਾਉਣ ਲਈ ਜਿਹੜੀਆਂ ਹੋਰ ਦਰਜਨਾਂ ਬਿਮਾਰੀਆਂ ਮਨੁੱਖੀ ਸਰੀਰ ਨੂੰ ਲਾ ਦਿੱਤੀਆਂ ਉਹਦੀ ਕੋਈ ਜਾਣਕਾਰੀ ਨਹੀਂ ਦੇਣਾ ਚਾਹੁੰਦਾ।

ਆਪਣੇ ਆਲੇ ਦੁਆਲੇ ਦੇਖੋ। ਸਿਰਫ ਪੈਸੇ ਵਾਲੇ ਬੰਦਿਆਂ ਨੂੰ ਛੱਡ ਕੇ ਬਾਕੀ ਸਬ ਉਦਾਸ ਨੇ। ਮਾਨਸਿਕ ਤਣਾਅ ਕਿੰਨਾ ਵੱਧ ਗਿਆ। ਬੱਚੇ ਦੋ ਸਾਲ ਤੋਂ ਪੜਾਈ ਤੋਂ ਹੀਣੇ ਕਰ ਦਿੱਤੇ। ਅੱਲੜ੍ਹ ਉਮਰ ਦੇ ਨਿਆਣੇ ਸਮਝ ਹੀ ਨਹੀਂ ਪਾ ਰਹੇ ਕਿ ਉਹਨਾਂ ਦਾ ਭਵਿੱਖ ਕੀ ਹੈ? ਫਿਕਰਾਂ ਵਿੱਚ ਬੈਠੇ ਅੰਦਰੋਂ ਅੰਦਰੀ ਮਰੀ ਜਾਂਦੇ ਨੇ।ਬਿਮਾਰੀ ਤਾਂ ਜ਼ਰੂਰ ਹੈ। ਹੈ ਵੀ ਲਾਲਚੀ ਮੰਡੀ ਦੀ ਦੇਣ। ਪਰ ਇਸ ਬਿਮਾਰੀ ਦੇ ਨਾਮ ਤੇ ਜੋ ਮਨੁੱਖੀ ਸਰੀਰਾਂ ਤੇ ਆਤਮਾਵਾਂ ਤੇ ਕਹਿਰ ਢਾਹ ਹੋ ਰਿਹਾ ਹੈ, ਉਸੇ ਰੋਸ ਵਿੱਚੋਂ ਨਿਕਲੀ ਹੈ ਇਹ ਟਰੱਕ ਰੈਲੀ। ਨਾਮ ਦਿੱਤਾ ਅਜ਼ਾਦੀ ੨੦੨੨। ਇਹ ਕੋਈ ਕੱਲੇ ਸੱਜੇ ਪੱਖੀ ਜਾ ਟਰੰਪੀਅਨ ਲੋਕਾਂ ਦੀ ਦੇਣ ਨਹੀਂ। ਇਹ ਨਿੱਤ ਦਿਨ ਮਰਦੀ ਰੂਹ ਨੇ ਜਾਗਣ ਦਾ ਹੀਆ ਕੀਤਾ ਹੈ। ਬੇਸ਼ੱਕ ਮੀਡੀਆਂ ਤੇ ਸਰਕਾਰਾਂ ਇਸ ਨੂੰ ਬਦਨਾਮ ਕਰਨ ਲਈ ਭੈੜੇ ਤੋਂ ਭੈੜਾ ਤਰੀਕਾ ਵਰਤ ਕੇ ਬੰਦ ਕਰਵਾਉਣਾ ਚਾਹੁੰਦੀ ਨੇ। ਪਰ ਇਹ ਦਿਨ ਬ ਦਿਨ ਵੱਧ ਰਹੀ ਹੈ।
ਸਰਕਾਰ ਤੇ ਮੀਡੀਆਂ ਕਿਸੀ ਵੀ ਦੇਸ਼ ਦਾ ਹੋਏ ਓਹ ਭ੍ਰਿਸ਼ਟ ਵੀ ਹੈ ਤੇ ਵੱਡੇ ਸਨਅਤਕਾਰਾਂ ਦਾ ਗੁਲਾਮ ਵੀ।ਸੋਚਣਾ ਤੁਸੀ ਹੈ ਕਿ ਸਰਕਾਰਾਂ ਨੂੰ ਰੱਬ ਮੰਨਣਾ ਜਾਂ ਸਰਕਾਰਾਂ ਦੇ ਥੋਪੇ ਹੁਕਮਾਂ ਨੂੰ ਦਲੀਲ ਨਾਲ ਵਾਚਣਾ ਤੇ ਮੰਨਣਾ।
#ਮਹਿਕਮਾ_ਪੰਜਾਬੀ