ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਵਿਚਾਲੇ ਪੱਕੀ ਖਿਚੜੀ ਬਾਹਰ ਲੈ ਆਉਂਦੀ ਹੈ | ਕੱਲ੍ਹ ਉਸ ਨੇ ਬਠਿੰਡੇ ਸੁਖਬੀਰ ਬਾਦਲ ਨਾਲ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਸਪਸ਼ਟ ਕਰੇ ਕਿ ਬਾਦਲ ਪਰਿਵਾਰ ਮਨਪ੍ਰੀਤ ਦੀ ਮੱਦਦ ਨਹੀਂ ਕਰ ਰਿਹਾ। ਉਸ ਨੇ ਖੁਲਾਸਾ ਕੀਤਾ ਕਿ ਮਨਪ੍ਰੀਤ ਬਾਦਲ ਦੇ ਕੈਂਪ ਨੇ ਪਹਿਲਾਂ ਹੀ ਇਹ ਪ੍ਰਚਾਰ ਕਰ ਦਿੱਤਾ ਹੋਇਆ ਹੈ ਕਿ ਸਾਰਾ ਬਾਦਲ ਲਾਣਾ ਅੰਦਰੋਂ ਘਿਓ ਖਿਚੜੀ ਹੈ । ਇਹ ਅਪੀਲ ਉਸ ਦਾ ਆਖ਼ਰੀ ਅਤੇ ਨਿਤਾਣਾ ਹੰਭਲਾ ਸੀ ਤਾਂ ਕਿ ਉਹ ਕੱਲ੍ਹ ਨੂੰ ਹੋਣ ਵਾਲੀ ਜ਼ਲਾਲਤ ਤੋਂ ਬਚ ਜਾਵੇ ਤੇ ਲੋਕਾਂ ਨੂੰ ਅਸਲੀਅਤ ਪਹਿਲਾਂ ਹੀ ਪਤਾ ਲੱਗ ਜਾਵੇ ।
ਬਿਲਕੁਲ ਚੋਣਾਂ ਦੇ ਲਾਗੇ ਕੋਈ ਵੀ ਸਿੰਗਲਾ ਜੀ ਵਰਗਾ ਪੁਰਾਣਾ ਉਮੀਦਵਾਰ ਇਹ ਗੱਲ ਸਿਰਫ਼ ਤਾਂ ਹੀ ਬੋਲੇਗਾ ਜਦੋਂ ਪਾਣੀ ਸਿਰੋਂ ਲੰਘ ਚੁੱਕਿਆ ਹੋਵੇ ਤੇ ਸਿਆਸੀ ਹਲਕਿਆਂ ਵਿੱਚ ਸਾਰਿਆਂ ਨੂੰ ਇਸ ਦਾ ਪਤਾ ਹੋਵੇ।
ਹੁਣ ਸਮਝੋ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਮੇਧ ਸੈਣੀ ਦੇ ਵਕੀਲ ਨੂੰ ਐਡਵੋਕੇਟ ਜਨਰਲ ਕਿਉਂ ਲਾਇਆ ਗਿਆ ਅਤੇ ਡੀਜੀਪੀ ਵੀ ਬਾਦਲਾਂ ਦੇ ਲਾਗੇ ਰਿਹਾ ਅਫ਼ਸਰ ਹੀ ਕਿਉਂ ਲਾਇਆ ਗਿਆ ।
ਇਸੇ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਇਨ੍ਹਾਂ ਦੋਹਾਂ ਨਿਯੁਕਤੀਆਂ ਨੂੰ ਰੱਦ ਕਰਾਉਣ ਲਈ ਸਖ਼ਤ ਸਟੈਂਡ ਲੈਣਾ ਪਿਆ ਅਤੇ ਅਸਤੀਫ਼ਾ ਤੱਕ ਦੇਣਾ ਪਿਆ।
ਲੋਕਾਂ ਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਇਨ੍ਹਾਂ ਦੋਨਾਂ ਨਿਯੁਕਤੀਆਂ ਮਗਰ ਮਨਪ੍ਰੀਤ ਬਾਦਲ ਦਾ ਹੀ ਹੱਥ ਹੈ ਪਰ ਹੁਣ ਸਰੂਪ ਚੰਦ ਸਿੰਗਲਾ ਦੇ ਖੁਲਾਸੇ ਤੋਂ ਬਾਅਦ ਸਾਰਾ ਕੁਝ ਸਪਸ਼ਟ ਹੋ ਗਿਆ ਹੈ।
ਬਠਿੰਡਾ ਹਲਕੇ ਦੇ ਲੋਕਾਂ ਨੂੰ ਤਾਂ ਸਪਸ਼ਟ ਹੋ ਗਿਆ ਕਿ ਮਨਪ੍ਰੀਤ ਬਾਦਲ ਨੂੰ ਉਨ੍ਹਾਂ ਦੀ ਪਾਈ ਇਕ ਇਕ ਵੋਟ ਅਸਲ ਵਿੱਚ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਜਾਵੇਗੀ।
ਇਹ ਹੈ ਸਿੱਧੂ ਵਲੋਂ ਨੰਗਾ ਕੀਤਾ ਜਾਂਦਾ 75/25 ਮਾਡਲ।